ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(100)

ਨੌਕਰਾਂ ਨਿੱਤ ਨਵਾਂ ਭਾਈ॥ ਜ਼ੁਲਮ ਵਾਲਿਆਂ ਦਾ ਬੁਰਾ ਹਾਲ ਹੋਸੀ ਜਦੋਂ ਕਰੇਗਾ ਅਦਲ ਖ਼ੁਦਾ ਭਾਈ॥ ਬਾਦਸ਼ਾਹ ਨੂੰ ਪੁਛਨਾ ਹੋਗ ਇੱਕ ਦਿਨ ਜਿਸ ਦਿਨ ਕਰੂ ਨਿਆਉਂ ਹੱਕ ਆ ਭਾਈ॥ ਲੇਖਾ ਲਵੇਗਾ ਰਾਜਿਆਂ ਰਾਣਿਆਂ ਤੋਂ ਜੇਹੜੇ ਕਰਨਗੇ ਜ਼ੋਰ ਜਫ਼ਾ ਭਾਈ॥ ਕਿਹਾ ਸ਼ਾਹ ਅਜ਼ੀਜ਼ ਤਮੀਜ਼ ਕਰਨੀ ਨਹੀਂ ਦੇਵ ਨਾ ਹੋਸ਼ ਭੁਲਾ ਭਾਈ॥ ਕਿਸੇ ਅਕਲ ਤਦਬੀਰ ਦੇ ਨਾਲ ਤੁਸੀ ਦੇਹੋ ਮਰਦ ਫ਼ਰਿਹਾਦ ਹਟਾ ਭਾਈ॥ ਤਰਫ਼ ਸ਼ੀਰੀਂ ਦੇ ਮਹਿਲ ਦੀ ਨਾ ਜਾਏ ਓਹ ਨੂੰ ਦੇਹੋ ਕੋਈ ਸਮਝਾ ਭਾਈ॥ ਅਤੇ ਨਾਮ ਨਾ ਸ਼ੀਰੀਂ ਦਾ ਕਹੇ ਮੂੰਹੋਂ ਦੇਹੋ ਅਕਲ ਦੇ ਨਾਲ ਛੁਡਾ ਭਾਈ॥ ਹੁਕਮ ਮੰਨਿਆ ਸ਼ਾਹ ਦਾ ਓਸ ਵੇਲੇ ਕਿਹਾ ਹੋਗ ਜੋ ਰੱਬ ਰਜ਼ਾ ਭਾਈ॥ ਕਿਸਨ ਸਿੰਘ ਨਾ ਹੋਵਨਾ ਬੰਦਕ ਦੇ ਵੱਗੇ ਜ਼ੋਰ ਦੇ ਨਾਲ ਦਰਯਾ ਭਾਈ॥ ੭੦

ਫੇਰ ਸਮਝਾਵਨਾ ਵਜ਼ੀਰਾਂ ਦਾ ਫ਼ਰਿਹਾਦ ਨੂੰ ਸੱਦ ਕੇ

ਸੁਨ ਕੇ ਗੱਲ ਅਜ਼ੀਜ਼ ਦੀ ਅਹਿਲਕਾਰਾਂ ਫ਼ਰਿਹਾਦ ਨੂੰ ਫੇਰ ਬੁਲਾਇਓ ਨੇ॥ ਦਿੱਤਾ ਹੁਕਮ ਹਥ ਜੋੜ ਕੇ ਜ਼ੇਰ ਕਰੀਏ ਅਤੇ ਹੋਰ ਭੀ ਬਹੁਤ ਸਮਝਾਇਓ ਨੇ॥ ਲੱਗੀ ਅੱਗ ਨਾ ਮੂਲ ਸਮੁੰਦਰ ਤਾਈਂ ਕੋਲੇ ਭਖ ਦੇ ਕਿਤਨੇ ਪਾਇਓਨੇ।ਮੰਨੀ ਇੱਕਨਾ ਕਿਸੇ ਦੀ ਆਸਕਾਂਨੇ ਜ਼ੋਰਅਕਲਦਾ ਕਿਤਨੇ ਲਾਇਓ ਨੇ॥ ਗਿਆ ਸ਼ਹਿਰ ਤਾਂ ਵੇਖਿਆ ਫੇਰ ਲੋਕਾਂ ਦੇਖ ਰੱਬ ਦਾ ਸ਼ੁਕਰ ਬਜਾਇਓ ਨੇ॥ ਗੋਯਾ ਗਿਆ ਪਰਵਾਰ ਤੋਂ ਫੇਰ ਆਯਾ ਓਹਨੂੰ ਨਾਲ ਤਦਬੀਰ ਠਹਿਰਾਇਓ ਨੇ॥ ਆਖਨ ਲੋਗ ਏਹ ਨੇਕ ਨਸੀਬ ਹੋਯਾ ਕੈਦ ਤੇ ਫੇਰ ਛੁਡਾਇਓ ਨੇ॥ ਕੋਈ ਏਸ ਦੇ ਵਿੱਚ