ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/490

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੯੦

ਪਾਰਾ ੨੨

ਸੂਰਤ ਸਬਾ ੩੪


ਕੁਛ ਪ੍ਰਿਥਵੀ ਵਿਚ ਦਾਖਲ ਹੁੰਦਾ (ਯਥਾ ਬੀਜ) ਅਰ ਜੋ ਕੁਛ ਓਸ ਥੀਂ ਨਿਕਲਦਾ ਹੈ (ਯਥਾ ਬਨਸਪਤੀ) ਅਰ ਜੋ ਕੁਛ ਆਕਸ਼ ਥੀਂ ਉਤਰਦਾ (ਯਥਾ ਜਲ) ਅਰ ਜੋ ਕੁਛ ਉਸ ਵਿਚ ਚੜ ਕੇ ਜਾਂਦਾ ਹੈ (ਯਥਾ ਬੁਖਾਰਾਤ) ਉਹ (ਸਭ ਕੁਛ) ਜਾਣਦਾ ਹੈ ਅਰ ਵਹੀ ਮੇਹਰਬਾਨ (ਅਰ) ਬਖ਼ਸ਼ਣੇ ਵਾਲਾ ਹੈ॥੨॥ ਅਰ ਮੁਨਕਰ ਕਹਿੰਦੇ ਹਨ ਕਿ ਸਾਨੂੰ ਤੋ ਪ੍ਰਲੈ (ਪਰਾਪਤ) ਨਹੀਂ ਹੋਣੀ (ਹੇ ਪਯੰਬਰ ਤੁਸੀਂ ਏਹਨਾਂ ਲੋਗਾਂ ਨੂੰ) ਕਹੇ ਹਾਂ ਭਾਈ ਹਾਂ ਮੈਨੂੰ ਆਪਣੇ (ਓਸ) ਪਰਵਰਦਿਗਾਰ ਦੀ ਸੌਗੰਧ ਹੈ ਜੋ ਅੰਤਰਜਾਮੀ ਹੈ (ਅਰ) ਜਰਾਕੁ ਜਿਤਨੀ (ਵਸਤੂ ਭੀ) ਆਕਾਸ਼ਾਂ ਅਰ ਪ੍ਰਿਥਵੀ ਵਿਚ ਓਸ ਥੀਂ ਛਿਪੀ ਹੋਈ ਨਹੀਂ ਅਰ ਪ੍ਰਮਾਣੂ ਥੀਂ ਛੋਟੀ ਅਰ ਪ੍ਰਮਾਣੂ ਥੀਂ ਵਡੀ ਜਿਤਨੀਆਂ ਵਸਤੂਆਂ ਹਨ ਸੰਪੂਰਨ (ਉਸ ਦੇ ਓਥੇ) ਪ੍ਰਗਟ ਪੁਸਤਕ (ਅਰਥਾਤ ਲੋਹ ਮਾਫੂਜ਼) ਵਿਚ ਸਪਸ਼ਟ ੨ ਲਿਖੀਆਂ ਹੋਈਆਂ (ਵਿਦਮਾਨ) ਹਨ॥ ੩॥ (ਗਲ ਕਾਹਦੀ ਮੈਨੂੰ ਆਪਣੇ ਪਰਵਰਦਿਗਾਰ ਦੀ ਸੌਗੰਧ ਹੈ ਕਿ) ਪ੍ਰਲੈ ਤੋ ਜਰੂਰ ਤੁਸਾਂ ਨੂੰ ਪਰਾਪਤ ਹੋ ਕੇ ਹੀ ਹਟੇਗੀ ਤਾ ਕਿ ਜੋ ਲੋਗ ਈਮਾਨ ਧਾਰ ਬੈਠੇ ਅਰ ਉਹਨਾਂ ਨੇ ਸ਼ੁਭ ਕਰਮ (ਭੀ) ਕੀਤੇ (ਖੁਦਾ) ਓਹਨਾਂ ਨੂੰ (ਓਹਨਾਂ ਦੇ ਕੀਤੇ ਦੀ) ਪ੍ਰਤੀਨਿਧ ਦੇਵੇ ਯਹੀ ਉਹ ਲੋਗ ਹਨ ਜਿਨਹਾਂ ਵਾਸਤੇ (ਪ੍ਰਲੈ ਦੇ ਦਿਨ ਗੁਨਾਹ ਦੀ) ਬਖਸ਼ਸ਼ ਅਰ (ਸਵਰਗ ਵਿਚ) ਇੱਜ਼ਤ ਦੀ ਰੋਜ਼ੀ ਹੈ॥੪॥ ਅਰ ਜੋ ਲੋਗ ਸਾਡੀਆਂ ਆਇਤਾਂ (ਦੇ ਤੋੜ) ਵਿਚ ਵਰੁਧਤਾ ਦੀ ਕੋਸ਼ਸ਼ ਕਰਦੇ ਰਹੇ ਏਹੀ ਹਨ ਜਿਨਹਾਂ ਨੂੰ (ਪ੍ਰਲੈ ਵਿਚ) ਭਿਆਨਕ ਕਸ਼ਟ ਦੀ ਸਜ਼ਾ (ਹੋਣੀ) ਹੈ॥੫॥ ਅਰ (ਹੇ ਪੈਯੰਬਰ) ਜਿਨਹਾਂ ਲੋਗਾਂ ਨੂੰ (ਆਸਮਾਨੀ ਪੁਸਤਕਾਂ ਦੀ) ਵਿਦ੍ਯਾ ਦਿਤੀ ਗਈ ਹੈ (ਅਰ ਉਹ ਸਮਦ੍ਰਿਸ਼ਟਾ ਬੀ ਹਨ ਉਹ ਤੋ) ਏਸ (ਕੁਰਾਨ) ਨੂੰ ਜੋ ਤੁਸਾਂ ਦੇ ਪਰਵਰਦਿਗਾਰ ਦੀ ਤਰਫੋਂ ਤੁਸਾਂ ਉਤੇ ਉਤਰਿਆ ਹੈ (ਐਸਾ ਹੀ) ਸਮਝਦੇ ਹਨ ਕਿ ਯਿਹ ਸਚਾ ਹੈ ਅਰ ਓਸ (ਖੁਦਾ) ਦਾ ਮਾਰਗ ਦਿਖਾਉਂਦਾ ਹੈ ਜੋ ਬਲੀ ਅਰ ਉਸਤੁਤੀ (ਮਹਿਮਾਂ) ਦੇ ਜੋਗ ਹੈ ॥੬॥ ਅਰ ਜੋ ਲੋਗ ਮੁਨਕਰ ਹਨ ਉਹ (ਇਕ ਦੂਸਰੇ ਨਾਲ ਤੁਸਾਂ ਨੂੰ ਮਖੌਲ ਕਰਨ ਵਾਸਤੇ) ਕਹਿੰਦੇ ਹਨ ਕਿ ਕਹੋ ਤੇ ਅਸੀਂ ਤੁਸਾਂ ਨੂੰ ਐਸਾ ਆਦਮੀ ਦਸੀਏ, ਜੋ ਤੁਸਾਂ ਨੂੰ (ਏਸ ਅਸਚਰਜ ਬਾਰਤਾ ਦੀ) ਖਬਰ ਦੇਵੇਗਾ ਕਿ ਜਦੋਂ ਤੁਸੀ (ਮਰਿਆਂ ਪਿਛੋਂ) ਸਿਰ ਥੀਂ ਲੈਕੇ ਪੈਰਾਂ ਤਕ ਜਰਾ ਜਰਾ ਹੋਜਾਓਗੇ ਤੋਂ (ਇਕ ਵੇਰੀ) ਜਰੂਰ ਤੁਸਾਂ ਨੂੰ ਨਵੀਨ ਜਨਮ ਵਿਚ ਆਉਣਾ ਹੋਵੇਗਾ॥੭॥ ਪਤਾ ਨਹੀਂ ਏਸ ਪੁਰਖ ਨੇ ਖੁਦਾ ਉਪਰ ਝੂਠ (ਮੂਠ) ਥਪਿਆ ਹੈ ਕਿੰਬਾ ਏਸ ਨੂੰ ਕਿਸੇ ਰੀਤੀ ਦਾ ਉਨਮਾਦ ਹੈ