(106)
ਸੌਦਾ ਨਾਹੀਂ॥ ਸਦਾ ਚਾਹਣੀ ਹਾਂ ਓਹਦੇ ਦੇਖ ਨੇ ਨੂੰ ਕੰਨ ਸੁਣੀ ਦੀ ਕੋਈ ਸਦਾ ਨਾਹੀਂ॥ ਯੂਸਫ ਵਾਂਗ ਦੇਖਾਂ ਨਿੱਤ ਖਾਬ ਅੰਦਰ ਪਰ ਦਿਨ ਨੂੰ ਮੁੱਖ ਦਿਖਾ ਨਾਹੀਂ॥ ਮੁੱਖ ਦੇਖਨਾ ਸੁਖ ਜਹਾਨ ਅੰਦਰ ਏਥੇ ਜੀਵਨਾ ਜੱਗ ਸਦਾ ਨਾਹੀਂ॥ ਮਿਲਨ ਰਹੋ ਨਾ ਵੱਸ ਰੱਬ ਦੇ ਹੈ ਕੋਈ ਚਾਹਿੰਦਾ ਹੋਯਾ ਜੁਦਾ ਨਾਹੀਂ॥ ਕਿਸ਼ਨ ਸਿੰਘ ਹੋਵੇ ਜੇਹੜੀ ਕਰੇ ਸਾਹਿਬ ਏਹਨਾਂ ਬੰਦਿਆਂ ਦੇ ਵੱਸ ਕਾ ਨਾਹੀਂ॥੭੪॥
ਅਫਸੋਸ ਕਰਨਾ ਸ਼ੀਰੀਂ ਦਾ ਉਪਰ ਹਾਲ ਫ਼ਰਿਹਾਦ ਦੇ
ਸ਼ੀਰੀਂ ਰੋਜ਼ ਸੁਣਦੀ ਹਾਲ ਬਾਵਲੇ ਦਾ ਜਿਸ ਚਾਲ ਦੇ ਨਾਲ ਨਿਭਾਂਵਦਾ ਸੀ॥ ਕਦੇ ਤਰਫ ਉਜਾੜ ਦੀ ਦੌੜ ਜਾਵੇ ਕਦੇ ਫੇਰ ਮੁੜ ਸ਼ਹਿਰ ਨੂੰ ਜਾਂਵਦਾ ਸੀ॥ ਕਦੇ ਵਿੱਚ ਬਾਜ਼ਾਰ ਖੁਆਰ ਹੋਵੇ ਕਦੇ ਕੂਚਿਆਂ ਦੀ ਵੱਲ ਜਾਂਵਦਾ ਸੀ॥ ਕਦੇ ਰੋਂਵਦਾ ਦਾਦ ਫਰਿਹਾਦ ਕਰਕੇ ਸ਼ੀਰੀਂ ਯਾਦ ਕਰ ਕਰ ਪਛੋਤਾਂਵਦਾ ਸੀ॥ ਕਦੇ ਸ਼ੀਰੀਂ ਦੇਂ ਮਹਿਲ ਦੇ ਹੇਠ ਆ ਕੇ ਗੀਤ ਨਾਲ ਫ਼ਿਰਾਕ ਦੇ ਗਾਂਵਦਾ ਸੀ॥ ਕਦੇ ਠੀਕਰਾ ਪਕੜ ਫਕੀਰ ਹੋਵੇ ਨਾਮ ਹੱਕ ਦੀ ਬਾਤ ਬਤਾਂਵਦਾ ਸੀ॥ ਸ਼ੀਰੀਂ ਦਾਰ ਫਾਲੂਦੇ ਦਾ ਸੁਨੇ ਹੋਕਾ ਡੇਰਾ ਓਸਦੀ ਹੱਟ ਤੇ ਪਾਂਵਦਾ ਸੀ॥ ਕਦੇ ਬੈਠਿਆਂ ਰਾਤ ਬਿਤੀਤ ਹੋਵੇ ਕਦੇ ਸਭਿਆਂ ਦਿਨ ਲੰਘਾਂਵਦਾ ਸੀ॥ ਕਦੇ ਪਾੜ ਕੇ ਕੱਪੜੇ ਕਰੇ ਲੀਰਾਂ ਭਰ ਮੁਠੀਆਂ ਖ਼ਾਕ ਉਡਾਂਵਦਾ ਸੀ॥ ਜੇਹੜਾ ਦੇਖਦਾ ਦੇਖ ਹੈਰਾਨ ਹੋਂਦਾ ਓਹਦਾ ਅੰਤ ਹਿਸਾਬ ਨਾ ਆਂਵਦਾ ਸੀ॥ ਝੱਲਾ ਬਾਵਰਾ ਬਿਗੜਿਆ ਕਹਿਨ ਓਹ ਨੂੰ ਕੋਈ ਮਸਤ ਬੇਹੋਸ ਬਤਾਂਵਦਾ ਸੀ॥ ਕੋਈ ਮਾਰ ਢੀਮਾਂ ਆਖੇ ਦੂਰ ਹੋ ਤੂੰ ਕੋਈ ਸੱਦ ਕੇ ਕੋਲ ਬਹਾਵਦਾ