ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(2)

ਗਿਆਨ ਧਿਆਨ ਦਾ ਜੇ॥ ੧॥ ਆਈ ਦਿਲ ਦੇ ਵਿੱਚ ਦਲੀਲ ਮੇਰੇ ਦਿਆਂ ਇਸ਼ਕ ਦੀ ਬਾਤ ਬਤਾਇ ਲੋਕੋ। ਕਿਸਾ ਸ਼ਾਰੀਂ ਫ਼ਰਿਹਾਦ ਦਾ ਸ਼ੁਰੂ ਕੀਤਾ ਨਾਲ ਸ਼ੋਕ ਦੇ ਦਿਆਂ ਬਨਾਇ ਲੋਕੋ। ਖੂਬ ਕਾਫ਼ੀਆ ਜੋੜ ਦਰੁਸਤ ਕਰਕੇ ਅਤੇ ਠੀਕ ਰਦੀਫ਼ ਮਿਲਾਇ ਲੋਕੋ। ਜੋਸ ਦਿਲ ਦਰੀਆਉ ਦਾ ਕਰਾਂ ਜ਼ਾਹਿਰ ਮੋੜੀ ਸੁਖ਼ਨ ਦੇ ਦਿਆਂ ਸੁਨਾਇ ਲੋਕੋ। ਕਦਰ ਮੋਤੀਆਂ ਦੀ ਪਰਖ ਵਾਲਿਆਂ ਨੂੰ ਅਤੇ ਮੂਰਖਾਂ ਖ਼ਬਰ ਨਾ ਕਾਇ ਲੋਕੋ। ਆਰਫ਼ ਬਰਸ ਜਾਂਦੇ ਬੱਦਲ ਵਾਂਗ ਸਾਰੇ ਦਿਲੋਂ ਰੱਖਕੇ ਲੋਕ ਖੁਦਾਇ ਲੋਕੋ। ਬਾਰਾਂ ਵਿੱਚ ਰੰਗਾ ਰੰਗ ਫੁਲ ਖਿੜਦੇ ਕੰਡੇ ਕਖ ਖਾਈਆਂ ਰੱਖੋ ਲਾਇ ਲੋਕੋ। ਕਿੱਸਾ ਵਾਂਗ ਨਿਸ਼ਾਨੇ-ਰੱਖਿਆ ਮੈਂ ਪਰ ਬੋਲਸਾਂ ਬੋਲ ਸਫਾਇ ਲੋਕੋ। ਅੰਦਰ ਦੇਸ ਪੰਜਾਬ ਸੁਹਾਵਨੇ ਦੇ ਲਿਆ ਜਨਮ ਫਕੀਰ ਨੇ ਆਇ ਲੋਕੋ। ਕਾਬਲ ਅਤੇ ਕੰਧਾਰ ਕਸ਼ਮੀਰ ਕੋਲੋਂ ਚੰਗੀ ਦੇਸ ਪੰਜਾਬ ਦੀ ਵਾਇ ਲੋਕੋ। ਦਿੱਲੀ ਕਲਕੱਤਾ ਅਤੇ ਲਖਨਊ ਅਸਾਂ ਦੇਖ ਲੀਤਾ ਅਜ਼ਮਾਇ ਲੋਕੋ। ਚਾਰੋਂ ਤਰਫ਼ ਵੇਖੋ ਨਹੀਂ ਸ਼ਹਿਰ ਐਸਾ ਜੈਸੀ ਰੀਤ ਪੰਜਾਬ ਬਨਾਇ ਲੋਕੋ। ਚੰਗਾ ਖਾਂਵਨਾ ਪੀਵਨਾ ਬੋਲਨਾ ਹੈ ਅਤੇ ਹੁਸਨ ਚੰਗਾ ਮਨ ਭਾਇ ਲੋਕੋ। ਪਾਨੀ ਹੋਰ ਨਾ ਕਿਤੇ ਪੰਜਾਬ ਜੈਸਾ ਦੇਖੋ ਦੇਸ਼ ਸਾਰੇ ਪਰਤਾਾਇ ਲੋਕੋ। ਕਹਿੰਦੇ ਸਾਧ ਅਮੀਰ ਫ਼ਕੀਰ ਸਾਰੇ ਸੁਰਗ ਲੋਕ ਪੰਜਾਬ ਸੁਹਾਇ ਲੋਕੋ। ਕਿਸ਼ਨ ਸਿੰਘ ਪੰਜਆਬ ਪੰਜਾਬ ਅੰਦਰ ਜੈਂਦੀ ਤਾਬਿਆ ਪੰਜ ਦਰਆਂਇ ਲੋਕੋ॥੨॥