ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਦਵਾਨਾਂ ਨੇ ਕਾਦਰਯਾਰ ਨੂੰ ਕਵਿਤਾ ਲਿਖਣ ਦੀ ਦਾਤ ਕੁਦਰਤ ਵੱਲੋਂ ਮਿਲੀ ਮੰਨੀ ਹੈ।

ਪਰ ਵਿਹਲੜ ਭਰਾ ਦੀ ਤੁਕਬੰਦੀ ਭਰਾਵਾਂ ਨੂੰ ਫੁੱਟੀ ਅੱਖ ਨਹੀਂ ਭਾਉਂਦੀ ਸੀ। ਸੋ ਇਹ ਕਿਹਾ ਜਾਂਦਾ ਹੈ ਕਿ ਕਾਦਰਯਾਰ ਦੇ ਖੇਤੀ ਦੇ ਕੰਮ ਤੋਂ ਭੱਜ ਕੇ ਹਮੇਸ਼ਾ ਤੁਕਬੰਦੀ ਵਿੱਚ ਲੱਗੇ ਰਹਿਣ ਤੋਂ ਤੰਗ ਆ ਕੇ ਉਸਦੇ ਭਰਾਵਾਂ ਨੇ ਇੱਕ ਦਿਨ ਉਸਨੂੰ ਪਰ੍ਹੇ ਵਿੱਚ ਸ਼ਰਮਿੰਦਾ ਕਰਨ ਦੀ ਧਮਕੀ ਦਿੱਤੀ। ਇਸ ਨਮੋਸ਼ੀ ਤੋਂ ਡਰਦਿਆਂ ਕਾਦਰਯਾਰ ਨੇ ਉਸੇ ਰਾਤ ਪ੍ਰਾਣ ਤਿਆਗ ਦਿੱਤੇ। ਕਾਦਰਯਾਰ ਦਾ ਦਿਹਾਂਤ 1850 ਈਸਵੀ ਦੇ ਨੇੜੇ ਤੇੜੇ ਹੋਇਆ ਮੰਨਿਆਂ ਜਾਂਦਾ ਹੈ।

ਕਾਦਰਯਾਰ ਦੀ ਪੜ੍ਹਾਈ ਅਤੇ ਵਿਦਵਤਾ ਬਾਰੇ ਵੀ ਪੰਜਾਬੀ ਆਲੋਚਕਾਂ ਦੇ ਦੋ ਮੱਤ ਹਨ। ਇੱਕ ਮੱਤ ਇਹ ਹੈ ਕਿ ਉਸਦੀ ਇਲਮੀ ਲਿਆਕਤ ਜਾਂ ਵਿੱਦਿਆ ਕੋਈ ਖਾਸ ਨਹੀਂ ਸੀ ਅਤੇ ਦੂਜਾ ਮੱਤ ਇਹ ਹੈ ਕਿ ਇਹ ਉਸ ਸਮੇਂ ਅਨੁਸਾਰ ਚੰਗਾ ਪੜ੍ਹਿਆ ਲਿਖਿਆ ਸੀ ਤੇ ਫ਼ਾਰਸੀ ਉੱਤੇ ਇਸਦੀ ਚੰਗੀ ਪਕੜ ਸੀ।

ਕਾਦਰਯਾਰ ਦੀ ਪੰਜਾਬੀ ਸਾਹਿਤ ਨੂੰ ਵੱਡਮੁਲੀ ਦੇਣ ਹੈ ਜਿਸਨੂੰ ਅਸੀਂ ਕਿਸੇ ਤਰ੍ਹਾਂ ਵੀ ਥੋੜ੍ਹਾ ਕਰ ਕੇ ਨਹੀਂ ਅੰਕ ਸਕਦੇ।