ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/404

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ ੧੮ ਸੂਰਤ ਫੁਰਕਾਨ ੨੫ ( ਬੜਾ ਹੀ ) ਜੁਲਮ ਅਰ ( ਸਿਰ ਤੋਂ ਲੈਕੇ ਪੈਰਾਂ ਤਕ ) ਝੂਠ ਦੇ ਅਧਿਕਾਰ ਹੋਏ ॥ ੪ ॥ ਅਰ ( ਇਹ ਭੀ ) ਕਹਿੰਦੇ ਹਨ ਕਿ ( ਕੁਰਾਨ ਅਗਲਿਆਂ ਲੋਕਾਂ ਦੇ ਢਕੋਸਲੇ ਹਨ ਜਿਨ੍ਹਾਂ ਨੂੰ ਏਸ ( ਪੁਰਖ ) ਨੇ ਕਿਸੇ ਪਾਸੋਂ ਲਿਖਵਾ ਲੀਤਾ ਹੈ ਅਰ ਵਹੀ ਸੰਖ੍ਯਾ ਪ੍ਰਾਂਤਕਾਲ ਏਸ ਪੜ੍ਹ ਪੜ੍ਹ ਕਰ ਸੁਨਾਈ ( ਅਰ ਯਾਦ ਕਰਾਈ ਜਾਂਦੇ ਹਨ ) ॥ ੫ ॥ ( ਪਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਏਹ ( ਕੁਰਾਨ ਤਾਂ ) ਉਸ ( ਖੁਦਾ ) ਨੇ ਹੀ ਉਤਾਰਿਆ ਹੈ ਜੋ ਪ੍ਰਿਥਵੀ ਆਕਾਸ਼ ਦੀਆਂ ਸੰਪੂਰਨ ਛਪੀਆਂ ਹੋਈਆਂ ਵਸਤੂਆ ਨੂੰ ਜਾਣਦਾ ਹੈ। ਨਿਰਸੰਦੇਹ ਵੁਹ ਬੜਾ ਬਖਸ਼ਨੇ ਵਾਲਾ ਮੇਹਰਬਾਨ ਹੈ ( ਕਿ ਤੁਸਾਂ ਨੂੰ ਬਲਾਤਕਾਰ ਏਸ ਝੂਠ ਦੀ ਸਜਾ ਨਹੀਂ ਦੇਂਦਾ ) ॥ ੬ ॥ ਅਰ (ਕਾਫਰ ਇਹ ਭੀ ) ਕਹਿੰਦੇ ਕਿ ਇਹ ਰਸੂਲ ਕੈਸਾ ਹੈ ਜੋ ਸ਼ਾਦ ਛਕਦਾ ਘਰ ਬਜ਼ਾਰਾਂ ਵਿਚ ( ਪਿਆ ) ਫਿਰਦਾ ਹੈ। ਇਸ ਦੇ ਪਾਸ ਕੋਈ ਫਰਿਸ਼ਤਾ ਕਿਉਂ ਨਹੀਂ ਭੇਜ ਦਿਤਾ ਗਿਆ। ਕਿ ਏਸ ਦੇ ਸਹਿਜੋਗੀ ਹੋ ਕੇ (ਵੁਹ ਭੀ ਲੋਗਾਂ ਨੂੰ ਖੁਦਾ ਦੇ ਅਜਾਬ ਤੋਂ ) ਸਭੈ ਕਰਦਾ॥ ੭ ॥ ਕਿੰਬਾ ਏਸ ਉਤੇ ਕੋਈ ਖਜਾਨਾ ( ਅਰਥਾਤ ਹੁੰਦੇ) ਬਰਸਾ` ਦਿਤੇ ਹੁੰਦੇ ਕਿੰਬਾ ( ਅਧਿਕ ਨਹੀਂ ਤਾਂ ) ਏਸ ਦੇ ਪਾਸ ( ਇਕ ) ਬਾਗ ( ਹੀ ) ਹੁੰਦਾ ਕਿ ਉਸਦੇ ਵਿਚੋਂ ਛਕਦਾ ( ਛਕਾਂਦਾ ) ਅਰ ਇਹ ਪਾਪੀ ( ਮੁਸਲਮਾਨਾਂ ਨੂੰ ) ਕਹਿੰਦੇ ਹਨ ਕਿ ਤੁਸੀਂ ਤਾਂ ਬਸ ਐਸੇ ਆਦਮੀ ਦੇ ਪਿਛੇ ਲਗ ਟਰੇ ਹੋ ਜਿਸ ਪਰ ਕਿਸੇ ਨੇ ਟੂਣਾ ਟਾਮਣ ਕਰ ਦਿਤਾ ਹੈ ॥੮॥( ਹੇ ਪੈਯੰਬਰ ) ਦੇਖੋ ( ਤਾਂ ਸਹੀ ਇਹ ਲੋਕ ) ਤੁਸਾਂ ਵਾਸਤੇ ਕੈਸੀਆਂ ੨ ਬਾਰਤਾਂ ਬਣਾਂਵਦੇ ਹਨ । ਜਿਸ ( ਦੇ ਕਾਰਣ ਇਹ ਆਪ ) ਕੁਮਾਰਗੀ ਹੋ ਗਏ ਹਨ ਅਰ ( ਕਿਸੇ ਪ੍ਰਕਾਰ ) ਰਾਹ ਉਤੇ ਨਹੀਂ ਆ ਸਕਦੇ ॥੯ ॥ ਰੁਕੂਹ ੧ ॥ (ਖ਼ੁਦਾ ਦੇ ਘਰ ਕਿਸੇ ਪਰਕਾਰ ਦਾ ਭੀ ਘਾਟਾ ਨਹੀਂ) ਵੁਹ ਐਸੀਆਂ ਰਿੱਧੀਆਂ ਸਿੱਧੀਆਂ ਵਾਲਾ ਹੈ ਕਿ ਚਾਹੇ ਤਾਂ ( ਇਕ ਬਾਗ ਕੈਸਾ ) ਏਸ ਨਾਲੋਂ ਉਤਮ ੨ (ਬਹੁਤ ਸਾਰੇ) ਬਾਗ ਤੁਸਾਂ ਵਾਸਤੇ ( ਮੌਜੂਦ ) ਕਰ ਦੇਵੇ । ਜਿਨਹਾਂ ਦੇ ਤਲੇ ਨਹਿਰਾਂ ( ਪਈਆਂ ) ਵਗ ਰਹੀਆਂ ਹੋਵਣ ਅਰ ( ਬਾਗਾਂ ਤੋਂ ਸਿਵਾ ) ਤੁਸਾਂ ਦੇ ( ਰਹਿਣ ) ਵਾਸਤੇ ਮਹਲ ਮਾੜੀਆਂ ( ਤਿਆਰ ) ਕਰ ਦੇਵੇ ॥੧੦॥ ਅਸਲੀ ਇਹ ਬਾਰਤਾ ਹੈ ਕਿ ( ਇਹ ਸੰਪੂਰਣ ਤੁਤੂਨੀਆਂ ਏਸ ਵਾਸਤੇ ਹਨ ਕਿ ) ਇਹ ਲੋਕ ਲੈ ਨੂੰ ਝੂਠ ਸਮਝਦੇ ਹਨ । ਅਰ ਜੋ ਲੋਕ ਲੈ ਨੂੰ ਮਿਥਿਆ ਸਮਝਦੇ ਹਨ ਓਹਨਾਂ ਵਾਸਤੇ ਅਸਾਂ ਨੇ ਨਰਕ ਤਿਆਰ ਕਰ ਰੱਖਿਆ ਹੈ ॥ ੧੧ ॥ ਜਦੋਂ ਉਹ ਓਹਨਾਂ ਨੂੰ ਦੂਰੋਂ ਦੇਖੇਗੀ ਤਾਂ ( ਦੇਖਦੇ ਹੀ ਜੋਸ਼ ਮਾਰੇਗੀ ਅਰ ਇਹ ਦੂਰੋਂ ਂ ਹੀ ) ਉਸਦਾ ਜੋਸ਼ ਤਬਾ Digitized by Panjab Digital Library | www.panjabdigilib.org