४१२ ( ਪੀਰਾਂ ੧੯ ਸੂਰਤ ਸ਼ੋਅਰਾ ੨੬ ਦਿਗਾਰ ਸਾਨੂੰ ਸਾਡੀਆਂ ਇਸਤ੍ਰੀਆਂ ਵਲੋਂ ਤਥਾ ਸਾਡੇ ਬਾਲ ਬਚੇ ਵਲੋਂ ਅਖੀਆਂ ਨੂੰ ਠੰਢ ਪ੍ਰਦਾਨ ਕਰੋ ਅਰ ਸਾਨੂੰ ਸੰਜਮੀ ਪੁਰਖਾਂ ਦਾ ਪੇਸ਼ਵਾ ਬਨਾ ॥੭੪॥ ਯਹੀ ਲੋਗ ਹਨ ਜਿਨ੍ਹਾਂ ਨੂੰ ਓਹਨਾ ਦੇ ਸਬਰ ਦੇ ਬਦਲੇ ( ਬਹਿਸ਼ਤ ਵਿਚ ਰਹਿਣ ਵਾਸਤੇ ) 4 ਚੌਬਾਰੋ ਮਿਲਨਗੇ ਅਰ ਓਥੇ ਦੁਆ ਤਥਾ ਸਲਾਮ ਦੇ ਨਾਲ ਓਹਨਾਂ ਦੀ ਆਓ ਭਗਤ ਕੀਤੀ ਜਾਵੇਗੀ ਸੋ ਅਲਗ )॥ ੭੫ ॥ ( ਅਰ ਯਹੀ ਲੋਗ ) ਸਵਰਗ ਵਿਚ ਸਦੈਵ ( ਸਦੈਵ ) ਰਹਿਣਗੇ ( ਸਵਰਗ ਭੀ ) ਕੈਸਾ ਉਤਮ ਅਸਥਾਨ ਹੈ ਥੋਹੜਾ ਕਾਲ ਠਹਿਰਨੇ ਵਾਸਤੇ ਹੋਵੇ ਤਾਂ ਅਰ` ਸਦੈਵ ਰਹਿਣ ਵਾਸਤੇ ਹੋਵੇ ਤਾਂ ॥੭੬॥(ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਯਦੀ ਤੁਸੀਂ ਖੁਦਾ ਨੂੰ ਨਾ ਬੁਲਾਓ ਤਾਂ ਮੇਰਾ ਪਰਵਰਦਿਗਾਰ ( ਭੀ ) ਤੁਸਾਂ ਦੀ ਕੋਈ ਪਰਵਾਹ ਨਹੀਂ ਕਰਦਾ।ਸੋ ਤੁਸਾਂ ਨੇ ਓਸ ਦੀਆਂ ਆਇਤਾਂ ਨੂੰ ਝੁਠਿਆਰਿਆ ( ਤਾਂ ਹੀ ) ਹੁਣ ਤਾਂ ਓਸ ਦਾ ਵਬਾਲ ( ਤੁਸਾਂ ਦੇ ਸਿਰ ਉਤੇ ) ਪੇ ਕੇ ਹੀ ਹਟੇਗਾ ॥ ੭੭ ॥ ਰੁਕੂਹ ੬ ਪਾਦ ੧ ॥ ਸੂਰਤ ਸ਼ੋਅਰਾ ਮੱਕੇ ਵਿਚ ਦੀਆਂ ਦੋ ਸੌ ਸਤਾਈਸ ਉਤਰੀ ਅਰ ਏਸ ਆਇਤਾਂ ਅਰ ਗਿਆਰਾਂ ਰੁਕੂਹ ਹਨ॥ ॥ (ਪ੍ਰਭ) ਅੱਲਾ ਦੇ ਨਾਮ ਨਾਲ ( ਜੋ ) ਅਤੀ ਦਿਆਲੂ (ਅਰ) ਕਿਰ ਪਾਲੂ ( ਹੈ ) ਤਾਸਾਮਾ ॥ ੧ ॥ ਇਹ ( ਸੂਰਤ ) ਬੀ ਓਸੇ ਪੁਸਤਕ ( ਅਰ- ਥਾਤ ਕੁਰਾਨ ) ਦੀਆਂ ( ਕਈਕੁ ) ਆਇਤਾਂ ਹਨ ਜਿਨ੍ਹਾਂ ਦਾ ਭਾਵ ਸਫੁਟ ( ਅਰ ਪਰਗਟ ) ਹੈ॥ ੨ ॥ ( ਹੇ ਪੈਯੰਬਰ ਤੁਸੀਂ ਤਾਂ ਕੋਈ ਐਸੇ ਚਿੰਤਾਤੁਰ ਹੋ ਰਹੇ ਹੋ ਕਿ) ਨਾ ਜਾਣੀਏ ਤੁਸੀਂ ਆਤਮਘਾਤ ਕਰ ਬੈਠੋ ਕਿ ਇਹ ਲੋਕ ਈਮਾਨ ( ਕਿਉਂ ) ਨਹੀਂ ਧਾਰਦੇ ॥੩॥ ਅਸੀਂ ਸੰਕਲਪ ਕਰੀਏ ਤਾਂ ਏਹਨਾਂ ( ਲੋਗਾਂ ) ਉਪਰ ਆਕਾਸ਼ ਵਿਚੋਂ ਇਕ ( ਪ੍ਰਬਲ ) ਨਿਸ਼ਾਨੀ ਉਤਾਰ ਦੇਈਏ ਅਰ ਏਹਨਾਂ ਦੀਆਂ ਧੌਣਾਂ ਓਸ ਦੇ ਅਗੇ ਨਿਉਂ ਕੇ ਰਹਿ ਜਾਣ ॥੪॥ ਅਰ ( ਲੋਕਾਂ ਦਾ ਦਸਤੂਰ" ਹੈ ਕਿ ) ਜਦੋਂ ਕਦੀ ( ਖੁਦਾਇ ) ਰਹਿਮਾਨ ਦੇ ਪਾਸਿਓਂ ਓਹਨਾਂ ਦੇ ਪਾਸ ਕੋਈ ਉਪਦੇਸ਼ ( ਦੀ ) ਨਵੀਨ ( ਬਾਰਤਾ ) ਆਉਂਦੀ ਹੈ ਤਾਂ ਓਸ ਤੋਂ ਬੇਮੁਖ ਹੋਇਆਂ ਬਿਨਾਂ ਨਹੀਂ ਰਹਿੰਦੇ ॥੫॥ ਸੋ ( ਖੈਰ ) ਓਹਨਾਂ ਨੇ ਝੂਠਿਆਰਿਆ ਤਾਂ ਹੈ ਪਰੰਤੂ ਸ਼ੀਘਰ ਹੀ ਏਹਨਾਂ ਨੂੰ ਓਸ ( ਕਸ਼ਟ ) ਦੀ ਹਕੀਕਤ ਪਰਤੀਤ ਪਰੰਤੂ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/412
ਦਿੱਖ