ਪਾਰਾਂ ੨੧ ਸੂਰਤ ਰੂਮ ੩੦ ੪੬੫ ਮੰਨੋ ਅਰ ਨਮਾਜ਼ ਪੜਦੇ ਰਹੋ ਅਰ ਭੇਦ ਵਾਦੀਆਂ ਵਿਚੋਂ ਨਾ ਬਣ ਜਾਣਾ ॥ ੩੧ ॥ ਜਿਨ੍ਹਾਂ ਨੇ ਆਪਣੇ ( ਅਸਲੀ ) ਦੀਨ ਵਿਚ ਵਿਭੇਦ ਪਾ ਦਿਤਾ ਅਰ ਟੋਲੇ ( 2 ) ਹੋ ਗਏ ਜੋ ( ਦੀਨ ) ਜਿਸ ਟੋਲੇ ਦੇ ਪਾਸ ਹੈ ਉਹ ਓਸੇ ਵਿਚ ਮਗਨ ਹੈ॥੩੨॥ਅਰ ਜਦੋਂ ਲੋਗਾਂ ਨੂੰ ਕੋਈ ਵਿਪਤੀ ਪਰਾਪਤ ਹੁੰਦੀ ਹੈ ਤਾਂ ਉਹ ਆਪਣੇ ਪਰਵਰਦਿਗਾਰ ਦੇ ਪਾਸੇ ਝੁਕ ਕੇ ਉਸੇ ਨੂੰ ਪੁਕਾਰਨੇ ਲਗਦੇ ਹਨ ਫੇਰ ਜਦੋਂ ਉਹ ਓਹਨਾਂ ਆਪਣੀ ਰਹਿਮਤ ( ਦਾ ਰਸ ) ਚਖਾ ਦੇਂਦਾ ਹੈ ਤਾਂ ਬਸ ਓਹਨਾਂ ਵਿਚੋਂ ਕੁਛ ਲੋਗ ( ਮਿਥਯਾ ਮਾਬੂਦਾਂ ਨੂੰ) ਆਪਣੇ ਪਰਵਰਦਿਗਾਰ ਦਾ ਸ਼ਰੀਕ ਬਣਾ ਲੈਂਦੇ ਹਨ ॥ ੩੩ ॥ ਤਾਂ ਕਿ ਜੋ ( ਪਦਾਰਥ ) ਅਸਾਂ ਨੇ ਓਹਨਾਂ ਨੂੰ ਦਿਤੇ ਹਨ ਓਹਨਾਂ ਦੀ ਕ੍ਰਿਤਘਣਤਾ ਕਰਨ ਤਾਂ '( ਲੋਗੋ ਸੰਸਾਰ ਦੀ ਦੇ ਖਿਣ ਭੰਗਰ ) ਸੁਖ ਲੈ ਲਵੋ ਅਗੇ ਚਲ ਕੇ ਤਾਂ ਤੁਸੀਂ ( ਆਪਣੇ ਕੀਤੇ ਦੀ ਹਕੀਕਤ ) ਮਾਲੂਮ ਕਰ ਹੀ ਲਵੋਗੇ॥੩੪॥ ਕੀ ਅਸਾਂ ਨੇ ਏਹਨਾਂ ਲੋਕਾਂ ਉਪਰ ਕੋਈ ਸਨਦ ਉਤਾਰੀ ਹੈ ਕਿ ਜਿਸ ਕਰਕੇ ਏਹ ਲੋਗ ਖੁਦਾ ਦੇ ਨਾਲ ਸ਼ਰਕ ਕਰ ਰਹੇ ਹਨ ਉਹ ( ਸਨਦ ਏਹਨਾਂ ਨੂੰ ਸ਼ਰਕ ਕਰਨਾ ) ਦਸ ਰਹੀ ਹੈ ॥ ੩੫ ॥ ਅਰ ਜਦੋਂ ਲੋਕਾਂ ਨੂੰ ਅਸੀਂ ( ਆਪਣੀ ) ਰਹਿਮਤ ਦਾ ( ਸਵਾਦ ) ਚਖਾ ਦੇਂਦੇ ਹਾਂ ਤੇ ਉਹ ਓਸ ਕਰਕੇ ਪ੍ਰਸੰਨ ਹੁੰਦੇ ਹਨ ਅਰ ਯਦੀ ਓਹਨਾਂ ( ਦੇ ਅਸ਼ੁਭ ਕਰਮਾਂ ) ਦੇ ਬਦਲੇ ਵਿਚ ਜੋ ਪਹਿਲੇ ਆਪਣੀ ਹਥੀਂ,ਕਰ ਚੁਕੇ ਹਨ ਓਹਨਾਂ ਉਪਰ ( ਕਿਸੀ ਪ੍ਰਕਾਰ ਦੀ ) ਵਿਪਤੀ ਆ ਜਾਵੇ ਤੋ ਬਸ ਉਹ ਆਸ ਤੋੜ ਬੈਠਦੇ ਹਨ ॥੩੬ ॥ ਕੀ ਲੋਕਾਂ ਨੇ ( ਏਸ ਬਾਰਤਾ ਉਪਰ ) ਦ੍ਰਿਸ਼ਟੀ ਨਹੀਂ ਦਿਤੀ ਕਿ ਅੱਲਾ ( ਹੀ ) ਜਿਸਦੀ ਰੋਜ਼ੀ ਚਾਹੁੰਦਾ ਹੈ ਵਿਸ਼ਾਲ ਕਰ ਦੇਂਦਾ ਹੈ ਅਰ ( ਜਿਸ ਦੀ ਚਾਹੁੰਦਾ ਹੈ ) ਤੌਲੀ ਮਿਣੀ ਕਰ ਦੇਂਦਾ ਹੈ ਜੋ ਲੋਗ ਈਮਾਨ ਧਾਰੀ ਹਨ ਓਹਨਾਂ ਵਾਸਤੇ ਏਸ ਵਿਚ ( ਭੀ ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ ) ਨਿਸ਼ਾਨੀਆਂ ਹਨ॥੩੭ ॥ ਤੇ ( ਹੇ ਪੈਯੰਬਰ ) ਸੰਬੰਧੀਆਂ ਨੂੰ ਓਹਨਾਂ ਦਾ ਵਿਭਾਗ ਦੇਂਦੇ ) ਰਹੋ ਅਰ ਮੁਹਤਾਜ ਤਥਾ ਮੁਸਾਫਰਾਂ ਨੂੰ ( ਓਹਨਾਂ ਦਾ ਵਿਭਾਗ ) ਜੋ ਲੋਗ ਖੁਦਾ ਦੀ ਪ੍ਰਸੰਨਤਾਈ ਦੇ ਅਭਿਲਾਖੀ ਹਨ ਯਿਹ ਓਹਨਾਂ ਦੇ ਵਾਸਤੇ (ਅੜੀ) ਉੱਤਮ ਹੈ ਅਰ ਯਹੀ ਲੋਗ ( ਅੰਤ ਦੇ ਦਿਨ ) ਭਲਾਈ ਪਾਉਣ ਵਾਲੇ ਹਨ ॥੩੮ ॥ ਅਰ ( ਯਿਹ ) ਜੋ ਤੁਸੀਂ ਲੋਗ ਯਾਜ ਦੇਂਦੇ ਹੋ ਤਾਂ ਕਿ ਲੋਗਾਂ ਦੇ ਧਨ ਮਾਲ ਵਿਚ ਬੜ੍ਹਾਉ ਹੋਵੇ ਤੋ ਉਹ ( ਬਜਾਜ ) ਖੁਦਾ ਦੇ ਓਥੇ ( ਫੁਲਦਾ ) ਫਲਦਾ ਨਹੀਂ ( ਅਰਥਾਤ ਓਸ ਵਿਚ ਬਰਕਤ ਨਹੀਂ ਹੁੰਦੀ ) ਅਰ ( ਉਹ ) ਜੋ ਤੁਸੀਂ ਕੇਵਲ ਖੁਦਾ ਦੀ ਪ੍ਰਸੰਨ ਤਾਈ ਦੇ ਖਿਆਲ ਨਾਲ FE Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/465
ਦਿੱਖ