ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੀ ਗਾਂਵਦੀ ਸੀ ਕੱਲ੍ਹ ਮਾਉਂ ਵਾਰਾਂ।
ਜਿਸ ਕੰਮ ਨੂੰ ਰਾਜੇ ਯਾਦ ਕੀਤਾ,
ਰਾਗ ਵੱਜਿਆ ਤੇ ਬੁਝ ਗਈਆਂ ਤਾਰਾਂ।
ਕਾਦਰਯਾਰ ਮੀਆਂ ਤੁਰ ਪਿਆ ਪੂਰਨ,
ਆਣ ਕਰਦਾ ਹੈ ਬਾਪ ਨੂੰ ਨਮਸਕਾਰਾਂ।

ਦੂਜੀ ਸੀਹਰਫ਼ੀ

ਰਾਜੇ ਸਲਵਾਨ ਦਾ ਪੂਰਨ ਨਾਲ ਗੱਲਬਾਤ ਪਿੱਛੋਂ ਉਸਨੂੰ ਕਤਲ ਕਰਨ ਦਾ ਹੁਕਮ ਦੇਣਾ



ਅਲਫ਼ ਆਓ ਖਾਂ ਪੂਰਨਾ ਕਹੇ ਰਾਜਾ,
ਬੱਚਾ ਨਿਜ ਤੂੰ ਜੰਮਿਉਂ ਜਾਇਉਂ ਵੇ।
ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ,
ਜਦੋਂ ਭੌਰੇ ਪਾਲਣਾ ਪਾਇਉਂ ਵੇ।
ਸੀਨੇ ਲਾਇਓ ਈ ਪੂਰਨਾ ਦਾਗ ਮੇਰੇ,
ਰੱਖੇ ਪੈਰ ਪੁੱਠੇ ਘਨੇ ਚਾਇਉਂ ਵੇ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਘਰਿ ਕੀ ਕਰਤੂਤਿ ਕਰ ਆਇਉਂ ਵੇ।

ਬੇ ਬਹੁਤ ਹੋਇਆ ਕਹਿਰਵਾਨ ਰਾਜਾ,
ਰੱਤੋ ਰੱਤ ਮੱਥਾ ਚਮਕੇ ਵਾਂਗ ਖੂਨੀ।
ਕਹਿੰਦਾ ਦੂਰ ਹੋ ਪੂਰਨਾ ਅੱਖੀਆਂ ਥੀਂ,
ਟੰਗੂ ਲਿੰਗ ਚਿਰਾਇ ਕੇ ਚਵੀਂ ਕੰਨੀ।
ਜਦੋਂ ਮੈਂ ਵਿਆਹ ਦੀ ਗੱਲ ਕੀਤੀ,
ਤਦੋਂ ਰੋਣ ਲੱਗੋਂ ਧਰ ਹੱਥ ਕੰਨੀਂ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਹੁਣ ਕੀਤੀ ਆ ਮਾਓ ਪਸੰਦ ਵੰਨੀ।

ਤੇ ਤੁਹਮਤ ਅਜ਼ਗੈਬ ਦੀ ਬੁਰੀ ਹੁੰਦੀ,
ਪੂਰਨ ਘਤ ਊ ਧੀ ਰੁੰਨਾ ਜਾਰ ਜ਼ਾਰੀ।
ਕਹਿੰਦਾ ਵਸ ਨਾ ਬਾਬਲਾ ਕੁੱਝ ਮੇਰੇ,
ਤੁਹਾਡੀ ਮਾਪਿਆਂ ਦੀ ਗਈ ਮੱਤ ਮਾਰੀ।
ਹੋਰ ਕਿਸੇ ਦਾ ਕੁਝ ਨਾ ਜਾਵਣਾ ਈ,
ਮੈਨੂੰ ਮਾਰ ਰਾਜਾ ਤੇਰੀ ਬੁੱਧ ਮਾਰੀ।

17