ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(4)

ਮਜ਼ਦੂਰ ਹੈ ਜੀ। ਗਯਾਰੰਗ ਪਰਾਗ ਤੇ ਬੱਦਰੀ ਭੀ ਅੰਮ੍ਰਿਤਸਰ ਦੇ ਤਾਲ ਦਾ ਬੂਰ ਹੈ ਜੀ। ਵਾਰ ਸੁਟੀਏ ਸਹਿਰ ਅਨੇਕ ਇਸਤੋਂ ਸਭ ਤੀਰਥਾਂ ਦਾ ਏਹ ਮੂਰ ਹੈ ਜੀ। ਭਜਨ ਬੰਦਗੀ ਰਾਤ ਤੇ ਦਿਨੇਂ ਹੋਵੇ ਭਗਤੀ ਵਿੱਚ ਨ ਕੁਝ ਕਸੂਰ ਹੈ ਜੀ। ਬਡੇ ਸੋਹਿਨੇ ਖ਼ੂਬ ਬਾਜ਼ਾਰ ਬਾਂਕੇ ਦੇਖ ਦਿਲ ਹੋਵੇ ਮਖਮੂਰ ਹੈ ਜੀ। ਦੂਰ ਹੋਨ ਉਦਾਸੀਆਂ ਸਭ ਦਿਲ ਤੋਂ ਹੋਵੇ ਸਹਿਰ ਦੇ ਜਦੋਂ ਹਜ਼ੂਰ ਹੈ ਜੀ। ਦਿਲ ਖਿੜੇ ਗੁਲਾਬ ਦੇ ਫੁਲ ਵਾਂਗੂੰ ਦੇਖ ਸਹਿਰ ਦਾ ਰੰਗ ਮਸ ਹੂਰ ਹੈ ਜੀ। ਦੇਖੇ ਸੁਨੇ ਦਾ ਫ਼ਰਕ ਹੈ ਬਹੁਤ ਸਾਰਾ ਨੂਰ ਅੱਖ ਦਾ ਕਹਿਨ ਅਖਨੂਰ ਹੈ ਜੀ। ਕਿਸਨ ਸਿੰਘ, ਸੁਰਮਾ ਹੋਯਾ ਅੱਖੀਆਂ ਦਾ ਮੂਸੇ ਮੰਗਿਆ ਨੂਰ ਕੋਹਤੂਰ ਹੈ ਜੀ॥ ੩॥

ਸਿਫ਼ਤ ਤਸਨੀਫ਼ ਕਿਤਾਬ

ਕਿਸਾ ਸੀਰੀਂ ਫ਼ਰਿਹਾਦ ਦਾ ਸੁਨੋ ਲੋਕੋ ਜੇਹਾ ਆਵਸੀ ਤਿਹਾ ਸਨਾਵਸਾਂ ਮੈਂ। ਨਹੀਂ ਸਾਇਰਾਂ ਦੇ ਨਾਲ ਰੀਸ ਮੇਰੀ ਅਕਲ ਆਪਨੀ ਖੋਲ ਦਿਖਾਵਸਾਂ ਮੈਂ। ਇਸਕ ਹੱਕ ਦੇ ਨਾਲ ਮਿਜ਼ਾਜ ਮੇਲਾਂ ਪਾਨੀ ਦੁਧ ਦੇ ਵਿਚ ਰਲਾਵਸਾਂ ਮੈਂ। ਸੂਰਤ ਲਿਖ ਮਾਸ਼ੂਕ ਦੀ ਪੱਤਰੇਤੇ ਅੱਗੇ ਆਸਕਾਂ ਮੂਲ ਪੁਵਾਵਸਾਂ ਮੈਂ। ਪੱਥਰਚਿੱਤ ਸਨ ਚੀਰ ਸਰੀਰ ਵਿਚੋਂ ਸੁਖਨ ਲਾਲ ਅਮੋਲ ਲਿਆਵਸਾਂ ਮੈਂ ਅੰਦਰ ਦਿਲ ਦਰੀਯਾਇ ਦੇ ਮਾਰ ਗੋਤੇ ਮੋਤੀ ਕੱਢਕੇ ਹਾਰ ਬਨਾਵਸਾਂ ਮੈਂ। ਬਾਦਸ਼ਾਹੀ ਅੰਗਰੇਜ਼ ਦੀ ਬਹੁਤ ੰਗੀ ਐ ਅਮਲ ਮੇਂ ਅਮਲ ਕਮਾਵਸਾਂ ਮੈਂ। ਉਨੀਂ ਸੌ ਨੌਬੀਸ ਤੂੰ ਜਾਨ ਸੰਮਤ ਬਿੱਕ੍ਰਮਜੀਤ ਏਹ ਗੀਤ ਬਤਾਵਸਾਂ ਮੈਂ। ਕਿੱਸਾ ਵਾਸਤੇ