+ २३० ਕਈ ਪਾਰਾ ੧੨ ਸੂਰਤ ਹੂਦ ੧੧ (ਏਹ ਤੁਹਾਡੇ ਮਦਦਗਾਰ) ਤੁਹਾਡੀ ਆਗਿਆ ਨਾ ਪਾਲਨ ਕਰ ਸਕਣ ਤਾਂ ਯਾਦ ਰਖੋ ਕਿ (ਕੁਰਾਨ) ਖੁਦਾ ਦੇ ਹੀ ਵਿਯਾਨ ਦ੍ਵਾਰਾ ਉਤਰਿਆ ਹੈ ਅਰ ਏਹ ਕਿ ਉਸ ਤੋਂ ਸਿਵਾ ਕੋਈ ਪੂਜਯ ਨਹੀਂ ਤਾਂ ਕੀ (ਹੁਣ ਏਸ ਕੋਟੀ ਦੇ ਪੂਰਨ ਹੋਇਆਂ ਪਿਛੋਂ ਭੀ ) ਤੁਸੀਂ ਇਸਲਾਮ ਨੂੰ ਕਬੂਲ ਕਰਦੇ ਹੋ (ਕਿ ਨਹੀਂ)॥ ੧੪॥ (ਸ਼ੁਭ ਕਰਮਾਂ ਦੇ ਕਰਨ ਨਾਲ) ਜਿਨ੍ਹਾਂ ਦਾ ਮਤ- ਲਬ ਸਾਂਸਾਰਿਕ ਜੀਵਨ ਅਰ ਸਾੰਸਾਰਿਕ ਰੋਣਕ ਹੁੰਦੀ ਹੈ ਅਸੀਂ ਉਹਨਾਂ ਦੇ ਕਰਮਾਂ ਦਾ ਫਲ (ਏਥੇ) ਸੰਸਾਰ ਵਿਚ ਹੀ ਓਹਨਾਂ ਨੂੰ ਪੂਰਾ ੨ ਭਰ ਦੇਂਦੇ ਹਾਂ ਅਰ ਉਹ ਸੰਸਾਰ ਵਿਚ (ਕਿਸੀ ਤਰਹਾਂ ਵੀ ) ਘਾਟੇ ਵਿਚ ਨਹੀਂ ਰਹਿੰਦੇ ॥੧੫॥ (ਪਰੰਤੂ ਏਹ) ਉਹ ਲੋਗ ਹਨ ਜਿਨ੍ਹਾਂ ਵਾਸਤੇ ਅੰਤ ਨੂੰ ਨਰਕਾਂ ਤੋਂ ਸਿਵਾ ਹੋਰ ਕੁਛ ਨਹੀਂ ਅਰ ਜੋ,(ਸ਼ੁਭ ) ਕਰਮ ਏਹਨਾਂ ਲੋਗਾਂ ਨੇ ਸੰਸਾਰ ਵਿਚ ਕੀਤੇ (ਅੰਤ ਨੂੰ ਸਾਰੇ ਹੀ) ਗਏ ਗਵਾਤੇ ਹੋ ਗਏ ਅਰ ਏਹਨਾਂ ਦਾ ਕੀਤਾ ਕਤਰਿਆ (ਸਾਰਾ) ਝੂਠੋ ਝੂਠ ॥੧੬॥ ਤਾਂ ਕੀ ਜੋ ਪੁਰਖ ਆਪਣੇ ਪਰਵਰਦਿਗਾਰ ਦੇ ਵਿਸਤਾਰ ਮਾਰਗ ਪਰ ਹਨ ਅਰ ਓਹਨਾਂ ਦੇ ਸਾਥ ੨ ਓਹਨਾਂ ਵਿਚੋਂ ਦਾ ਹੀ ਇਕ ਸਾਖੀ ਹੋਵੇ (ਅਰਥਾਤ ਓਹਨਾਂ ਦਾ ਆਪਣਾ ਅੰਤਸ਼ਕਰਣ ਅਰ ਬੁਧੀ) ਅਰ ਕੁਰਾਨ ਨਾਲੋਂ ਪਹਿਲੇ (ਉਨਹਾਂ ਦੀ ਰਹਿਨਮਾਈ ਵਾਸਤੇ) ਮੂਸਾ ਦੀ ਕਿਤਾਬ ਹੋਵੇ ਜੋ (ਇਸ ਨੂੰ ਸਚਿਆਂ ਕਰਨ ਵਾਲੀ ਅਰ ਦੀਨ ਦੀ ) ਆਗੂ ਅਰ (ਖੁਦਾ ਦੀ ਰਹਿਮਤ ਹੈ (ਕੀ ਐਸੇ ਲੋਗ ਕੁਰਾਨ ਦੇ ਮੁਨਕਰ ਹੋ ਸਕਦੇ ਹਨ ? ਨਹੀਂ ਕਿੰਤੂ) ਇਹ ਲੋਗ ਤਾਂ (ਚਾਰੋਨਾਚਾਰ ) ਕਰਨ ਪਰ ਭਰੋਸਾ ਕਰ ਲੈਂਦੇ ਹਨ ਅਰ (ਦੂਸਰਿਆਂ) ਫਿਰਕਿਆਂ ਵਿਚੋਂ ਜੋ ਏਸ ਦੇ ਮੁਨਕਰ ਹੋਣ ਓਹਨਾਂ ਦਾ ਅੰਤ ਨੂੰ ਨਰਕਾਂ ਵਿਚ ਹੀ ਨਿਵਾਸ ਹੋਵੇਗਾ ਤਾਂ ਤੇ (ਹੋ ਪੈਯੰਬਰ) ਤੂੰ (ਭੀ ) ਕੁਰਾਨ ਦੀ ਤਰਫੋਂ (ਕਿਸੀ ਤਰਹਾਂ ਦੇ) ਸੰਦੇਹ ਵਿਚ ਨਾ ਰਹਿਣਾ (ਕਿੰਤੂ ) ਏਸ ਵਿਚ ਤਨੀਸਾ ਭੂਮ ਨਹੀਂ ਕਿ ਉਹ ਸਚ ਹੈ (ਅਰ ) ਤੁਹਾਡੇ ਪਰਵਰਦਿਗਾਰ ਦੀ ਤਰਫੋਂ (ਤੁਹਾਡੇ ਪਰ ਨਾਜ਼ਲ ਹੋਇਆ ਹੈ) ਪਰੰਚ ਅਕਸਰ ਲੋਗ (ਇਸ ਪਰ) ਨਿਸਚਾ ਨਹੀਂ ਕਰਦੇ॥੧੭॥ ਅਰ ਜੋ ਖੁਦਾ ਪਰ ਝੂਠ ਮੂਠ ਤੂਫਾਨ ਬੰਨੇ ਓਸ ਨਾਲੋਂ ਵਧਕੇ ਅਪਰਾਧੀ ਕੌਣ ਹੈ? ਇਹੋ ਲੋਗ (ਲੈ ਦੇ ਦਿਨ) ਆਪਣੇ ਪਰਵਰਦਿਗਾਰ ਦੇ ਸਨਮੁਖ ਕੀਤੇ ਜਾਣਗੇ ਅਰ ਗਵਾਹ ਗਵਾਹੀਆਂ ਦੇਣਗੇ ਕਿ ਇਹੋ ਹਨ ਜਿਨ੍ਹਾਂ ਨੇ ਆਪਣੇ ਪਰਵਰਦਿਗਾਰ ਪਰ ਝੂਠ ਮਾਰਿਆ ਸੀ ਸੁਣੋ ਜੀ ! (ਏਹਨਾਂ) ਜ਼ਾਲਿਮਾਂ ਪਰ ਖੁਦਾ ਹੀ ਦੀ ਮਾਰ ॥੧੮॥ ਜੋ ਖੁਦਾ ਦੇ ਰਾਹੋਂ (ਲੋਕਾਂ ਤਾਈਂ ) ਰੋਕਦੇ ਅਰ ਉਸ ਵਿਚ ਵਿੰਗ (ਪੈਦਾ ਕਰਨਾ) ਚਾਹੁੰਦੇ ਹਨ ਅਰ ਇਹੋ ਹਨ ਜੋ ਅੰਤਿਮ ਦਿਨ ਥੀਂ(ਭੀ)ਮੁਨਕਰ ਹਨ 1 ਪ ਨੇੜੇ બે ત્ર ਨਾ ਬਰ (f ਏਸ ਨਹੀਂ ਹੋਰ gi Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/230
ਦਿੱਖ