ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੧੬

ਪਾਰਾ ੧੧

ਸੂਰਤ ਯੂਨਸ ੧੦



ਵਿਚ ਰਹਿਣਗੇ॥੨੭॥ ਅਰ (ਹੇ ਪੈਯੰਬਰ ਇਨਹਾਂ ਨੂੰ ਓਸ ਦਿਨ ਥੀਂ ਸਭੈ ਕਰ ਕਿ) ਜਿਸ ਦਿਨ ਅਸੀਂ ਏਹਨਾਂ ਸਾਰਿਆਂ ਨੂੰ (ਆਪਣੇ ਸਨਮੁਖ) ਇਕਤ੍ਰ ਕਰਾਂਗੇ ਪੁਨ: ਭੇਦਵਾਦੀਆਂ ਨੂੰ ਹੁਕਮ ਦੇਵਾਂਗੇ ਕਿ ਤੁਸੀਂ ਅਰ ਜਿਨ੍ਹਾਂ ਨੂੰ ਤੁਸੀਂ (ਖਦਾ ਦੇ) ਸ਼ਰੀਕ ਬਣਾਇਆ ਸੀ ਓਹ ਤਨੀਸਾ ਆਪਣੀ ਜਹਾਂ ਠਹਿਰੇਂ ਪੁਨਰ ਅਸੀਂ ਏਹਨਾਂ ਦੇ ਆਪਸ ਵਿਚ ਦੁੱਖ ਪਾ ਦੇਵਾਂਗੇ ਅਰ ਏਹਨਾ ਦੇ ਸ਼ਰੀਕ ਏਹਨਾਂ ਨੂੰ ਕਹਿਣਗੇ ਕਿ (ਤੁਸੀਂ ਝੂਠ ਬੋਲਣ ਵਾਲੇ ਹੋ ਜੋ) ਸਾਡੀ ਪੂਜਾ ਤਾਂ ਤੁਸੀਂ ਕੁਝ ਕਰਦੇ (ਕਰਾਂਦੇ) ਥੇ : ਨਹੀਂ 1॥ ੨੮ ॥ ਬਸ (ਹੁਣ) ਸਾਡੇ ਅਰ ਤੁਹਾਡੇ ਮਧ੍ਯ ਮੇਂ ਖੁਦਾ ਹੀ ਗਵਾਹ ਹੈ ਸਾਨੂੰ ਤਾਂ ਤੁਹਾਡੀ ਪੂਜਾ ਦੀ ਮੁਤਲਿਕ ਖਬਰ ਨਹੀਂ ਸੀ॥੨੯॥(ਭਾਵ) ਓਥੇ ਸਾਰੇ ਹੀ ਆਦਮੀ ਆਪਣਿਆਂ ਕਰਮਾਂ ਨੂੰ ਜੋ ਉਸ ਨੇ (ਪਰਲੋਕ ਵਾਸਤੇ) ਪਹਿਲਾਂ ਤੋਂ ਹੀ ਭੇਜੇ ਹਨ ਪ੍ਰੀਖਿਆ ਕਰ ਲਵੇਗਾ ਅਰ ਸਾਰੇ ਹੀ ਲੋਗ ਅੱਲਾ ਦੀ ਤਰਫ ਕਿ ਉਹ ਉਹਨਾਂ ਦਾ ਸਚਾ ਮਾਲਿਕ ਹੈ ਲੌਟਾ ਕੇ ਲੈ ਆਂਦੇ ਜਾਣਗੇ ਅਰ ਜੋ (ਸੰਸਾਰ ਵਿਚ ਉਹ) ਝੂਠ ਥਪਦੇ ਰਹੇ ਹਨ ਉਹ ਸਾਰੀਆਂ ਓਹਨਾਂ ਪਾਸੋਂ ਗਈਆਂ ਗੁਜਰੀਆਂ ਹੋ ਜਾਣਗੀਆਂ ॥੩੦॥ ਰਕੂਹ ੩ ॥ ਤੋਂ (ਹੇ ਪੈਯੰਬਰ ਏਨ੍ਹਾਂ ਲੋਕਾਂ ਪਾਸੋਂ ਏਤਨੀ ਤਾਂ) ਪੂਛੋ ਕਿ ਤੁਹਾਨੂੰ ਆਕਾਸ਼ ਅਰ ਧਰਤੀ ਵਿਚ ਰੋਜੀ ਕੌਣ ਦੇਂਦਾ ਹੈ ਅਥਵਾ (ਤੁਹਾਡੇ) ਕੰਨ (ਤੁਹਾਡੀਆਂ) ਅੱਖੀਆਂ (ਅਸਲ ਵਿਚ) ਕਿਸ ਦੇ ਅਧੀਨ ਹਨ ਅਰ ਕੌਣ (ਹੈ ਜੋ) ਜੀਵ ਨੂੰ ਜੜ ਵਿਚੋਂ ਨਿਕਾਸਦਾ ਹੈ ਅਰ ਹੈ ਜੜ ਨੂੰ ਜੀਵ ਵਿਚੋਂ ਨਿਕਾਸਦਾ ਹੈ ਅਰ ਕੋਣ (ਸੰਸਾਰ ਦਾ) ਪਰਬੰਧ ਕਰਦਾ ਹੈ ਤਾਂ ਸ਼ੀਘਰ ਹੀ ' ਬੋਲ ਉਠਣਗੇ ਕਿ ਅੱਲਾ ! ਤਾਂ ਪੁਨਰ ਤੁਸੀਂ (ਏਹਨਾਂ ਨੂੰ) ਕਹੋ ਕਿ ਕੀ ਤੁਸੀਂ ਅਯਪਿ (ਉਸ ਪਾਸੋਂ) ਨਹੀਂ ਡਰਦੇ ॥੩੧॥ ਪੁਨਰ ਇਹੋ ਅੱਲਾ ਤਾਂ ਤੁਹਾਡਾ ਪਰਵਰਦਿਗਾਰ ਸਤ ਹੈ ਤਾਂ ਸਚੀ (ਬਾਤ) ਦੇ (ਮਾਲੂਮ ਹੋਇਆਂ) ਪਿਛੋਂ (ਉਸ ਨੂੰ ਨਾਂ ਮੰਨਣਾ) ਗੁਮਰਾਹੀ ਨਹੀਂ ਤਾਂ ਹੋਰ ਕੀ ਹੈ? ਤਾਂ ਤੁਸੀਂ ਲੋਕ ਕਿਧਰ ਨੂੰ ਫਿਰੇ ਚਲੇ ਜਾ ਰਹੇ ਹੋ॥੩੨ ॥ (ਹੇ ਪੈਯੰਬਰ) ਅਮੁਨਾ ਪ੍ਰਕਾਰੇਣ ਤੁਹਾਡੇ ਪਰਵਰਦਿਗਾਰ ਦੀ ਆਗਿਆ ਇਨ ਆਗਿਆ ਭੰਗੀ ਲੋਗਾਂ ਪਰ ਸਚੀ ਹੋਕੇ ਰਹੀ ਕਿ ਇਹ ਕਿਸੀ ਤਰਹਾਂ ਨਿਸਚਾ ਕਰਨ ਵਾਲੇ ਹੈ ਨਹੀਂ ॥ ੩੩ ॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਪੁਛੋ ਕਿ ਤੁਹਾਡੇ (ਨਿਯਤ ਕੀਤੇ ਹੋਏ) ਸ਼ਰੀਕਾਂ ਵਿਚੋਂ ਕੋਈ ਐਸਾ ਭੀ ਹੈ ਜੋ ਸ੍ਰਿਸ਼ਟੀ ਨੂੰ ਪਹਿਲੀ ਬਾਰ ਪੈਦਾ ਕਰੇ ਪੁਨਰ ਉਸ ਨੂੰ (ਮਾਰਕੇ) ਦੂਸਰੀ ਵਾਰ ਉਤਪਤ ਕਰੇ (ਏਹ ਤਾਂ ਓਸ ਦਾ ਕੀ ਉੱਤਰ ਦਣਗੇ ਤੁਸੀਂ ਹੀ ਏਹਨਾਂ ਨੂੰ ਕਹੋ ਕਿ ਅੱਲਾ ਹੀ