ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(33)

ਤੋਂ ਪੁੱਛ ਪੁਛਾਵਣੇ ਨੂੰ॥ ਬੱਧਾ ਹੱਕ ਨਿਕਾਹ ਕਬੂਲ ਹੋਯਾ ਲਾਗ ਵੰਡ ਦਿੱਤੇ ਜੱਸ ਗਾਵਣੇ ਨੂੰ॥ ਗਈ ਰਾਤ ਤੇ ਦਿਨ ਜ਼ਹੂਰ ਹੋਯਾ ਕੁੜੀ ਆਂਦੀਓਂ ਨੇ ਡੋਲੀ ਪਾਵਣੇ ਨੂੰ॥ ਡੋਲੀ ਚਾਇ ਕਹਾਰ ਤਿਆਰ ਹੋਏ ਵਾਰ ਵਾਰ ਸੁੱਟੇ ਦਮ ਆਵਣੇ ਨੂੰ॥ ਦਮ ਸੱਟੀਏ ਤਾਂ ਸੋਭਾ ਖੱਟੀਏ ਵੇ ਰੰਨਾਂ ਲੱਗੀਆਂ ਬੋਲ ਬੁਲਾਵਣੇ ਨੂੰ॥ ਦਮ ਲਾਈਏ ਪੁੱਤ ਵਿਆਹੀਏ ਵੇ ਪਿਆਰੇ ਦਮ ਕੁਵਾਰੇ ਪੁੱਤ ਵਿਆਹਵਣੇ ਨੂੰ॥ ਮਾਉਂ ਬਾਪ ਰੋਵਨ ਝੋਲੀ ਪਾਇ ਧੀ ਨੂੰ ਉੱਚਾ ਬੋਲ ਦੇ ਜੱਗ ਸੁਨਾਵਣੇ ਨੂੰ॥ ਕੇਹਾ ਮਾਣ ਨਿਮਾਨੀਆਂ ਬੱਚੀਆਂ ਦਾ ਚੀਕਾ ਮਾਰਦੀ ਹੱਥ ਉਠਾਵਣੇ ਨੂੰ॥ ਕਿਸਨ ਸਿੰਘ ਚੱਲੀ ਡੋਲੀ ਕੂਚ ਹੋਈ ਬਡਾ ਜ਼ੋਰ ਕੀਤਾ ਘਰ ਆਵਨੇ ਨੂੰ॥੨੩॥

ਮਕੂਲਾ ਸਾਇਰ

ਜੱਸ ਬਹੁਤ ਫਰਿਹਾਦ ਦੇ ਬਾਪ ਲੀਤਾ ਲਿਆਇਆ ਲਾਡਲੇ ਨੂੰ ਪਰਨਾਇਕੇ ਜੀ॥ ਹੋਰ ਦਾਜ ਦਿਹਾਜ ਦਾ ਅੰਤ ਨਹੀਂ ਸੀ ਘੋੜੇ ਊਠ ਗਾਈਂ ਹਿਕਵਾਇਕੇ ਜੀ॥ ਪੀੜਾ ਪਲੰਘ ਤੇ ਲੇਫ਼ ਨਿਹਾਲੀਆਂ ਭੀ ਹੋਰ ਕਪੜੇ ਬਹੁਤ ਚੁਕਾਇਕੇ ਜੀ॥ ਘਰ ਆਏ ਤਾਂ ਲੜਕੀਆਂ ਗੀਤ ਗਾਵਨ ਦੂਲੋ ਅੱਜ ਆਯਾ ਫ਼ਤਹ ਪਾਇਕੇ ਜੀ॥ ਸਾਡੇ ਲਾੜੇ ਦੇ ਭਾਗਾਂ ਨੂੰ ਕੁੜੀ ਜੰਮੀ ਗਾਵਨ ਘੋੜੀਆਂ ਘੁੰਡ ਉਠਾਇਕੇ ਜੀ॥ ਜੰਞ ਵਿਦਾ ਕੀਤੀ ਲਾਗੀ ਘਰੀਂ ਪਹੁੰਚੇ ਲਏ ਆਪਨੇ ਸਗਨ ਮਨਾਇਕੇ ਜੀ॥ ਇਕ ਕੋਠੜੀ ਦੇ ਵਿੱਚ ਪਲੰਘ ਡਾਹਿਆ ਮੁੰਡਾ ਕੁੜੀ ਦੇ ਕੋਲ ਬਹਾਇਕੇ ਜੀ॥ ਫੁਲ ਰੰਗਲੀ ਸੇਜ ਵਿਛਾਇ ਛੱਡੀ ਉੱਤੇ ਨੌਸਹੁ ਦੀ ਨਾਰ ਲਿਟਾਇਕੇ