ਪਾਰਾ ੧੧
ਸੂਰਤ ਯੂਨਸ ੧੦
੨੧੩
ਜੋ ਉਸ ਨੂੰ ਪ੍ਰਾਪਤਿ ਹੋ ਰਹੀ ਸੀ ਸਾਨੂੰ (ਕਦੀ) ਪੁਕਾਰਿਆ ਹੀ ਨਹੀਂ ਸੀ ਜੋ
ਲੋਗ (ਦਾਸਤਾ) ਦੀ ਸੀਮਾਂ ਤੋਂ ਬਾਹਰ ਪੈਰ ਰਖਦੇ ਹਨ ਓਹਨਾਂ ਨੂੰ ਉਹਨਾਂ
ਦੇ ਕਰਮਾ ਅਮੁਨਾ ਪ੍ਰਕਾਰੇਣ ਉੱਤਮ ਕਰਕੇ ਦਿਖਲਾਏ ਗਏ ਹਨ
॥੧੨॥ ਅਰ (ਲੋਗੇ) ਤੁਹਾਡੇ ਨੀਲੋਂ ਪਹਿਲੇ ਕਈ ਉਮਤਾਂ ਹੋ ਬੀਤੀਆਂ
ਹਨ ਕਿ ਜਦੋਂ ਉਨ੍ਹਾਂ ਨੇ ਛੇੜ ਛਾੜ ਪਰ ਲੱਕ ਬੱਧਾ ਅਸਾਂ ਓਹਨਾਂ ਨੂੰ
ਭਟਕਾ ਕੇ ਮਾਰ ਸਿਟਿਆ ਅਰ ਉਨ੍ਹਾਂ ਦੇ ਰਸੂਲ ਓਹਨਾਂ ਦੇ ਪਾਸ ਖੁਲਮਖੁਲੇ ਚਮਤਕਾਰ (ਭੀ) ਲੈ ਕੇ ਆਏ ਅਰ (ਇਸ ਥੀਂ ਭੀ) ਉਨ੍ਹਾਂ ਨੂੰ ਨਿਸਚਾ
ਕਰਨਾ ਭਾਗਾਂ ਵਿਚ ਨਾ ਹੋਇਆ ਪਾਪੀਆਂ ਨੂੰ ਅਸੀਂ ਐਸੀ ਪ੍ਰਕਾਰ ਹੀ ਪੀੜਾ
ਦਿਤਾ ਕਰਦੇ ਹਾਂ॥੧੩॥ ਫਿਰ ਉਨ੍ਹਾਂ ਦੇ (ਮਰ ਗਇਆਂ ਦੇ) ਪਿਛੋਂ ਅਸਾਂ
ਧਰਤੀ ਪਰ ਤੁਸਾਂ ਲੋਗਾਂ ਨੂੰ (ਉਨ੍ਹਾਂ ਦਾ) ਅਸਥਾਨ ਧਾਰੀ ਬਣਾਇਆ ਤਾਂ ਕਿ
ਦੇਖੀਏ ਕਿ ਤੁਸੀਂ ਕੈਸੇ ਕਰਮ ਕਰਦੇ ਹੋ॥੧੪॥ ਅਰ (ਹੇ ਪੈਯੰਬਰ)
ਜਦੋਂ ਸਾਡੇ ਹੁਕਮ ਖੁਲਮਖਲੇ ਉਨ੍ਹਾਂ ਨੂੰ ਪੜ੍ਹਕੇ ਸੁਣਾਏ ਜਾਂਦੇ ਹਨ
ਤਾਂ ਜਿਨ੍ਹਾਂ ਲੋਕਾਂ ਨੁੰ (ਮਰਿਆਂ ਪਿਛੋਂ) ਸਾਡੇ ਪਾਸ ਆਉਣ ਦਾ (ਜ਼ਰਾ ਭੀ)
ਖਟਕਾ ਨਹੀਂ ਓਹ (ਤੁਹਾਨੂੰ) ਵਿਡੀ ਪਾਂਦੇ ਹਨ ਕਿ ਏਸ ਥੀਂ ਭਿੰਨ ਕੋਈ
(ਹੋਰ) ਕੁਰਾਨ ਲੈ ਆਓ ਅਥਵਾ ਏਸੇ ਵਿਚ ਉਲਟ ਪੁਲਟ ਕਰ ਦਿਓ
(ਤਾਂ ਤੁਸੀਂ ਉਨਹਾਂ ਨੂੰ) ਕਹੋ ਕਿ ਮੇਰੀ ਤਾਂ ਐਸੀ ਸਮਰਥ ਨਹੀਂ ਕਿ ਆਪਣੀ ਤਰਫੋਂ ਏਸ ਵਿਚ (ਕਿਸੀ ਤਰਹਾਂ ਦਾ ਭੀ) ਉਲਟ ਪੁਲਟ ਕਰੂੰ
ਮੇਰੀ ਤਰਫ ਜੋ ਵਹੀ ਆਉਂਦੀ ਹੈ ਮੈਂ ਤਾਂ ਉਸੀ ਪਰ ਤੁਰਦਾ ਹਾਂ ਯਦੀ
ਮੈਂ ਆਪਣੇ ਪਰਵਰਦਿਗਾਰ ਦੀ ਆਗਿਆ ਭੰਗ ਕਰਾਂ ਤਾਂ ਮੈਨੂੰ (ਕਿਆਮਤ ਦੇ) ਬੜੇ (ਭਿਆਣਕ ਦੁਖ) ਦੇ ਦਿਨ ਪਾਸੋਂ ਡਰ ਆਉਂਦਾ ਹੈ॥੧੫॥
(ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੁ ਕਿ ਯਦੀ ਖੁਦਾ ਦੀ ਰੁਚੀ ਹੁੰਦੀ ਤਾਂ ਮੈਂ
ਏਹ (ਕੁਰਾਨ) ਤੁਹਾਨੂੰ ਪੜ੍ਹਕੇ ਨਾ ਹੀ ਸੁਣਾਉਂਦਾ ਅਰ ਨਾਂ ਹੀ ਖੁਦਾ
ਤੁਹਾਨੂੰ ਇਸ ਥੀਂ ਖਬਰਦਾਰ ਕਰਦਾ ਏਸ ਥੀਂ ਪਹਿਲਾਂ ਮੈਂ ਚਿਰਕਾਲ ਪ੍ਰਯੰਤ
ਤੁਹਾਡੇ ਵਿਚ ਨਿਵਾਸ ਕਰ ਚੁਕਾ ਹਾਂ (ਅਰ ਮੈਂ ਕਦੇ ਵਹੀ ਦਾ ਨਾਮ ਭੀ
ਨਹੀਂ ਲੀਤਾ) ਕੀ ਤੁਸੀਂ (ਇਤਨੀ ਬਾਤ ਭੀ) ਨਹੀਂ ਸਮਝਦੇ॥੧੬॥ ਤਾਂ
ਇਸ ਨਾਲੋਂ ਵਧਕੇ ਦੁਸ਼ਟ ਕੌਣ ਜੋ ਖੁਦਾ ਪਰ ਝੂਠੋ ਝੂਠ ਬਹੁਤਾਨ ਬੰਨ੍ਹ
ਦੇਵੇ ਅਥਵਾ ਓਸ ਦੀਆਂ ਆਇਤਾਂ ਨੂੰ ਝੂਠਿਆਂ ਕਰੇ ਏਸ ਵਿਚ ਤਨੀਸਾ
ਸੰਦੇਹ ਨਹੀਂ ਕਿ (ਐਸੇ) ਸਦੋਖੀ ਸਫਲਤਾ ਨੂੰ ਨਹੀਂ ਪ੍ਰਾਪਤ ਹੋਣਗੇ॥੧੭॥
ਅਰ (ਭੇਦ ਵਾਦੀ) ਖੁਦਾ ਤੋਂ ਸਿਵਾ ਐਸੀਆਂ ਵਸਤਾਂ ਦੀ ਪੂਜਾ ਕਰਦੇ ਹਨ
ਜੋ ਨਾ ਤਾਂ ਉਨ੍ਹਾਂ ਨੂੰ (ਕੋਈ) ਨੁਕਸਾਨ ਹੀ ਪਹੁੰਚਾ ਸਕਦੀਆਂ ਹਨ ਅਰ
ਨਾ ਹੀਂ ਉਨ੍ਹਾਂ ਨੂੰ (ਕੋਈ) ਫਾਇਦਾ ਹੀ ਪਹੁੰਚਾ ਸਕਦੀਆਂ ਹਨ ਅਰ ਕਹਿੰਦੇ