ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/335

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੬

ਸੂਰਤ ਮਰਿਯਮ ੧੯

३३੫


ਓਹਨਾਂ ਦੇ ਸਨਮੁਖ ਆ ਖੜਾ ਹੋਇਆ॥੧੮॥ ਉਹ (ਉਨਹਾਂ ਨੂੰ ਵੇਖਕੇ) ਲਗੀ ਆਖਣ ਕਿ ਯਦੀ ਤੁਸੀਂ ਪਰਹੇਜ਼ਗਾਰ ਹੋ ਤੇ ਮੈਂ ਤੁਸਾਂ ਅਗੇ ਖੁਦਾ ਦਾ ਵਾਸਤਾ ਪਾਉਨੀ ਹਾਂ ਕਿ (ਮੇਰੇ ਸਾਹਮਣਿਓਂ ਹਟ ਜਾਓ॥੧੯॥ (ਜਬਰਾਈਲ) ਬੋਲਿਆ ਕਿ ਮਾਂ ਤਾਂ ਬਸ ਤੁਸਾਂ ਦੇ ਪਰਵਰਦਿਗਾਰ ਦਾ ਭੇਜਿਆ ਹੋਇਆ (ਫਰਿਸ਼ਤਾ) ਹਾਂ (ਅਰ) ਏਸ ਵਾਸਤੇ (ਆਇਆ ਹਾਂ) ਕਿ ਤੁਸਾਂ ਤਾਈਂ (ਇਕ) ਪਵਿਤ੍ਰ ਆਤਮਾ ਲੜਕਾਂ ਦੇਵਾਂ॥੨੦॥ ਬੋਲੀ ਮੇਰੇ ਘਰ ਲੜਕਾ ਕਿਸ ਪਰਕਾਰ ਉਤਪਤ ਹੋ ਸਕਦਾ ਹੈ।ਹਾਲਾਂ ਕਿ ਨਾਂ ਤਾਂ (ਨਕਾਹ ਦੀ ਰੀਤੀ ਨਾਲ) ਕਿਸੇ ਪੁਰਖ ਨੇ ਮੇਰੇ ਨਾਲ ਸਪਰਸ਼ ਕੀਤਾ ਅਰ ਨਾ ਮੈਂ ਕਦੇ ਬਿਭਚਾਰਨ ਰਹੀ॥੨੧॥ ਜਬਰਾਈਲ ਨੇ) ਆਖਿਆ (ਜੈਸੇ ਮੈਂ ਆਖਦਾ ਹਾਂ) ਵੈਸੇ ਹੀ (ਹੋਵੇਗਾ) ਤੁਸਾਂ ਦਾ ਪਰਵਰਦਿਗਾਰ ਆਗ੍ਯਾ ਦੇਂਦਾ ਹੈ ਤੁਸਾਂ ਦੇ ਘਰ ਬਿਨਾਂ ਪਿਤਾ ਦੇ ਲੜਕਾ ਉਤਪੰਨ ਕਰਨਾ ਸਾਡੇ ਅਗੇ ਸੁਗਮ ਵਸਤੂ ਹੈ ਅਰ (ਏਸ ਦੇ ਉਤਪਤ ਕਰਨ ਦੀ) ਇਹ ਲੋੜ ਹੈ ਕਿ ਲੋਕਾਂ ਦੇ ਵਾਸਤੇ ਅਸੀਂ ਉਸ ਨੂੰ (ਆਪਣੀ ਕੁਦਰਤ ਦੀ) ਇਕ ਨਿਸ਼ਾਨੀ ਨੀਯਤ ਕਰੀਏ ਅਰ (ਸੰਸਾਰ ਵਿਚ ਅਸੀਂ ਉਸ ਨੂੰ) ਆਪਣੀ ਰਹਿਮਤ (ਦਾ ਵਸੀਲਾ ਬਣਾਈਏ) ਅਰ ਇਹ ਵਾਰਤਾ (ਸਾਡੇ ਥੋਂ) ਨਿਰਵਿਵਾਦ ਹੋਗਈ ਹੈ॥੨੨॥ਏਸ ਗਲੋਂ ਮਰੀਯਮ ਨੂੰ (ਆਪੋ ਧਾਪ ਪੁਤ੍ਰ) ਪੇਟ ਵਿਚ ਆ ਗਇਆ ਅਰ ਵੁਹ ਪੇਟ ਨੂੰ ਲੈ ਕੇ ਅਲਗ ਦੂਰ ਦੇ ਮਕਾਨ ਵਿਚ ਹੋ ਬੈਠੀ॥੨੩॥ ਫੇਰ ਸੂਤ ਦੀ ਪੀੜਾ ਉਸ ਨੂੰ ਇਕ ਖਜੂਰ ਦੀ ਜੜ੍ਹ ਵਿਚ ਲੈ ਪਰਾਪਤ ਹੋਈ (ਔਰ ਪੁਤਰ ਉਤਪਤੀ ਦੇ ਵੇਲੇ ਉਨਹਾਂ ਨੂੰ ਪੀੜਾ ਹੋਈ ਤਾਂ ਵੁਹ) ਲਗੀ ਆਖਣ ਕਿ ਹਾਯ ਰੱਬਾ ਮੈਂ ਏਸ ਨਾਲੋਂ ਪ੍ਰਥਮ ਹੀ ਮਰ ਗਈ ਹੁੰਦੀ ਅਰ (ਸੰਸਾਰ ਭਰ ਵਿਚੋਂ ਨਾ ਹੋਈ ਹੋ ਕੇ ਕਦੇ ਦੀ) ਭੁਲ ਭਲਾ ਗਈ ਹੁੰਦੀ॥੨੪॥ ਫੇਰ ਜਬਰਾਈਲ ਨੇ (ਉਸ ਚਸ਼ਮੇ ਵਿਚੋਂ ਜੋ) ਮਰੀਯਮ ਦੇ ਹੇਠੋਂ (ਖੁਦਾ ਦੀ ਕੁਦਰਤ) ਨਾਲ (ਵਗ ਨਿਕਲਿਆ ਸੀ) ਉਸ ਨੂੰ ਅਵਾਜ਼ ਮਾਰੀ ਕਿ ਚਿੰਤਾਤਰ ਨਾ ਹੋ (ਇਹ ਦੇਖ) ਕਿ ਤੁਸਾਂ ਦੇ ਪਰਵਰਦਿਗਾਰ ਨੇ, ਤੁਸਾਂ ਦੇ ਹੇਠਾਂ ਇਕ ਚਸ਼ਮਾਂ ਵਗਾ ਦਿਤਾ॥੨੫॥ ਅਰ ਖਜੂਰ ਦੀ ਜੜ੍ਹ ਨੂੰ (ਪਕੜ ਕੇ) ਆਪਣੀ ਵਲ ਹਿਲਾ ਤੁਸਾਂ ਅਗੇ ਪਕੀਆਂ ੨ ਸਜਰੀਆਂ ਖਜੂਰਾਂ ਝੜ ਪੈਣਗੀਆਂ॥੨੬॥ ਫੇਰ (ਖੂਬ ਅਨੰਦ ਨਾਲ ਖਜੂਰਾਂ) ਖਾਓ ਅਰ (ਚਸ਼ਮੇ ਦਾ ਜਲ) ਛਕੋ। ਅਰ (ਪੁਤ੍ਰ ਨੂੰ ਵੇਖ ਕੇ) ਅੱਖਾਂ ਠੰਢੀਆਂ ਕਰੋ (ਅਰ ਆਪਣੇ ਪੁਤ੍ਰ ਨੂੰ ਲੈ ਕੇ ਚਲੋ) ਫੇਰ (ਮਾਰਗ ਵਿਚ) ਤੁਸਾਂ ਨੂੰ ਕੋਈ ਆਦਮੀ ਨਜਰੀ ਆਵੇ (ਅਰ ਵੁਹ ਤੁਸਾਂ ਪਾਸੋਂ ਪੁਛੇ) ਤਾਂ (ਤੁਸਾਂ ਸੈਨਤ