ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/254

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੪

ਪਾਰਾ ੧੨

ਸੂਰਤ ਯੂਸਫ ੧੨


ਭਾਂਤ ਜਾਣਦਾ ਹੈ॥ ੫੦॥(ਗੱਲ ਕਾਹਦੀ ਰਾਜਾ ਨੇ ਓਹਨਾਂ ਇਸਤ੍ਰੀਆਂ ਨੂੰ ਬੁਲਾ ਕੇ ਉਨ੍ਹਾਂ ਪਾਸੋਂ) ਪੁਛਿਆ ਕਿ ਜਿਸ ਵੇਲੇ ਯੂਸਫ ਪਾਸੋਂ ਤੁਸੀਂ ਆਪਣੀ (ਅਯੋਗ) ਇਛਾ ਪੂਰੀ ਕਰਨੀ ਚਾਹੀ ਸੀ (ਓਸ ਵੇਲੇ) ਤੁਹਾਨੂੰ ਕੀ ਗਲ ਪੇਸ਼ ਆਈ ਸੀ? ਓਹਨਾਂ ਨੇ ਬੇਨਤੀ ਕੀਤੀ ਕਿ ਦੈਵ ਸਾਖੀ ਹੈ ਅਸਾਂ ਤਾਂ ਯੂਸਫ ਵਿਚ ਕਿਸੇ ਤਰਹਾਂ ਦੀ ਬੁਰਾਈ ਦੇਖੀ ਨਹੀਂ (ਇਸ ਬਾਤ ਪਰ) ਅਜ਼ੀਜ਼ (ਮਿਸਰ) ਦੀ ਇਸਤ੍ਰੀ ਬੋਲ ਉਠੀ ਹੁਣ ਤਾਂ (ਜੋ) ਸਤ੍ਯ ਬਾਤ ਸੀ (ਸਾਰਿਆਂ ਅਗੋਂ) ਵਿਦਤ ਹੋ (ਹੀ) (ਸਤ੍ਯ ਬਾਤ ਤਾਂ ਏਹ ਹੈ ਕਿ) ਮੈਂ ਯੂਸਫ ਪਾਸੋਂ ਆਪਣਾ (ਅਯੋਗ੍ਯ) ਮਤਲਬ ਪਰਾਪਤ ਕਰਨ ਦੀ ਇਛਾ ਕੀਤੀ ਸੀ ਅਰ ਯੂਸਫ (ਨੇ ਜੋ ਆਪਣੀ ਬੇਗੁਨਾਹੀ ਪਰਗਟ ਕੀਤੀ ਹੈ ਉਹ) ਬਿਲਕੁਲ ਸਚ ਕਥਨ ਕਰਦਾ ਹੈ ॥੫੧॥ ਏਹ (ਸਾਰੀ ਕਥਾ ਚੋਬਦਾਰ ਨੇ ਯੂਸਫ ਅਗੇ ਜਾ ਵਰਣਨ ਕੀਤੀ ਯੂਸਫ ਨੇ ਕਹਿਆ ਮੈਂ ਪ੍ਰਾਚੀਨ ਦਬੀ ਦਬਾਈ ਬਾਤ ਨੂੰ) ਏਸ ਸੰਕਲਪ ਪਰ (ਪੁਟਿਆ) ਕਿ ਅਜ਼ੀਜ਼ ਮਿਸਰ ਨੂੰ (ਭਲੀ ਤਰਹਾਂ) ਵਿਦਤ ਹੋ ਜਾਵੇ ਕਿ ਮੈਂ ਉਸਦੀ ਕੁੰਡੀ ਪਿਛੇ ਉਸ ਦੀ (ਇਮਾਨਤ ਵਿਚ) ਪਹੇਮਾਨਗੀ ਨਹੀਂ ਕੀਤੀ ਅਰ (ਉਸ ਨੂੰ) ਇਹ (ਭੀ ਵਿਦਿਤ ਰਹੇ) ਕਿ ਪਹੇਮਾਨਗੀ ਕਰਨ ਵਾਲਿਆਂ ਦੀਆਂ ਕੋਟੀਆਂ ਨੂੰ ਅੱਲਾ ਪਰਤ ਨਹੀਂ ਹੋਣ ਦੇਂਦਾ ॥੫੨॥ *ਅਰ (ਵੈਸੇ ਤਾਂ) ਮੈਂ (ਭੀ ਆਦਮੀ ਹਾਂ) ਮੈਂ ਆਪਣੇ ਵਾਸਤੇ (ਇਹ) ਨਹੀਂ ਕਹਿੰਦਾ ਕਿ ਮੈਂ (ਦੇਵਤਿਆਂ ਦੀ ਤਰਹਾਂ) ਪਵਿਤ੍ਰ ਹਾਂ ਕਿਉਂ ਕਿ (ਕੁਟਲ) ਅੰਤਸ਼ਕਰਣ ਤਾਂ (ਆਦਮੀਆਂ ਨੂੰ) (ਸਦਾ) ਬੁਰਾਈ ਦੇ ਵਾਸਤੇ ਹੀ ਪ੍ਰੇਰਣਾ ਕਰਦਾ ਹੈ ਪਰੰਚ ਏਹ ਕਿ ਮੇਰਾ ਪਰਵਰਦਿਗਾਰ ਹੀ (ਮੇਰੇ ਪਰ) ਕਿਰਪਾ ਕਰੇ ਨਿਰਸੰਦੇਹ ਮੇਰਾ ਪਰਵਰਦਿਗਾਰ ਬਖਸ਼ਣੇ ਵਾਲਾ ਮੇਹਰਬਾਨ ਹੈ ॥ ੫੩॥ ਅਰ ਰਾਜਾ ਨੇ ਆਗਿਆ ਦਿਤੀ ਕਿ ਯੂਸਫ ਨੂੰ ਮੇਰੇ ਸਨਮੁਖ ਲਿਆ ਹਾਜਰ ਕਰੋ ਕਿ ਅਸੀਂ ਓਸ ਨੂੰ (ਅਜ਼ੀਜ਼ ਦੀ ਟਹਿਲ ਸੇਵਾ ਤੋਂ ਛੁਡਾ ਕੇ) ਖਾਲਸ ਆਪਣੇ (ਕਾਰ ਕੰਮ) ਵਾਸਤੇ ਰਖਾਂਗੇ ਪੁਨਰ ਜਦੋਂ ਯੂਸਫ ਨਾਲ ਬਾਤ ਚੀਤ ਕੀਤੀ (ਤਾਂ ਰਾਜਾ ਨੂੰ ਯੂਸਫ ਦੀ ਬੁਧਿ ਦਾ ਚਮਿਤਕਾਰ ਪ੍ਤੀਤ ਹੋ ਗਇਆ ਅਰ ਓਸ ਨੇ) ਆਖਿਆ ਅਜ (ਥੀਂ) ਤੁਸੀਂ ਸਾਡੀ ਰਾਜਧਾਨੀ ਵਿਚ ਵਡੇ ਸ਼੍ਰੋਮਣੀ (ਅਰ) ਇਤਬਾਰ ਵਾਲੇ ਹੋਏ ॥੫੪॥ (ਯੂਸਫ ਨੇ) ਬੇਨਤੀ ਕੀਤੀ ਕਿ (ਯਦੀ ਸਰਕਾਰ ਨੇ ਮੇਰੀ ਐਸੀ ਕਦਰ ਕੀਤੀ ਹੈ ਤਾਂ) ਮੈਨੂੰ ਦੇਸੀ ਖਜ਼ਾਨਿਆਂ ਪਰ ਪ੍ਰਬੰਧ ਕਰਨੇ ਦੀ ਆਗਿਆ ਦੇ ਦਿਓ ਕਿਉਂਕਿ (ਮੈਂ ਖਜ਼ਾਨਿਆਂ


*ਹੁਣ “ਵਾ ਮਾ ਓਬ੍ਰਯੀਆਂ" ਨਾਮੀਂ ਤੇਰਵਾਂ ਪਾਰਾ ਚਲਿਆ॥