ਪੰਨਾ:ਕੁਰਾਨ ਮਜੀਦ (1932).pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੦

ਸੂਰਤ ਤੌਬਾ ੯

੧੯੭


ਦੀ ਅਪੇਖਿਆ ਸਾਥ ) ਆਪਣੇ ਆਪ ਨੂੰ ਮੌਤ ਦੇ ਮੂੰਹ ਹੰਸਾ ਰਹੇ ਹਨ ਅਰ ਅੱਲਾ ਨੂੰ ਮਾਲੂਮ ਹੈ ਕਿ ਇਹ ਲੋਗ ਅਵਸ਼ ਮਿਥਿਆ ਵਾਦੀ ਹਨ ॥੪੨॥ ਰੁਹ ੬ ॥ ਖੁਦਾ ਤੁਹਾਡਾ ਕਸੂਰ ਮਾਫ ਕਰੇ ਤੁਸਾਂ ਏਹਨਾਂ ਨੂੰ (ਪਿਛੇ ਰਹਿਣ ਦੀ ) ਆਗਿਆ ਹੀ ਕਿਉਂ ਦਿਤੀ ਓਸ ਸਮੇਂ ਤਕ (ਉਡੀਕਿਆ ਹੁੰਦਾ) ਕਿ ਤੁਹਾਡੇ ਪਰ ਸਚੇ ( ਅਲਗ ) ਪ੍ਰਗਟ ਹੋ ਜਾਂਦੇ ਅਰ ਝੂਠਿਆਂ ਨੂੰ ( ਅਲਗ ) ਮਾਲੂਮ ਕਰ ਲੈਂਦੇ ॥੪੩ ॥ ਜੋ ਲੋਗ ਖੁਦਾ ਅਰ ਦਿਨ ਕਿਆਮਤ ਦਾ ਨਿਸਚਾ ਰਖਦੇ ਹਨ ਓਹ ਤਾਂ ਤੇਰੇ ਪਾਸੋਂ ਏਸ ਬਾਤ ਦੀ ਵਿਦਾਇਗੀ ਮੰਗਦੇ ਨਹੀਂ ਕਿ ਆਪਣੇ ਤਨ, ਧਨ ਸਾਥ ਯੁਧ ਵਿਚ ਸਹਿਕਾਰੀ ਨਾ ਹੋਵਣ ਅਰ ਅੱਲਾ ਪਰਹੇਜ਼ਗਾਰਾਂ ਨੂੰ ਭਲੀ ਭਾਂਤ ਜਾਣਦਾ ਹੈ ॥੪੪॥ ( ਪਿਛੇ ਰਹਿ ਜਾਣ ਵਾਸਤੇ ) ਤੇਰੇ ਪਾਸੋਂ ਆਗਿਆ ਦੇ ਅਭਲਾਸ਼ੀ ਉਹੀ ਲੋਗ ਹੁੰਦੇ ਹਨ ਜੋ ਅੱਲਾ ਦਾ ਅਰ ਅੰਤਮ ਦਿਨ ਦਾ ਭਰੋਸਾ ਨਹੀਂ ਰਖਦੇ ਅਰ ਉਨ੍ਹਾਂ ਦੇ ਦਿਲ ਭ੍ਰਮ ਵਿਚ ਪੜੇ ਹੋਏ ਹਨ ਤਾਂ ਉਹ ਆਪਣੀ ਮਰੀ ( ਦਸ਼ਾ ) ਵਿਚ ਹੈਰਾਨ ਹਨ (ਕਿ ਕੀ ਕਰੀਏ ਕੀ ਨਾ ਕਰੀਏ )॥੪੫॥ ਅਰ ਯਦੀ ਏਹ ਲੋਗ ( ਦਿਲ ਵਿਚ ਘਰੋਂ) ਨਿਕਸਣ ਦਾ ਇਰਾਦਾ ਰੱਖਦੇ ਹੁੰਦੇ ਤਾਂ ਓਸ ਵਾਸਤੇ ਕੋਈ ਪ੍ਰਬੰਧ ਕਰਦੇ ਪਰ ਕਰਦੇ ਪਰੰਚ ਅੱਲਾ ਨੂੰ ਏਹਨਾਂ ਦਾ ਆਪਣੇ ਥਾਓਂ ਹਿਲਣਾ ਹੀ ਨਾ ਪਸੰਦ ਹੋਇਆ ਤਾਂ ਉਸ ਨੇ ਏਹਨਾਂ ਨੂੰ ਆਲਸੀ ਬਣਾ ਦਿਤਾ ( ਮਾਨੋਂ ਏਹਨਾਂ ਨੂੰ ) ਕਹਿਆ ਗਇਆ ਕਿ ਜਿਥੇ ਹੋਰ ( ਥਕੇ ਮਾਂਦ ) ਬੈਠੇ ਹੋਏ ਹਨ ਤੁਸੀਂ ਭੀ ਓਹਨਾਂ ਦੇ ਸਾਥ ਬੈਠੇ ਰਹੋ ॥੪੬॥ ਯਦੀ ਏਹ ਲੋਗ ਤੁਸਾਂ (ਮੁਸਲਮਾਨਾ) ਵਿਚ ( ਰਲ ਕੇ) ਨਿਕਲਦੇ ਭੀ ਤਾਂ ਬਸ ਤੁਹਾਡੇ ਵਿਚ ਹੋਰ ਵਧੇਰੀਆਂ ਖਰਾਬੀਆਂ ਹੀ ਪਾ ਦੇਂਦੇ ਅਰ ਤੁਹਾਡੇ ਵਿਚ ਫਸਾਦ ਫੈਲਾ ਦੇਣ ਦੀ ਇਛਾ ਨਾਲ ਤੁਹਾਡੇ ਮਧ੍ਯ ਵਿਚ (ਇਤਾਂ ਉਤਾਂ) ਪਏ ਦੌੜੀ ਫਿਰਦੇ ।( ਸੋ ਅਲਗ ) ਅਰ ਤੁਹਾਡੇ ਵਿਚ ਕਈਕੁ ਲੋਗ ਐਸੇ ਭੀ ਹਨ ਜੋ ਉਨ੍ਹਾਂ ਦੀ ਸੁਣ ਲੈਂਦੇ ਹਨ ਅਰ ਅਲਾ ਅਖਾੜ ਭੂਤੀਆਂ ਨੂੰ ਭਲੀ ਤਰਹਾਂ ਜਾਣਦਾ ਹੈ ॥੪੭॥(ਹੇ ਪੈਯੰਬਰ) ਓਹਨਾਂ ਨੇ ਪਹਿਲੇ ਭੀ ਫਸਾਦ ਪਾ ਦੇਣਾ ਚਾਹਿਆ ਅਰ ਤੁਹਾਡੇ (ਵਿਗਾੜ) ਵਾਸਤੇ ਤਦਬੀਰਾਂ ਦੀ ਉਲਟ ਪੁਲਟ ਕਰਦੇ ਰਹੇ ਏਥੋਂ ਤਕ ਕਿ ਖੁਦਾਈ ਮਦਦ ਦੀ ਸਚੀ ਪ੍ਰਤੱਗਿਆ ਆ ਪਹੁੰਚੀ ਅਰ ਖੁਦਾ ਦੀ ਆਗਿਆ ਆ ਪਰਗਟ ਹੋਈ ਅਰ ਓਹਨਾਂ ਨੂੰ ਨਾਗਵਾਰ (ਅਪ੍ਰਸੰਨ) ਹੀਗੁਜਰਿਆ ॥੪੮॥ ਅਰ ਓਹਨਾਂ ਵਿਚੋਂ ਉਹ ਪੁਰਖ ਹੈ ਜੋ (ਤੁਹਾਡੇ ਅਗੇ) ਦਰਖਾਸਤ ਕਰਦਾ ਹੈ ਕਿ ਮੈਨੂੰ ਰਹਿ ਜਾਣ ਦੀ ਆਗਿਆ ਦੀਜੀਏ ਅਰ ਮੈਨੂੰ ਬਲਾ ਵਿਚ ਨਾ ਫਸਾ ਈਏ। ਸੁਣੀਏ ਜੀ ! ਏਹ ਲੋਗ (ਆਪ) ਬਲਾ ਵਿਚ ਆ ਡਿਗੇ ਹਨ ਅਰ