ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੯

ਸੂਰਤ ਆਰਾਫ ੭

੧੭੫


ਬਾਰ ਵਿਚ (ਅਪਣੇ ਉਪਰੋਂ) ਹੁਟਰ ਹਟਾਣ ਦੀ ਇਛਾ ਕਰਕੇ (ਸਿਖਿਆ ਦੇਂਦੇ ਹਾਂ) ਅਰ ਕਿ ਸ਼ਇਦ ਇਹ ਲੋਗ ਬਾਜ਼ ਆ ਜਾਣ॥੧੬੪॥ ਤਾਂ ਜਦੋਂ (ਇਹਨਾਂ ਆਗਿਆ ਭੰਗੀ ਲੋਗਾਂ ਨੇ) ਉਹ ਸਿਖਿਆ ਜੋ ਇਹਨਾਂ ਨੂੰ ਦਿਤੀਆਂ ਗਈਆਂ ਸਨ ਵਿਸਮਰਣ ਕਰ ਦਿਤੀਆਂ ਤਾਂ ਅਸਾਂ ਖੋਟੇ ਕਰੰਮਾਂ ਥੀਂ ਮਨਾਂ ਕਰਨ ਵਾਲਿਆਂ ਨੂੰ ਤਾਂ ਬਚਾ ਲੀਤਾ ਅਰ ਜ਼ਾਲਮਾਂ ਨੂੰ ਭਿਆਨਕ ਦੁਖ ਵਿਚ ਘੇਰ ਲੀਤਾ ਇਸ ਵਾਸਤੇ ਕਿ ਉਹ ਬੇ ਫਰਮਾਨ ਸਨ ॥੧੬੫॥ ਪੁਨਰ ਜਦੋਂ ਮਨਾ ਕੀਤੇ ਹੋਇਆਂ ਕੰਮਾਂ ਥੀਂ ਸੀਮਾਂ ਉਲੰਘ ਗਏ ਤਾਂ ਅਸਾਂ ਉਨਹਾਂ ਨੂੰ ਹੁਕਮ ਦਿਤਾ ਕਿ ਫਟਕਾਰੇ ਹੋਏ ਬਾਂਦਰ ਬਨ ਜਓ ॥੧੬੬॥ ਅਰ (ਸਮਰਣ ਕਰੋ) ਜਦੋਂ ਤੁਹਾਡੇ ਪਰਵਰਦਿਗਾਰ ਨੇ (ਬਨੀ ਇਸਰਾਈਲ ਨੂੰ) ਜਿਤਾ ਦਿਤਾ ਸੀ ਉਹ ਜਰੂਰ ਉਨਹਾਂ ਪਰ ਪ੍ਰਲੇ ਦੇ ਦਿਨ ਤਕ ਐਸੇ ਹਾਕਮ ਮੁਕਰਰ ਰਖੇਗਾ ਜੋ ਉਨਹਾਂ ਨੂੰ ਕਰੜੇ (੨) ਦੁਖ ਦੇਂਦੇ ਰਹਿਣਗੇ ਨਿਰਸੰਦੇਹ ਤਹਾਡਾ ਪਰਵਰਦਿਗਾਰ ਪ੍ਰਤਯੁਤ ਸਜਾ ਭੀ ਅਤੀਵ ਸ਼ੀਘ੍ਰ ਦੇਂਦਾ ਹੈ ਅਰ ਨਿਰਸੰਦੇਹ ਓਹ ਬਖਸ਼ਣੇ ਵਾਲਾ ਮੇਹਰਬਾਨ ਭੀ ਹੈ॥੧੬੭॥ ਅਰ ਅਸਾਂ ਨੇ ਬਨੀ ਅਸਰਾਈਲ ਨੂੰ ਯੂਥ ਯੂਥ ਕਰਕੇ ਦੇਸ (ਦੀਆਂ ਦਿਸਾਓਂ) ਵਿਚ ਖਿਲਾਰ ਦਿਤਾ (ਸੋ) ਉਹਨਾਂ ਵਿਚੋ ਕਈਕੁ ਤਾਂ ਭਲੇ ਲੋਗ ਸਨ ਅਰ ਕਈਕੁ ਭਲੇ ਨਹੀ ਸਨ ਅਰ ਅਸਾਂ ਨੇ ਉਹਨਾਂ ਦੀ ਸੁਖ ਤਥਾ ਦੁਖ (ਦੇਨੋਂ ਤਰਹਾਂ) ਕਰਕੇ ਪ੍ਰੀਖ੍ਯਾ ਲੀਤੀ - ਤਾਂ ਕਿ ਇਹ (ਸਾਡੀ ਤਰਫ) ਮੁੜ ਔਣ॥੧੬੮॥ ਪੁਨਰ ਓਹਨਾਂ ਦੇ ਪਿਛੋਂ ਐਸੇ ਨਾਖਲਫ (ਕਪੂਤ ਉਨਹਾਂ) ਦੇ ਅਸਥਾਨਧਾਰੀ ਹੋਏ ਕਿ ਪੁਸਤਕ ਦੇ ਮਾਲਕ (ਤਾਂ) ਬਨੇ (ਪਰੰਤੂ) ਇਸ ਕਮੀਨੀ ਦੁਨੀਆਂ ਦੀ ਕੋਈ ਵਸਤੂ ਮਿਲੇ ਤਾਂ ਲੈ ਲੈੱਦੇ ਅਰ ਆਖਦੇ ਹਨ ਕਿ ਇਹ ਅਵਗੁਣ ਤਾਂ ਸਦਾ ਮਾਫ ਹੋ ਜਾਵੇਗਾ ਔਰ ਯਦੀ ਅਮੁਨਾ ਪ੍ਰਕਾਰਿਣ ਕੋਈ ਸਾਂਸਾਰਿਕ ਪਦਾਰਥ (ਪੁਨਰ) ਇਨ੍ਹਾਂ ਦੇ ਦੇ ਸਨਮੁਖ ਆ ਜਾਵੇ ਤਾਂ ਉਸਨੂੰ (ਭੀ) ਲ ਲੈਕੇ ਹੀ ਰਹਿਣ ਕੀ ਏਹਨਾਂ ਲੋਗਾਂ ਨਾਲ ਉਹ ਪ੍ਰਤਗਿਆ ਜੋ ਕਿਤਾਬ (ਤੌਰਾਤ) ਵਿਚ ਲਿਖੀ ਹੋਈ ਹੈ ਲੀਤੀ ਨਹੀਂ ਗਈ ਸੀ ਕਿ ਸਚੀ ਬਾਤ ਤੋਂ ਸਿਵਾ ਦੂਸਰੀ ਬਾਰਤਾ ਖੁਦਾ ਦੀ ਤਰਫ ਮਨਸੂਬ ਨਹੀਂ ਕਰਾਂਗੇ ਅਰ ਜੋ ਕਛ ਉਸ (ਕਿਤਾਬ) ਵਿਚ ਹੈ ਉਹਨਾਂ ਨੇ ਉਸ ਨੂੰ ਨੂੰ ਪੜ੍ਹ ਲੀਤਾ ਅਰ ਜੋ ਲੋਗ ਸੰਜਮੀ ਹਨ ਅੰਤ ਦਾ ਘਰ ਉਹਨਾਂ ਦੇ ਭਾਗਾਂ ਵਿਚ (ਏਸ ਸਾਂਸਾਰਿਕ ਪਦਾਰਥਾਂ ਨਾਲੋਂ) ਕਈ) ਗੁਣਾਂ ਉੱਤਮ ਹੈ ਕੀ ਤੁਸੀ (ਇਤਨੀ ਬਾਤ ਭੀ) ਨਹੀਂ ਸਮਝਦੇ॥੧੬੯॥ ਅਰ ਜੋ ਲੋਗ ਕਿਤਾਬ ਨੂੰ ਕਰੜਾਈ ਨਾਲ਼ ਪਕੜੀ ਬੈਠੇ ਹਨ ਅਰ ਨਮਾਜ਼ ਪੜ੍ਹਦੇ ਹਨ ਤਾਂ ਅਸੀਂ ਐਸੀਆਂ ਸੁਕਰਮੀਆਂ ਦੇ ਫਲ ਨੂੰ ਵਿਅਰਥ ਨਹੀਂ ਹੇਣ ਦੇਵਾਂਗੇ॥੧੭੦॥ ਔਰ ਜਦੋਂ ਅਸਾਂ ਇਹਨਾਂ (ਦੇ