੧੯੦
ਪਾਰਾ ੧੦
ਸੂਰਤ ਤੌਬਾ ੯
ਜਾਤੀ ਦੇ ਮੁਕਾਬਲੇ ਵਿਚ ਨਹੀਂ ਕਿ ਤੁਹਾਡੇ ਵਿਚ ਅਰ ਉਨ੍ਹਾਂ ਵਿਚ (ਸੁਲਾ ਦਾ) ਅਹਿਦ (ਪ੍ਰਤਿਗਿਯਾ) ਹੋਵੇ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਉਸ ਨੂੰ ਦੇਖ ਰਹਿਆ ਹੈ॥੭੨॥ ਅਰ ਕਾਫਰ (ਭੀ) ਇਕ ਦੂਸਰੇ ਦੇ ਦੋਸਤ (ਹਨ) ਅਰ ਯਦੀ ਤੁਸੀਂ ਇਸ ਭਾਂਤ (ਆਪਸ ਵਿਚ ਮਿਤ੍ਰਤਾਈ) ਨਾ ਕਰੋਗੇ ਤਾਂ ਦੇਸ ਵਿਚ ਉਪੱਦਰ ਫੈਲ ਜਾਵੇਗਾ ਅਰ ਵਡਾ ਫਸਾਦ (ਮਚੇਗਾ)॥੭੩॥ ਅਰ ਜੋ ਲੋਗ ਈਮਾਨ ਲੈ ਆਏ ਅਰ ਓਹਨਾਂ ਨੇ ਹਿਜਰਤ ਕੀਤੀ ਅਰ ਅੱਲਾ ਦੇ ਰਾਹ ਵਿਚ ਯੁਧ ਭੀ ਕੀਤੇ ਅਰ ਜਿਨਹਾਂ ਲੋਗਾਂ ਨੇ (ਮੁਹਾਜਰਾਂ ਨੂੰ) ਅਸਥਾਨ ਦਿਤਾ ਅਰ (ਉਨਹਾਂ ਦੀ) ਮਦਦ ਕੀਤੀ ਇਹੋ ਹੀ ਪੱਕੇ ਮੁਸਲਮਾਨ ਹਨ ਏਹਨਾ ਵਾਸਤੇ (ਗੁਨਾਹਾਂ ਦੀ) ਮਾਫੀ ਹੈ ਤਥਾ ਇਜ਼ਤ ਦੀ ਰੋਜੀ॥੭੪॥ ਅਰ ਜੋ ਲੋਗ ਪਿਛੋਂ ਈਮਾਨ ਲੈ ਆਏ ਅਰ ਓਹਨਾਂ ਨੇ ਹਿਜਰਤ ਕੀਤੀ ਅਰ ਤੁਸਾਂ ਮੁਸਲਮਾਨਾਂ ਦੇ ਸਾਥ ਹੋ ਕੇ ਯੁਧ ਭੀ ਕੀਤੇ ਤਾਂ ਉਹ ਤੁਹਾਡੇ ਵਿਚ ਹੀ ਪ੍ਰਵਿਸ਼ਟ ਹਨ ਅਰ ਈਸ਼ਵਰੀ ਪੁਸਤਕ ਵਿਚ ਸੰਬੰਧੀ ਇਕ ਦੂਸਰੇ ਦੇ ਜ਼ਿਆਦਾ ਹੱਕਦਾਰ ਹਨ ਨਿਰਸੰਦੇਹ ਅੱਲਾ ਸੰਪੂਰਨ ਵਸਤਾਂ ਤੋਂ ਗਿਆਤ ਹੈ॥੭੫॥ਰੁਕੂਹ ੧੦॥ ਪਾਦ ੧॥
ਸੂਰਤ ਤੌਬਾ ਮਦੀਨੇ ਵਿਚ ਉਤਰੀ ਅਰ ਏਸ ਦੀਆਂ
ਇਕ ਸੌ ਉਨੱਤੀ ਆਯਤਾਂ ਅਰ ਸੋਲਾਂ ਰੁਕੂਹ ਹਨ।
ਜਿਨ੍ਹਾਂ ਭੇਦ ਵਾਦੀਆਂ ਦੇ ਸਾਥ ਤੁਸਾਂ (ਮੁਸਲਮਾਨਾਂ) ਨੇ (ਸੁਲਹਾ ਦਾ) ਅਹਿਦ (ਪ੍ਰਤਗਿਯਾ) ਕਰ ਰਖਿਆ ਸੀ (ਹੁਣ) ਅੱਲਾ ਅਰ ਰਸੂਲ ਦੀ ਤਰਫੋਂ ਉਨ੍ਹਾਂ ਨੂੰ ਸਪਸ਼ਟ ਜਵਾਬ ਹੈ॥॥ ਤਾਂ (ਤੇ ਹੇ ਦ੍ਵੈਤ ਵਾਦੀਓ! ਅਮਨ ਦੇ) ਚਾਰ ਮਹੀਨੇ (੧-ਜ਼ੀਕਾਦੁ ੨-ਜ਼ਿਲਹਜ ੩-ਮੁਹਰਮ ੪-ਰੱਜਬ) ਦੇਸ ਵਿਚ ਤੁਰੋ ਫਿਰੋ ਅਰ ਸਮਝੀ ਰਖੋ ਕਿ ਤੁਸੀਂ ਅੱਲਾ ਨੂੰ (ਕਿਸੀ ਪ੍ਰਕਾਰ ਭੀ) ਪਰਾਜੈ ਨਹੀਂ ਕਰ ਸਕੋਗੇ ਅਰ (ਅੰਤ ਨੂੰ) ਅੱਲਾ ਕਾਫਰਾਂ ਨੂੰ (ਮੁਸਲਮਾਨਾਂ ਦੇ ਹਥੋਂ ਸੰਸਾਰ ਵਿਚ) ਬੇਪਤ ਕਰਨ ਵਾਲਾ ਹੈ॥੨॥ ਅਰ ਹੱਜ ਅਕਬਰ ਦੇ ਦਿਨ ਅੱਲਾ ਅਰ ਓਸ ਦੇ ਰਸੂਲ ਦੀ ਤਰਫੋਂ ਲੋਗਾਂ ਨੂੰ (ਖਬਰਦਾਰ ਕਰਨ ਵਾਸਤੇ ਆਮ) ਮੁਨਾਦੀ ਕੀਤੀ ਜਾਂਦੀ ਹੈ ਕਿ ਅੱਲਾ ਅਰ ਉਸਦਾ ਰਸੂਲ ਦਵੈਤ ਵਾਦੀਆਂ ਵਲੋਂ ਹੱਥ ਧੋ ਬੈਠੇ ਹਨ ਪਰ ਜੇਕਰ ਤੁਸੀਂ ਤੋਬਾ ਕਰੋ ਤਾਂ ਇਹ ਤੁਹਾਡੇ ਵਾਸਤੇ ਭਲਾ ਹੈ ਅਰ ਯਦੀ (ਅਦ੍ਯਪਿ ਖੁਦਾ ਅਰ ਰਸੂਲ ਤੋਂ) ਬੇ ਮੁਖ ਰਹੋ ਤਾਂ ਸਮਝੀ ਰਖੋ ਕਿ ਤੁਸੀਂ ਅੱਲਾ ਨੂੰ (ਕਿਸੀ ਤਰਹਾਂ) ਪਰਾਜੈ ਨਹੀਂ ਕਰ ਸਕੋਗੇ ਅਰ (ਹੇ ਪੈਯੰਬਰ) ਕਾਫਰਾਂ ਨੂੰ ਭਿਆਨਕ ਦੁਖ ਦੀ ਖੁਸ਼ਖਬਰੀ ਸੁਣਾ ਦਿਓ॥ ੩॥ ਹਾਂ ਭੇਦਵਾਦੀਆਂ ਵਿਚੋਂ ਜਿਨ੍ਹਾਂ ਨਾਲ ਤੁਸਾਂ