ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(14)

ਸਾਈਂ॥ ਖਿਦੋ ਖੇਡਦੀ ਕਿਸੇ ਦੇ ਹੱਥ ਥੱਕਨ ਕੋਈ ਗੁੱਠ ਨੂੰ ਬੈਠਦੀ ਮੱਲ ਸਾਈਂ॥ ਕੋਈ ਆਖਦੀ ਚੱਲ ਨੀ ਚੱਲ ਭੈੜੀ ਫੇਰ ਖੇਡਾਂਗੇ ਆਨ ਕੇ ਕੱਲ ਸਾਈਂ॥ ਕੋਈ ਆਖਦੀ ਬੈਠ ਨੀ ਬੈਠ ਬੌਰੀ ਮਤ ਕਰ ਪਈ ਕੱਲ ਕੱਲ ਸਾਈਂ॥ ਕੋਈ ਲਾਹਿ ਕੇ ਕੱਪੜਾ ਸਿਰੇ ਵਾਲਾ ਨੰਗੀ ਹੋਇ ਦਖਾਂਵਦੀ ਛੱਲ ਸਾਈਂ॥ ਕੋਈ ਆਖਦੀ ਆਨ ਕੇ ਪਕੜ ਪੱਖਾ ਅਤੇ ਬੈਠ ਕੇ ਸ਼ੀਰੀਂ ਨੂੰ ਝੱਲ ਸਾਈਂ॥ ਕੋਈ ਆਖਦੀ ਬੱਸ ਕਰ ਝੱਲੀ ਏਨੀ ਤੈਨੂੰ ਵੱਗ ਗਿਆ ਕੋਈ ਝੱਲ ਸਾਈਂ॥ ਕੋਈ ਮੱਝ ਬਨੇ ਕੋਈ ਹੀਰ ਰਾਂਝਾ॥ ਚੂਰੀ ਕੁੱਟ ਲੈ ਜਾਂਵਦੀ ਝੱਲ ਸਾਈਂ॥ ਸਾਂਗਲਾਂ ਦੀਆਂ ਤੇ ਮੁਸਕਾਂਦੀਆਂ ਸਨ ਪੌਨ ਹੱਸਦਿਆਂ ਪੋਟ ਮੇਂ ਵੱਲ ਸਾਈਂ॥ ਇੱਕ ਨੱਕ ਝੜਾਇਕੈ ਕਰਨ ਗੱਲਾਂ ਰੱਖ ਉਂਗਲੀ ਨੂੰ ਉਤੇ ਗੱਲ੍ਹ ਸਾਈਂ॥ ਇੱਕ ਮਾਰ,ਪਥੱਲੜੂ ਬੈਠ ਜਾਵਨ ਅਤੇ ਕਹਿੰਦੀਆਂ ਜੀਆਨ ਹੱਲ ਸਾਈਂ॥ ਇੱਕ ਜੱਟ ਬਨੇ ਇੱਕ ਬਨੇ ਜੱਟੀ ਇੱਕ ਬੇਲ ਬਨ ਵਾਂਹਦੀਆਂ ਹੱਲ ਸਾਈਂ॥ ਇੱਕ ਮਾਰ ਕੇ ਬੋਲੀਆਂ ਗੋਲੀਆਂ ਨੂੰ ਵਾਂਗ ਗੋਲੀਆਂ ਜਾਂਦੀਆ ਚੱਲ ਸਾਈਂ॥ ਇਕ ਦੇਨ ਤਾਨੇ ਪੱਇਆ ਕਰਨ ਨਖ਼ਰੇ ਇੱਕ ਜਾਂਦੀਆਂ ਹਨਿਆਂ ਝੱਲ ਸਾਈਂ॥ ਇਕ ਕਹਿੰਦੀਆਂ ਰਹਿੰਦੀਆਂ ਨਿੱਜ ਏਥੇ ਗਈਆਂ ਨਾਲ ਪਲੂਤਿਆਂ ਬੱਲ ਸਾਈਂ॥ ਕੋਈ ਘੋੜਾ ਤੇ ਕੋਈ ਅਸਵਾਰ ਹੋਏ ਮਾਰ ਅੱਡੀਆਂ ਪਾਨ ਭੂਚੱਲ ਸਾਈਂ॥ ਚੀਚ ਵਹੁਟੀਆਂ ਵਾਂਗ ਹੋ ਜਾਨ ਜਮਾ ਜਿਵੇਂ ਹੋਨ ਸੁਲਤਾਨਾਂ ਦੇ ਵੱਲ ਸਾਈਂ॥ ਕੋਈ ਆਖਦੀ ਚਲੋ ਹੁਨ ਬੱਸ ਕਰੋ ਫੇਰ ਆਵਾਂ ਗੀਆਂ ਸਾਰੀਆਂ