રૂદંક ਪੀਰਾਂ ੧੭ ਨੇ ਸੂਰਤ ਅੰਬੀਆ ੨੧ ( ਭਿਆਨਕ ) ਵਿਪਤੀ ਤੋਂ ਮੁਕਤਿ ਦਿਤੀ ॥੭੬॥ ਅਰ ਜੋ ਲੋਕ ਸਾਡੀਆਂ ਆਇਤਾਂ ਨੂੰ ਝੂਠਿਆਂ ਕੀਤਾ ਕਰਦੇ ਸਨ ਉਨ੍ਹਾਂ ਦੇ ਮੁਕਾਬਲੇ ਵਿਚ ਅਸਾਂ ਨੇ ਓਹਨਾਂ ਦੀ ਮਦਦ ਕੀਤੀ ਨਿਰਸੰਦੇਹ ਇਹ ਲੋਕ ( ਭੀ ਬੜੇ ) ਬੁਰੇ ਲੋਕ ਸਨ।ਤਾਂ ਏਹਨਾਂ ਸਾਰਿਆਂ ਨੂੰ ਅਸਾਂ ਨੇ ਗਰਕ ਕਰਕੇ ਮਾਰ ਸਿਟਿਆ ॥ ੭੭ ॥ ਅਰ ( ਹੇ ਪੈਯੰਬਰ ) ਦਾਊਦ ਤਥਾ ਸਿਲੇਮਾਨ ( ਦਾ ਪਰਸੰਗ ਭੀ ਲੋਕਾਂ ਨੂੰ ਯਾਦ ਕਰਾਓ ) ਜਦੋਂ ਕਿ ਉਹ ਦੋਨੋਂ ਇਕ ਖੇਤੀ ਦੇ ਬਾਰੇ ਵਿਚ ਜਿਸ ਵਿਚ ਕੁਝ ਲੋਕਾਂ ਦੀਆਂ ਬਕਰੀਆਂ ( ਦਾ ਇੱਜੜ ਰਾਤ੍ਰੀ ਦੇ ਸਮੇਂ ) ਜਾ ਪਾਇਆ ਸੀ ਫੈਸਲਾ ਕਰਨ ਲਗੇ ਅਰ ਅਸੀਂ ਓਹਨਾਂ ਦੇ ਫੈਸਲੇ ਨੂੰ ਵੇਖ ਰਹੇ ਸਾਂ ॥੭੮ ॥ ਤਾਂ ( ਪਿਤਾ ਪੁਤਰ ਦੀ ਰਾਇ ਵਿਚ ਇਖ- ਤਲਾਫ ਹੋ ਗਇਆ ਅਰ) ਅਸਾਂ ਨੇ ( ਸਚਾ ) ਫੈਸਲਾ ਸੁਲੇਮਾਨ ਸਮਝਾ ਦਿਤਾ ਅਰ ( ਉਸ ਤਰਹਾਂ ਤਾਂ ) ਅਸਾਂ ਨੇ ਦੋਨਾਂ ਨੂੰ ਹੀ ਫੈਸਲ ਦਾ ਸਲੀਕਾ (ਯੁਕਤੀ) ਅਰ ਇਲਮ(ਵਿਦਿਆ) ਦੇ ਰਖਿਆ ਸੀ ਅਰ ਪਰਬਤਾਂ ਨੂੰ ਦਾਊਦ ਦੀ ਤਾਬਿਆ(ਅਧੀਨ) ਕਰ ਦਿਤਾ ਸੀ ਕਿ ਉਨਹਾਂ ਦੇ ਸਾਥ ( ਸਾਥ ਖੁਦਾ ਦੀ ) ਮਹਿਮਾ (ਉਸਤੁਤੀ) ਕਰਦੇ 'ਅਰ (ਏਸੇ ਪਰਕਾਰ) ਪੰਖੀਆਂ ਨੂੰ ( ਭੀ ਅਸਾਂਨੇ ਉਨ੍ਹਾਂ ਦੇ ਵਸ ਵਿਚ ਕਰ ਦਿਤਾ ਸੀ)ਅਰ ਅਸੀਂ(ਸਰਵ ਸ਼ਕਤੀਵਾਨ ਹਾਂ ਐਸੀਆਂ ਐਸੀਆਂ ਅਚਰਜ ਗਲਾਂ ) ਕੀਤਾ ਹੀ ਕਰਦੇ ਹਾਂ ॥੭੯॥ ਅਰ ਦਾਊਦ ਨੂੰ ਅਸਾਂ ਨੇ ਹੀ ਤੁਸਾਂ ਲੋਕਾਂ ਦਾ ਲਿਬਾਸਿ (ਜੰਗ ਅਰਥਾਤ ਸੰਜੋਅ ਦਾ ) ਬਣਾਉਣਾ ਭੀ ਸਿਖਾ ਦਿਤਾ ਸੀ ਕਿ ਤੁਸਾਂ ਨੂੰ ਤੁਸਾਂ ਦੇ ( ਇਕ ਦੂਜੇ ਦੇ) ਵਾਰ ਸ਼ਸਤ੍ਰ ਪਰਿਹਾਰ ਪਾਸੋਂ ਬਚਾਵੇ ਤਾਂ ( ਲੋਕੋ ) ਤੁਸੀਂ ( ਸਾਡੀ ਇਸ ਨਿਆਮਤ ਦਾ ਭੀ ) ਸ਼ੁਕਰ ਕਰੋਗੇ ( ਕਿੰਬਾ ਨਹੀਂ ) ? ॥੮੦॥ ਅਰ ਅਸਾਂ ਨੇ ਹੀ ਪ੍ਰਬਲ ਵਾਯੂ ਨੂੰ ( ਭੀ ) ਸਿਲੇਮਾਨ ਦੀ ਤਾਬਿਆ ਕਰ ਦਿਤਾ ਸੀ ਕਿ ਵੁਹ ਓਹਨਾਂ ਦੀ ਆਗਿਆ ਨਾਲ ਮੁਲਕ ( ਸ਼ਾਮ ) ਦੇਸ ਵਲ ਚਲਦੀ ਹੈ ਜਿਸ ਵਿਚ ਅਸਾਂ ਨੇ ( ਭਾਂਤ ਭਾਂਤ ਦੀਆਂ ਬਰਕਤਾਂ ਦੇ ਰਖੀਆਂ ਸਨ ਅਰ ਅਸੀਂ ਸੰਪੂਰਨ ਵਸਤਾਂ ( ਦੇ ਹਾਲ ) ਤੋਂ ਯਾਤਾ ਸਾਂ ॥੮੧॥ ਅਰ ਦੇਵਾਂ ਵਿਚੋਂ ਤਾਂ ਕਈਕ ਐਸੇ ਸਨ ਜੋ ਸੁਲੇਮਾਨ ਵਾਸਤੇ ( ਨਦੀਆਂ ਵਿਚ ) ਚੁਭੀਆਂ ਮਾਰਦੇ ਅਰ ਏਸ ਤੋਂ ਸਿਵਾ ਹੋਰ ਹੋਰ ਕਾਰਜ ਭੀ ਕਰਦੇ ਅਰ ਅਸਾਂ ਨੇ ਹੀ ਉਨਹਾਂ ਨੂੰ ਥੰਮਿਆਂ ਹੋਇਆ ਸੀ (ਕਿ ਵੈਹ ਕਾਰ ਕਿਰਤ ਤੋਂ ਘਬਰਾਕੇ ਕਿਸੇ ਪਾਸੇ ਨਸ ਭਜ ਕੇ ਜਾ ਨਹੀਂ ਸਕਦੇ ਸਨ )॥੮੨॥ ਅਰ ( ਹੇ ਪੈਯੰਬਰ ) ਅਯੂਬ ( ਦੀ ਵੈਹ ਦਸ਼ਾ ਯਾਦ ਕਰੋ ) ਜਦੋਂ ਉਨ੍ਹਾਂ ਨੇ ਆਪਣੇ ਪਰਵਿਦਗਾਰ ਨੂੰ ਪੁਕਾਰਿਆ ਕਿ ਮੈਨੂੰ ( ਇਹ ) ਰੋਗ ਲਗ ਗਇਆ ਹੈ ਅਰ ਤੂੰ ਸੰਪੂਰਨ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/364
ਦਿੱਖ