ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਹ ਹੁਸੈਨ: ਜੀਵਨ ਤੇ ਰਚਨਾ

ਸ਼ਾਹ ਹੁਸੈਨ (1538-1599) ਉਨ੍ਹਾਂ ਮਹਾਨ ਮਹਾਂ ਕਵੀਆਂ ਵਿੱਚੋਂ ਇੱਕ ਹੈ ਜਿਸਨੇ ਇਸ਼ਕ ਹਕੀਕੀ ਦੇ ਬਿਆਨ ਵਿੱਚ ਬਿਰਹਾ ਦੀਆਂ ਸਿਖਰਾਂ ਨੂੰ ਛੂਹਿਆ ਹੈ। ਉਸਨੇ ਨਿਰੋਲ ਰੱਬੀ ਮੁਹੱਬਤ ਦੇ ਰੰਗ ਵਾਲਾ ਕਲਾਮ ਰਚਿਆ ਹੈ। ਸ਼ੁਰ੍ਹਾ ਦੀ ਪਾਬੰਦੀ ਨੂੰ ਤਿਆਗ ਕੇ ਉਸਨੇ ਆਪਣੇ ਪਾਕ ਕਲਾਮ ਵਿੱਚ ਧਾਰਮਿਕ ਕੱਟੜਤਾ ਨੂੰ ਨੇੜੇ ਵੀ ਫਟਕਣ ਨਹੀਂ ਦਿੱਤਾ।

ਉਸਨੇ ਬਹੁਤ ਸੌਖੀ ਅਤੇ ਸਰਲ ਭਾਸ਼ਾ ਵਿੱਚ ਕਾਫੀਆਂ ਰਚੀਆਂ ਹਨ। ਸ਼ਬਦ ਚੋਣ ਬਹੁਤ ਕਮਾਲ ਦੀ ਹੈ। ਕਾਫੀਆਂ ਨੂੰ ਪੜ੍ਹਦੇ ਹੋਏ ਇਉਂ ਜਾਪਦਾ ਹੈ ਜਿਵੇਂ ਸ਼ਬਦ ਭਾਵਾਂ ਦੀ ਸਾਕਾਰ ਮੂਰਤ ਬਣ ਕੇ ਖੜ੍ਹੇ ਹੋ ਜਾਂਦੇ ਹੋਣ। ਅਰਬੀ-ਫਾਰਸੀ ਤੇ ਲਹਿੰਦੀ ਦੇ ਸ਼ਬਦ ਪ੍ਰਯੋਗ ਨੇ ਇਸ ਕਲਾਮ ਨੂੰ ਹੋਰ ਵੀ ਮਿੱਠਾ ਤੇ ਭਾਵ ਪੂਰਤ ਬਣਾ ਦਿੱਤਾ ਹੈ।

ਕਵੀ ਦਾ ਕਲਾਮ ਪੜ੍ਹ ਕੇ ਇਹ ਸਿੱਟਾ ਨਿੱਕਲਦਾ ਹੈ ਕਿ ਉਹ ਬੰਦਗੀ ਨੂੰ ਸਾਰੇ ਦੁੱਖਾਂ, ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਮੰਨਦਾ ਹੈ। ਇਸ ਲਈ ਉਸਦਾ ਨਿਰਾਸ਼ਾਵਾਦ ਵੀ ਆਸ਼ਾਵਾਦ ਦਾ ਸੁਨੇਹਾ ਦਿੰਦਾ ਹੈ।

ਉਸਨੇ ਆਪਣੇ ਭਾਵ ਪ੍ਰਗਟਾਉਣ ਲਈ ਦੁਨਿਆਵੀ ਕਾਰ ਵਿਹਾਰ ਵਿੱਚੋਂ ਆਮ ਵਰਤੋਂ ਦੇ ਪ੍ਰਤੀਕਾਂ ਦੀ ਚੋਣ ਕੀਤੀ ਹੈ ਜਿਵੇਂ ਸੁਹਾਗਾਣ, ਚਰਖਾ ਦਾਜ, ਡੋਲੀ ਆਦਿ।

ਇਸ ਫ਼ਕੀਰ ਦਾ ਪੰਜਾਬ ਦੇ ਹਿੰਦੂ ਸਾਧੂ-ਸੰਤਾਂ ਨਾਲ