ਪੰਨਾ:ਕੁਰਾਨ ਮਜੀਦ (1932).pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੦

ਪਾਰਾ ੬

ਸੂਰਤ ਮਾਯਦਹ ੫



ਨੇ ਜੇ ਤਹਾਡੇ ਪਰ ਉਪਕਾਰ ਕੀਤੇ ਹਨ ਓਹਨਾਂ ਨੂੰ ਯਾਦ ਕਰੇ ਕਿ ਓਸ ਨੇ ਤੁਹਾਡੇ ਵਿਚ ਹੀ ( ਬਹੁਤ ਸਾਰੇ) ਪੈਯੰਬਰ ਬਨਾਏ ਔਰ _ਤੁਹਾਨੂੰ ਪਾਦਸ਼ਾਹ (ਭੀ) ਬਨਾਇਆ ਅਰ ਤੁਹਾਨੂੰ ਉਹ ੨ ਪਦਾਰਥ ਦਿਤੇ ਜੇ ਸੰਸਾਰ ਭਰਦੇ ਲੋਗਾਂ ਵਿਚੋ ਕਿਸੇ ਨੂੰ ਨਹੀਂ ਦਿਤੇ॥ ੨੧॥ ਭਿਰਾਓ (ਸ਼ਾਮ) ਦਾ ਪਵਿੱਤਰ ਦੇਸ਼ ਜੋ ਪਰਮੇਸ਼ੁਰ ਨੇ ਤੁਹਾਡੇ ਭਾਗਾਂ ਵਿਚ ਲਿਖ ਦਿਤਾ ਹੈ ਚਲ ਕੇ ਓਸ ਵਿਚ ਪਰਵੇਸ਼ ਕਰੋ ਅਰ (ਵੈਰੀਆਂ ਦੇ ਸਾਥ ਜੁਧ ਜੰਗ ਵਿਖੇ) ਪਿਠ ਨਾ ਦੇਣੀ ਤਾਂ ਤੁਸੀਂ ਘਾਟੇ ਵਿਚ ਆ ਜਾਓਗੇ॥ ੨੨॥ ਉਹ ਲੋਗ ਲਗੇ ਕਹਿਣ ਕਿ ਹੇ ਮੂਸਾ ਓਸ ਦੇਸ ਵਿਖੇ ਤਾਂ ਅਤੀ ਬਲਵਾਨ ਲੋਗ (ਵਸਦੇ) ਹਨ ਅਰ ਜਦੋਂ ਤਕ ਓਹ ਓਥੋਂ ਨ ਨਿਕਸ ਜਾਣ ਅਸੀਂ ਤਾਂ ਓਸ (ਦੇਸ) ਵਿਖਯ ਪੈਰ ਪਾਂਦੇ ਨਹੀ? ਹਾਂ (ਓਹ ਲੋਗ) ਓਸ ਵਿਚੋ ਨਿਕਸ ਜਾਣ ਤਾਂ ਅਸੀਂ ਅਵਸ਼ ਜਾ ਵੜਾਂਗੇ ॥ ੨੫॥ (ਖੁਦਾ ਦਾ) ਭੈ ਮਨਨ ਵਾਲਿਆਂ ਵਿਚੋਂ ਦੇ ਆਦਮ) (ਯੂਸ਼ ਅਰ ਕਾਲਬ) ਥੇ ਕਿ ਓਹਨਾਂ ਪਰ ਖੁਦਾ ਨੇ (ਆਪਣਾਂ) ਕ੍ਰਿਪਾ ਕੀਤੀ (ਅਰ) ਉਹ ਕਹਿਣ ਲਗ ਪੜੇ (ਕਿ ਤੁਸੀਂ ਬਲਾਤਕਾਰ) ਓਹਨਾਂ ਪਰ (ਚੜਾਈ ਕਰ ਕੇ) ਦਰਵਜਿਆਂ ਵਿਚ ਜਾ ਵੜੋ ਜਦੇਂ ਤੁਸੀ ਦਰਵਜਿਆਂ ਦੇ ਅੰਦਰ ਜਾ ਵੜੇ ਤਾਂ ਨਿਰਸੰਦੇਹ ਤੁਹਾਡੀ ਵਿਜੈ ਹੈ ਯਦੀ ਤੁਸੀ ਈਮਾਨ ਰਖਦੇ ਹੋ ਤਾਂ ਅੱਲਾ ਪਰ ਹੀ ਭਰੋਸਾ ਰਖੋ॥ ੨੩॥ ਉਹ ਕਹਿਣ ਲਗੇ ਹੈ ਮੁਸਾ ਜਦ ਤਕ ਓਸ ਵਿਚ ਵੈਰੀ ਹਨ ਅਸੀਂ _ਕਦਾਪਿ ਓਸ ਵਿਚ ਪੈਰ ਨਹੀਂ ਪਾਵਾਂਗੇ ਹਾਂ ਤੂੰ ਅਰ ਤੇਰਾ ਖੁਦਾ (ਦੋਨੋਂ) ਜਾਓ ਅਰ (ਓਹਨਾਂ ਲੋਗਾਂ ਨਾਲ) ਲੜੋ ਅਸੀਂ ਤਾਂ ਏਥੇ ਹੀ ਬੈਠੇ ਹਾਂ॥ ੨੪॥ (ਏਸ ਬਾਤ ਥੀਂ) ਮੂਸਾ ਨੇ ਅਰਜੋਈ ਕੀਤੀ ਕੇ ਹੈ ਮੇਰੇ ਪਰਵਰਦਿਗਾਰ ਕੇਵਲ ਮੈ ਆਪਣੀ ਜਾਨ ਤਬ ਮੇਰਾ ਭਿਰਾ (ਹਾਰੂਨ) ਦੇ ਸਿਵਾ ਹੇਰ ਕੋਈ ਮੇਰੇ ਵਸ ਵਿਚ ਨਹੀ ਤੂੰ ਸਾਡੇ ਵਿਚ ਅਰ ਓਹਨਾਂ ਫਾਸਕਾਂ (ਖੋਟਿਆਂ) ਵਿਚ ਵਿਭੇਦ ਕਰਦੇ॥ ੨੫॥। (ਏਸ ਬਾਤ ਥੀਂ) ਅੱਲਾ ਨੇ ਕਹਿਆ ਚੋਗਾ। (ਭਾਈ) ਤਾਂ ਓਹ ਮੁਲਕ ਚਾਲੀ ਬਰਸਾਂ ਤਕ ਉਨਹਾਂ ਦੇ ਭਾਗਾਂ ਵਿਚ ਨਾ ਹੋਵੇਗਾ (ਮਿਸਰ ਦੇ) ਜੋਗਲ ਵਿਚ ਭੰਭਲ ਭੂਸੇ ਖਾਂਦੇ ਫਿਰਨਗੇ ਤਾਂ ਤੁਸਾਂ ਆਗਿਆ ਭੰਗੀ ਲੋਗਾਂ ਦੀ ਦਸ਼ਾ ਪਰ ਕੁਛ ਅਫਸੋਸ ਨ ਕਰਨਾ॥ ੨੬॥ ਰੁਕੂਹ ੪॥

ਪਰ (ਹੇ ਪੈਯੰਬਰ) ਏਹਨਾਂ ਲੋਗਾਂ ਨੂੰ ਆਦਮ ਦੇ ਦੋ ਪੁੱਤਰਾਂ (ਹਾਬਿਲ ਤਥਾ ਕਾਬੀਲ) ਦੀ ਸਚੀ ਕਥਾ ਪੜ ਕੇ ਸੁਣਾਓ ਕਿ ਜਦੋਂ ਦੋਆਂ ਨੇ (ਖੁਦਾ ਦੀ ਜਨਾਬ ਵਿਚ) ਭੇਟਾਂ ਚੜ੍ਹਾਈਆਂ ਕਿ ਓਹਨਾਂ ਵਿਚੋ ਇਕ ਦੀ ਸਵੀਕਾਰ ਹੋਈ ਅਰ ਦੂਸਰੇ ਦੀ ਸ੍ਵੀਕਾਰ ਨਾਂ ਹੋਈ ਤਾਂ (ਕਾਬੀਲ ਦ੍ਵੋਖ ਦਾ ਮਾਰਿਆ ਹੋਇਆ ਭਿਰਾ ਨੂੰ) ਕਹਿਣ ਲਗਾ ਕਿ ਮੈਂ ਸਚ ਮੂਚ ਤੈਨੂੰ ਕਤਲ