੪੧੪
ਪਾਰਾ ੧੯
ਸੂਰਤ ਸ਼ੋਅਰਾ ੨੬
ਆਖਿਆ ਮੈਂ ਓਹਨਾਂ ਦਿਨਾਂ ਵਿਚ ਉਹ (ਕਰਤੂਤ) ਕਰ ਬੈਠਾ ਅਰ ਮੈਂ
ਭੁਲਣਾਂ ਉਤੇ ਸਾਂ ॥੨੦॥ ਫੇਰ ਜਦੋਂ ਮੈਨੂੰ ਤੁਹਾਡੇ ਪਾਸੋਂ ਡਰ ਲਗਾ ਤਾਂ
ਮੈਂ ਤੁਸਾਂ ਪਾਸੋਂ ਭਜ ਗਇਆ ਫੇਰ (ਕੁਝ ਕਾਲ ਪਿਛੋਂ) ਮੇਰੇ
ਪਰਵਰਦਿਗਾਰ ਨੇ ਮੈਨੂੰ (ਪੈਯੰਬਰੀ ਦੇ) ਅਧਿਕਾਰ ਪਰਦਾਨ ਕੀਤੇ
ਅਰ ਪੈਯੰਬਰਾਂ ਵਿਚੋਂ ਮੈਨੂੰ ਭੀ (ਇਕ ਪੈਯੰਬਰ) ਬਨਾਇਆ ॥੨੧॥
ਅਰ ਇਹ (ਭੀ ਕੋਈ) ਉਪਕਾਰ ਹੈ ਜਿਸ ਦੀ ਆਪ ਮੇਰੇ ਉਤੇ ਮੰਨਤ
ਰਖਦੇ ਹੋ ਕਿ ਆਪ ਨੇ ਬਨੀ ਅਸਰਾਈਲ ਨੂੰ ਟਹਿਲ ਵਾਲਾ ਬਨਾ
ਰਖਿਆ ਸੀ ॥੨੨॥ ਫਰਾਊਨ ਨੇ ਪੁਛਿਆ ਅਰ ਸੰਪੂਰਨ ਸੰਸਾਰ ਦਾ
ਪਰਵਰਦਿਗਾਰ ਕੀ (ਜਿਸ ਦੇ ਪਾਸਿਓਂ ਤੁਸਾਂ ਨੇ ਆਪਣਾ ਆਉਣਾ
ਵਰਣਨ ਕੀਤਾ ਹੈ) ॥੨੩॥ (ਮੂਸਾ ਨੇ) ਕਹਿਆ (ਵਹੀ) ਪ੍ਰਿਥਵੀ
ਅਕਾਸ਼ ਅਰ ਜੋ ਕੁਛ ਵੀ ਆਕਾਸ਼ ਮੇਂ ਹੈ ਸੰਪੂਰਨਾਂ ਦਾ ਪਰਵਰਦਿਗਾਰਿ।
ਯਦੀ ਤੁਸੀਂ ਲੋਕ ਨਿਸਚਾ ਕਰੋ ॥੨੪॥(ਫਰਾਊਨ ਨੇ)
ਆਪਣਿਆਂ ਮੁਸਾਹਿਬਾਂ ਨੂੰ ਜੋ ਉਸ ਦੇ ਚਾਰ ਚੁਫੇਰੇ (ਬੈਠੇ) ਸੇ ਕਹਿਆ
ਕੀ ਤੁਸੀਂ (ਮੂਸਾ ਦੀਆਂ ਬਾਤਾਂ) ਨਹੀਂ ਸੁਣਦੇ ॥੨੫॥ ਮੂਸਾ ਨੇ ਕਿਹਿਆ
ਵਹੀ ਤੁਸਾਂ ਲੋਗਾਂ ਦਾ ਪਰਵਰਦਿਗਾਰ ਅਰ ਤੁਸਾਂ ਦੇ ਅਗਲੇ ਪਿਤਾ
ਪਿਤਾਮਾਂ ਦਾ ਪਰਵਰਦਿਗਾਰ ॥੨੬॥ (ਫਿਰਾਊਨ ਨੇ ਫੇਰ ਆਪਣਿਆਂ
ਸਭਾਸਦਾਂ ਨੂੰ ਮੁਖਾਤਬ ਕਰਕੇ) ਕਹਿਆ ਹੋਵੇ ਨਾ ਹੋਵੇ (ਇਹ) ਤੁਸਾਂ
ਦਾ ਰਸੂਲ ਜੋ ਤੁਸਾਂ ਦੀ ਤਰਫ ਭੇਜਿਆ ਗਿਆ ਹੈ ਉਨਮਾਦੀ ਹੈ ॥੨੭॥
(ਮੂਸਾ ਨੇ) ਕਹਿਆ (ਵਹੀ) ਪੂਰਬ ਅਰ ਪਛਮ ਅਰ ਜੋ ਕੁਛ ਓਹਨਾਂ
ਦੋਨਾਂ ਵਿਚ ਹੈ ਸੰਪੂਰਨਾ ਦਾ ਮਾਲਕ ਯਦੀ ਤੁਸੀਂ ਕੁਝ ਬੁਧਵਾਨ ਹੋ ॥੨੮॥
(ਅੰਤ ਨੂੰ ਫਿਰਔਨ ਨੇ ਮੂਸਾ ਨੂੰ) ਕਹਿਆ ਯਦੀ ਮੇਰੇ ਸਿਵਾ (ਕਿਸੇ
ਹੋਰ ਨੂੰ) ਤੂਨੇ ਖੁਦਾ ਮੰਨਿਆਂ ਤਾਂ ਮੈਂ ਤੈਨੂੰ ਕੈਦੀਆਂ ਵਿਚ (ਲੈ ਜਾਕੇ ਪਾ
ਦੇਵਾਂਗਾ ॥੨੯॥ (ਮੂਸਾ ਨੇ ਕਹਿਆ ਕਿ ਯਦੀ ਮੈਂ ਇਕ ਖੁਲਮਖੁੱਲਾ ਮੋਜਜ਼ਾ
(ਚਮਿਤਕਾਰ) ਭੀ ਆਪ ਨੂੰ ਲਿਆ ਦਿਖਲਾਵਾਂ ਤਾਂ ਭੀ? ॥੩੦॥ (ਫਿਰਊਨ
ਨੇ) ਕਹਿਆ ਯਦੀ ਤੂੰ ਸਚਾ ਹੈਂ ਤਾਂ ਉਸ ਨੂੰ ਲਿਆ (ਦਿਖਲਾ) ॥੩੧॥
ਏਸ ਉਤੇ (ਮੂਸਾ ਨੇ) ਆਪਣੀ ਲਾਠੀ ਸੁਟ ਦਿਤੀ ਤਾਂ ਕੀ ਵੇਖਦੇ ਹਨ
ਕਿ ਵਹ ਪ੍ਰਤੱਖ ਇਕ ਸਰਪ ਹੈ ॥੩੨॥ ਅਰ ਆਪਣਾ ਹਥ ਬਾਹਰ
ਨਿਕਾਲਿਆ ਤਾਂ ਵਹ ਨਿਕਲਦੇ ਹੀ ਸੰਪੂਰਨ ਦੇਖਨ ਵਾਲਿਆਂ ਦੀ ਦ੍ਰਿਸ਼ਟੀ
ਵਿਚ ਚਮਕਦਾ ਪਰਤੀਤ ਹੋ ਰਹਿਆ ਸੀ ॥੩੩॥ ਰੁਕੂਹ ॥੨॥
(ਫਿਰਊਨ ਨੇ ਆਪਣਿਆਂ) ਸਭਾਸਦਾਂ ਨੂੰ ਜੋ ਉਸਦੇ ਚਾਰ ਚੁਫੇਰੇ (ਬੈਠੇ) ਸਨ ਕਹਿਆ ਕਿ ਨਿਰਸੰਦੇਹ ਇਹ ਤਾਂ ਕੋਈ ਬੜਾ ਭਾਰੀ ਜਾਦੂਗਰ ਹੈ