ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/435

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੦

ਸੂਰਤ ਨਮਲ ੨੭

੪੩੫


ਇਹ ਪਰਗਟ ਕਰਦੇ ਹਨ। ਤੁਸਾਂ ਦੇ ਪਰਵਰਦਿਗਾਰ ਨੂੰ (ਸਭ) ਮਾਲੂਮ ਹਨ ॥੭੪॥ ਅਰ ਪ੍ਰਿਥਵੀ ਆਕਾਸ਼ ਵਿਚ ਐਸੀ ਕੋਈ ਗੁਪਤ ਵਾਰਤਾ ਨਹੀਂ ਜੋ ਪਰਗਟ ਪੁਸਤਕ (ਅਰਥਾਤ ਲੋਹ ਮਾਫੂਜ਼) ਵਿਚ ਨਾ ਲਿਖੀ ਹੋਵੇ ॥੭੫॥ ਨਿਰਸੰਦੇਹ ਇਹ ਕਰਾਨ ਬਨੀ ਅਸਰਾਈਲ ਦੀਆਂ ਪ੍ਰਾਯਾ ਬਾਤਾਂ (ਦਾ ਤਾਤਪਰਜ ਅਸਲੀ) ਨੂੰ ਜਿਨ੍ਹਾਂ ਵਿਚ ਵਿਭੇਦ ਕਰਦੇ ਹਨ ਓਹਨਾਂ ਉਪਰ ਪਰਗਟ ਕਰਦਾ ਹੈ ॥੭੬॥ ਅਰੁ ਨਿਰ-ਸੰਦੇਹ ਏਹ (ਕੁਰਾਨ) ਈਮਾਨ ਵਾਲਿਆਂ ਵਾਸਤੇ (ਸਿਰ ਤੋਂ ਲੈ ਕੇ ਪੈਰਾਂ ਤਕ) ਸਿਖਯਾ ਅਰ ਰਹਿਮਤ ਹੈ ॥੭੭॥ (ਹੇ ਪੈਯੰਬਰ) ਨਿਰ-ਸੰਦੇਹ ਤੁਸਾਂ ਦਾ ਪਰਵਰਦਿਗਾਰ (ਕੁਰਾਨ ਨੂੰ ਉਤਾਰ ਕੇ ਆਪਣੇ ਹੁਕਮ ਨਾਲ ਏਹਨਾਂ ਦੇ ਆਪੋ ਵਿਚੀ (ਦੇ ਝਗੜਿਆਂ ਝਾਂਜਿਆਂ) ਦਾ ਫੈਸਲਾ ਕਰਦਾ ਹੈ ਅਰ ਉਹ ਜਬਰਦਸਤ ਅਰ (ਸਭ ਕੁਛ) ਜਾਣਦਾ ਹੈ ॥੭੮॥ ਤਾਂ (ਹੇ ਪੈਯੰਬਰ ਤੁਸੀਂ) ਅੱਲਾ ਉਪਰ ਹੀ ਭਰੋਸਾ ਰਖੋ ਨਿਰ-ਸੰਦੇਹ ਕਿ ਤੁਸੀਂ ਸਪਸ਼ਟ ਸਚ ਉਤੇ ਹੋ ॥੭੯॥ ਨਿਰਸੰਦੇਹ ਤੁਸੀਂ ਮੁਰਦਿਆਂ ਨੂੰ (ਆਪਣੀਆਂ ਬਾਤਾਂ) ਨਹੀਂ ਸੁਣਾ ਸਕਦੇ ਅਰ ਨਾ ਬੋਲਿਆਂ ਨੂੰ ਨਾ ਨੂੰ ਆਪਣੀ) ਆਵਾਜ਼ ਸੁਣਾ ਸਕਦੇ ਹੋ (ਖਾਸ ਕਰਕੇ) ਐਸੀ ਦਸ਼ਾ ਵਿਚ ਕਿ ਵੁਹ ਪਿਠ ਦੇ ਕੇ ਭੱਜ ਖਲੋਣ ॥੮੦॥ ਅਰ ਨਾ ਤੁਸੀਂ ਅੰਧਿਆਂ ਨੂੰ ਓਹਨਾਂ ਦੀ ਕੁਮਾਰਗੀ ਤੋਂ (ਰੋਕ ਕਰ) ਮਾਰਗ ਦਿਖਾ ਸਕਦੇ ਹੋ ਤੁਸੀਂ ਤਾਂ ਬਸ ਓਹਨਾਂ ਨੂੰ ਹੀ (ਆਪਣੀਆਂ ਬਾਤਾਂ) ਸੁਣਾ ਸਕਦੇ ਹੋ ਜੋ ਸਾਡੀਆਂ ਆਇਤਾਂ ਉਪਰ ਨਿਸਚਾ ਰਖਦੇ ਹਨ ਤਾਂ ਉਹ ਮੰਨ ਭੀ ਜਾਂਦੇ ਹਨ ॥੮੧॥ ਅਰ ਜਦੋਂ (ਖੁਦਾ ਦੀ) ਪਤਤਿੱਗਯਾ (ਪਰਲੇ) ਏਹਨਾਂ ਲੋਕਾਂ ਉਮਰ ਪੂਰੀ (ਹੋਣ ਨੂੰ) ਹੋਵੇਗੀ ਤਾਂ ਅਸੀਂ ਵੀ ਵਿਚੋਂ ਏਹਨਾਂ ਵਾਸਤੇ ਇਕ ਜਾਨਵਰ ਨਿਕਾਲ ਕੇ ਖੜਾ ਕਰਾਂਗੇ ਕਿ ਉਹ ਏਹਨਾਂ ਨੂੰ ਕਹਿ ਦੇਵੇਗਾ ਕਿ ਫਲਾਣੇ ੨ ਆਦਮੀ ਸਾਡੀਆਂ ਬਾਤਾਂ ਦਾ ਯਕੀਨ ਨਹੀਂ ਕਰ ਦੇ ਸਨ ॥੮੨॥ ਰੁਕੂਹ॥੬॥

ਅਰ (ਹੇ ਪੈਯੰਬਰ ਏਹਨਾਂ ਲੋਕਾਂ ਨੂੰ ਓਸ ਦਿਨ ਦੀ ਵਿਪਤੀ ਯਾਦ ਕਰਾਓ) ਜਦੋਂ ਕਿ ਅਸੀਂ ਹਰ ਇਕ ਉੱਮਤ ਵਿਚੋਂ ਓਸ ਟੋਲੇ ਨੂੰ ਇਕੱ ਤਰ ਕਰਾਂਗੇ ਜੋ ਸਾਡੀਆਂ ਆਇਤਾਂ ਨੂੰ ਝੁਠਿਆਰਿਆ ਕਰਦੇ ਸਨ ਫੇਰ ਓਹਨਾਂ ਦੀਆਂ ਮਿਸਲਾਂ ਬਨਾਈਆਂ ਜਾਣਗੀਆਂ ॥੮੩॥ ਏਥੋਂ ਤਕ ਕਿ ਜਦੋਂ (ਉਹ ਖੁਦਾ ਦੇ ਸਨਮੁਖ) ਹਾਜਰ ਹੋਣਗੇ ਤਾਂ (ਖੁਦਾ ਓਹਨਾਂ ਪਾਸੋਂ) ਪੁਛੇਗਾ ਕਿ ਇਸਦੇ ਹੁੰਦਿਆਂ ਸੁੰਦਿਆਂ ਕਿ ਤੁਸਾਂ ਨੇ ਸਾਡੀਆਂ ਮੈਂ ਆਇਤਾਂ ਨੂੰ ਭਲੀ ਪਰਕਾਰ ਸਮਝਿਆ ਭੀ ਨਹੀਂ ਸੀ ਕਿ ਤੁਸਾਂ ਨੇ ਓਹਨਾਂ