ਪਾਰਾ ੯
ਸੂਰਤ ਆਰਾਫ ੭
੧੭੩
ਚਾਹੇ ਗੁਮਰਾਹ ਕਰੇਂ ਅਰ ਜਿਸ ਨੂੰ `ਚਾਹੇ' ਸਿਖਿਆ ਦੇਵੇਂ ਤੂੰ ਹੈ ਹੀ ਸਾਡਾ ਕਰਨ ਕਾਰਨ ਹੈਂ ਤੂੰ ਸਾਡੇ ਅਵਗਨ ਬਖਸ਼ ਅਰ ਸਾਡੇ ਪਰ ਰਹਿਮ ਕਰ ਅਰ ਤੂੰ ਸਾਰਿਆਂ ਬਖਸ਼ਣੇ ਵਾਲਿਆਂ ਵਿਚੋਂ ਉੱਤਮ (ਬਖਸ਼ਣੇ ਵਾਲਾ) ਹੈਂ ॥੧੫੫॥ ਅਰ ਇਸ ਜਹਾਨ ਔਰ ਅੰਤ (ਆਖਰਤ) ਦੀ ਉੱਤਮਤਾਈ ਸਾਡੇ ਨਾਮ ਪਰ ਲਿਖਦੇ ਅਸੀਂ ਤੇਰੀ ਹੀ ਤਰਫ ਰੁਜੂ ਹੋਏ (ਮੁੜਕੇ ਅਇ) (ਖੁਦਾ ਨੇ) ਕਹਿਆ ਕਿ ਸਾਡਾ ਜੋ ਕਸ਼ਟ ਹੈ ਓਸ ਨੂ ਅਸੀਂ ਜਿਸ ਪਰ ਚਾਹੁੰਦੇ ਹਾਂ ਪ੍ਰਾਪਤ ਕਰ ਦੇਂਦੇ ਹਾਂ ਅਰ ਸਾਡੀ ਜੋ ਰਹਿਮਤ ਹੈ ਓਹ ਸਾਰੀਆਂ ਵਸਤਾਂ ਨੂੰ ਘੇਰਨ ਵਾਲੀ ਹੈ ਤਾਂ ਅਸੀਂ ਓਸ ਨੂੰ (ਖਾਸ ਕਰਕੇ) ਓਹਨਾਂ ਲੋਗਾਂ ਦੇ ਨਾਮ ਲਿਖ ਲਵਾਂਗੇ ਜੇ ਪਰਹੇਜਗਾਰੀ ਅਖਤਿਆਰ ਕਰਨਗੇ ਔਰ ਜ਼ਕਾਤ ਦੇਣਗੇ ਅਰ ਜੋ ਸਾਡੀਆਂ ਆਇਤਾਂ ਪਰ ਨਿਸਚਾ ਲੈ ਆਉਣਗੇ ॥੧੫੬॥ ਜੇ (ਸਾਰੇ ਇਸ) ਰਸੂਲ ਨਬੀ ਓਮੀ (ਮਹੰਮਦ) ਦੀ ਆਗਿਆ ਪਾਲਦੇ ਹਨ ਜਿਨਹਾਂ ਦੀ (ਖੁਸ਼ਖਬਰੀ) ਨੂੰ ਨੂੰ ਆਪਣੇ ਪਾਸ ਤੋਰਾਤ ਅਰ ਅੰਜੀਲ ਵਿਚ ਲਿਖਿਆ ਹੋਇਆ ਦੇਖਦੇ ਹਨ ਓਹ ਓਹਨਾਂ ਨੂੰ ਸ਼ੁਭ ਕਰਮ (ਕਰਨ) ਨੂੰ ਕਹਿੰਦੇ ਅਰ ਅਸ਼ੂਭ ਕਰਮਾਂ ਤੋ ਓਹਨਾਂ ਨੂੰ ਮਨਾਂ ਕਰਦੇ ਹਨ ਔਰ ਸੁਥਰੀ ਵਸਤਆਂ ਨੂੰ ਉਹਨਾਂ ਵਾਸਤੇ ਹਲਾਲ ਠਹਿਰਾਉਂਦਾ ਹੈ ਅਰ ਬੁਰੀ ਵਸਤੂ ਓਹਨਾਂ ਉਤੇ ਹਰਾਮ ਕਰਦੇ ਹਨ ਅਰ ਓਹਨਾਂ ਥੀਂ ਉੱਤੇ ਉਹਨਾਂ ਦੇ ਦੇ ਬੋਝ ਅਰ ਜੰਜਾਲ ਏਹਨਾਂ ਉਤੋਂ ਦੂਰ ਕਰਦੈ ਹਨ ਜੋ ਉਹਨਾਂ ਉਤੇ ਪਏ ਹੋਏ ਸਨ ਤਾਂ ਜੋ ਲੋਗ ਇਹਨਾਂ ਤੇ ਈਮਾਨ ਲੈ ਆਏ ਅਰ ਏਹਨਾਂ ਦੀ ਪਏ ਹੋਏ ਸਨ ਤਾਂ ਜੇ ਲੋਗ ਇਹਨਾਂ ਤੇ ਤੇ ਈਮਾਨ ਲੈ ਆਏ ਅਰ ਏਹਨਾਂ ਦੀ ਹਿਮਾਇਤ ਕੀਤੀ ਅਰ ਇਹਨਾਂ ਨੂੰ ਮਦਦ ਦਿਤੀ ਔਰ ਜੋ ਸਿਖਿਆ ਰੂਪੀ ਨੂਰ (ਅਰਥਾਤ ਕੁਰਾਨ) ਇਹਨਾਂ ਦੀ ਤਰਫ ਭੇਜਿਆ ਗਇਆ ਹੈ ਓਸ ਦੇ ਪਿਛੇ ਲਗ ਪੜੇ ਇਹੋ ਲੋਗ ਸਫਲਤਾ ਪਾਨੇ ਵਾਲੇ ਹਨ॥੧੫੭॥ ਰੁਕੂਹ ੧੯॥
(ਤੁਸੀਂ) ਕਹੁ ਕਿ ਲੋਗੇ! ਮੈਂ ਤੁਸਾਂ ਸਾਰਿਆਂ ਦੀ ਤਰਫ (ਓਸ) ਖੁਦਾ ਦਾ ਭੇਜਿਆ ਹੋਇਆ (ਆਇਆ) ਹਾਂ ਕਿ ਆਕਾਸ਼ ਧਰਤ ਵਿਚ (ਸਾਰੇ ਹੀ) ਓਸ ਦਾ ਰਾਜਯ ਹੈ ਓਸ ਤੋਂ ਸਿਵਾ ਕੋਈ ਪੂਜ ਨਹੀਂ (ਵਹੀ) ਉਤਪਤਿ ਕਰਦਾ ਅਰ ਵਹੀ ਖੈ ਕਰਦਾ ਹੈ ਤਾਂ (ਲੋਗੇ!) ਅੱਲਾ ਪਰ ਈਮਾਨ ਲੈ ਆਓ ਅਰ ਓਸਦੇ ਰਸੂਲ ਨਬੀ ਓਮੀ ਪਰ (ਭੀ) ਕਿ (ਓਹ ਆਪ ਵੀ) ਅਲਾ ਅਰ ਓਸਦੀਆਂ ਕਿਤਾਬਾਂ ਪਰ ਭਰੋਸਾ ਰਖਦੇ ਹੈਂ ਅਰ ਓਸੇ ਦੀ ਹੀ ਆਗਿਆ ਪਾਲਨ ਕਰੋ ਤਾਂ ਕਿ ਤੁਸੀਂ ਸੁਮਾਰਗ ਪਰ ਆ ਜਾਓ॥੧੫੮॥ ਅਰ ਮੂਸਾ ਦੀ ਜਾਤੀ ਵਿਚ ਕਈ ਕੁ ਲੋਗ (ਐਸੇ ਭੀ) ਹਨ ਜੇ ਯਥਾਰਥ ਵਰਤਾ ਦੀ ਸਿਖਿਆ ਅਰ ਯਥਾਰਥ ਦੇ ਹੀ ਅਨੁਸਾਰ (ਲੋਗਾਂ ਦੇ ਵਿਹਾਰਾਂ ਵਿਚ)