ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(20)

ਸ਼ੀਰੀਂ ਦੇ ਦੇਖਨ ਵਾਸਤੇ ਸ਼ਹਿਰ ਥੀਂ ਔਰਤਾਂ ਆਈਆਂ

ਆਈਆਂ ਵਹੁਟੜੀ ਦੇਖਨੇ ਸਹਿਰ ਵਿੱਚੋਂ ਬਾਲ ਬੁਢੀਆਂ ਨੱਢੀਆਂ ਨੱਸ ਵਾਰੀ॥ ਦੇਖ ਦੇਖ ਜਮਾਲ ਨਿਹਾਲ ਹੋਵਨ ਵਾਹ ਵਾਹ ਆਖਨ ਹੱਸ ਹੱਸ ਵਾਰੀ॥ ਇਕ ਕਹਿਨ ਏਹ ਪਦਮਨੀ ਚਿਤਰਨੀਂ ਹੈ ਪਵੇ ਹੁਸਨ ਏਹਦਾ ਲੱਸ ਲੱਸ ਵਾਰੀ॥ ਇੱਕ ਕਹਿਨ ਏਹ ਹੂਰ ਤੇ ਪਰੀ ਤੇਰੀ ਕੋਈ ਪਵੇ ਬਿੱਜਲੀ ਲਿਸਕਿਆਂ ਵੱਸ ਵਾਰੀ॥ ਜੇਹੜੀ ਦੇਖਦੀ ਦੇਖਦੀ ਰਹਿ ਜਾਂਦੀ ਹੋਇਆ ਹੁਸਨ ਦਾ ਬਹੁਤ ਹੀ ਜੱਸ ਵਾਰੀ॥ ਕੋਈ ਪੱਛਰਾਂ ਇੰਦਰ ਅਖਾਰੜੇ ਦੀ ਦੇਖ ਸਰਮ ਖਾਵਨ ਸੂਰ ਸੱਸ ਵਾਰੀ॥ ਗਿਆ ਦਿਨ ਤੇ ਰਾਤ ਅੰਧੇਰ ਪਾਯਾ ਪਈ ਚਾਨਨੇ ਦੇ ਸਿਰ ਭੱਸ ਵਾਰੀ॥ ਆਨ ਗੋਲੀਆਂ ਬਾਂਦੀਆਂ ਗਿਰਦ ਹੋਈਆਂ ਸੋਹਣੀ ਸੇਜ ਫੁਲਾਂ ਵਾਲੀ ਕੱਸ ਵਾਰੀ॥ ਜਾਹ ਮਾਨ ਸੋਹਾਗ ਨੀ ਭਾਗ ਭਰੀਏ ਕਹਿੰਦੀ ਆ ਨਨਾਨ ਤੇ ਸੱਸ ਵਾਰੀ॥ ਰਹੇਂ ਜੀਂਵਦੀ ਮਾਨ ਜਵਾਨੀਆਂ ਨੀ ਨਾਲ ਪੀਆ ਦੇ ਸਾਦ ਹੋ ਹੱਸ ਵਾਰੀ॥ ਕਿਹਾ ਸ਼ੀਰੀਂ ਨੇ ਕਰੋ ਨਾ ਜ਼ੋਰ ਐਡਾ ਕਾਹਨੂੰ ਪਾਇ ਛੱਡੀ ਖਰਖ਼ੱਸ ਵਾਰੀ॥ ਅੱਜ ਤੀਕ ਨਾ ਕਿਸੇ ਦੇ ਨਾਲ ਸੁਤੀ ਕੱਲੀ ਸੌਨ ਦਾ ਪੈ ਗਿਆ ਝੱਸ ਵਾਰੀ॥ ਹੋਰ ਕਹਿਨ ਹਮਜੋਲੀਆਂ ਗੋਲੀਆਂ ਭੀ ਚੱਲ ਵਹੁਟੀਏ ਹੱਸ ਤੇ ਰੱਸ ਵਾਰੀ॥ ਤੇਰਾ ਉਜ਼ਰ ਨਾ ਜਾਵਸੀ ਪੇਸ ਕੋਈ ਸਾਨੂੰ ਮਕਰ ਫ਼ਰੇਬ ਨਾ ਦੱਸ ਵਾਰੀ॥ ਕਹਿਨ ਸੱਸ ਨਿਣਾਨ ਨਾ ਛਾਣ ਛਾਤਾ ਅਸਾਂ ਛਾਣਿਆਂ ਅੱਠ ਤੇ ਦੱਸ ਵਾਰੀ॥ ਨਾਲ ਖਸਮ ਦੇ ਸੋਰ ਤੇ ਜ਼ੋਰ ਕੇਹਾ ਐਵੇਂ ਫੋਕੀਆਂ ਤੋਪਾਂ ਨਾ ਕੱਸ ਵਾਰੀ॥ ਭਰਨ ਮੁਠੀਆਂ ਕਹਿਨ ਪਿਆਰ