੪੯੨
ਪਾਰਾ ੨੨
ਸੂਰਤ ਸਬਾ ੩੪
ਉੱਚੀਆਂ ਸੁਭਾਇਮਾਨ ਅਮਾਰਤਾਂ ਅਰ (ਢਲੀਆਂ ਹੋਈਆਂ ਮੂਰਤਾਂ ਅਰ (ਐਸੇ ਬੜੇ ੨) ਲਗਣ ਵਰਗੇ ਹੰਜ਼ ਅਰ (ਬੜੀਆਂ ਭਾਰੀਆਂ ੨) ਦੇਗਾਂ ਜੋ ਇਕ ਹੀ ਜਗਾਂ ਪੜੀਆਂ ਰਹਿਣ (ਅਰ ਅਸਾਂ ਨੇ ਦਾਊਦ ਦੀ ਨਸਲ ਨੂੰ ਆਗਿਆ ਦਿਤੀ ਕਿ) ਹੇ ਦਾਊਦ ਦੀ ਨਸਲ (ਏਹਨਾਂ ਨਿਆਮਤਾਂ ਦੀ ਪ੍ਰਤੀਨਿਧੀ, ਵਿਚ) ਸਾਡਾ ਧੰਨਬਾਦ ਕਰਦੇ ਰਹੋ ਅਰ ਸਾਡਿਆਂ ਬੰਦਿਆਂ ਵਿਚੋਂ (ਬਹੁਤ ਹੀ) ਥੋੜੇ (ਬੰਦੇ) ਧੰਨਵਾਦੀ (ਹੁੰਦੇ) ਹਨ॥੧੩॥ ਫੇਰ ਜਦੋਂ ਅਸਾਂ ਨੇ ਸੁਲੇਮਾਨ ਉਪਰ ਮੌਤ ਦਾ ਹੁਕਮ ਜਾਰੀ ਕੀਤਾ ਤੋਂ ਜਿੰਨਾਂ ਨੂੰ (ਕਸੇ ਚੀਜ਼ ਨੇ) ਓਹਨਾਂ ਦੇ ਮਰਨੇ ਦਾ ਪਤਾ ਨਾ ਦਸਿਆ ਪਰੰਤੂ ਘੁਣ ਦੇ ਕੀੜੇ ਨੇ ਕਿ ਉਹ ਸੁਲੇਮਾਨ ਦੇ ਸੋਟੇ ਨੂੰ ਖਾਂਦਾ ਸੀ ਅਰਥਾਤ ਜਦੋਂ ਡਿਗ ਪਏ ਤਦੋਂ ਜਿੰਨਾਂ ਨੇ ਜਾਣਿਆਂ ਕਿ ਯਦੀ (ਅਸੀਂ) ਗੁਪਤ ਵਾਰਤਾ ਜਾਣਦੇ ਹੋਂਦੇ ਤੇ (ਏਸ) ਜ਼ਿਲਤ (ਹਾਨੀ) ਦੀ ਵਿਪੱਤੀ ਵਿਚ ਨਾ ਰਹਿੰਦੇ॥੧੪॥ ਸਬਾ (ਦਿਆਂ ਲੋਗਾਂ) ਵਾਸਤੇ ਓਹਨਾਂ ਦਿਆਂ (ਆਪਣਿਆਂ ਹੀ) ਘਰਾਂ ਵਿਚ (ਖ਼ੁਦਾ ਦੀ ਕੁਦਰਤ ਦੀ) ਨਿਰਸੰਦੇਹ ਇਕ (ਬੜੀ) ਨਿਸ਼ਾਨੀ (ਮੌਜੂਦ) ਸੀ ( ਭੂਮੀ ਕੈਸੀ ਥੀ ਕਿ ਵਿਚ ਦੀ ਲੰਘ ਜਾਣ ਵਾਲੇ ਵਾਸਤੇ) ਸਜੇ ਹਥ ਅਰ ਖਬੇ ਹਥ ਦੋ ਬਾਗ ਸਨ। (ਅਸਾਂ ਨੇ ਇਹਨਾਂ ਨੂੰ ਹੁਕਮ ਦਿਤਾ ਕਿ) ਆਪਣੇ ਪਰਵਰਦਿਗਾਰ ਦੀ (ਦਿਤੀ ਹੋਈ) ਰੋਜ਼ੀ ਖਾਓ ਅਰ ਓਸ ਦਾ ਧੰਨ੍ਯਾਵਾਦ ਕਰੋ (ਸੰਸਾਰ ਵਿਚ ਰਹਿਣ ਵਾਸਤੇ ਐਸਾ) ਸੁਸ਼ੀਲ ਸ਼ਹਿਰ ਅਰ (ਅੰਤ ਨੂੰ ਗੁਨਾਹ) ਬਖਸ਼ਨੇ ਵਾਲਾ ਪਰਵਰਦਿਗਾਰ ॥੧੫॥ ਇਸ ਗਲੋਂ (ਭੀ) ਉਨਹਾਂ ਨੇ (ਸਾਡੇ ਹੁਕਮ ਦੀ) ਕੋਈ ਪਰਵਾਹ ਨਾ ਕੀਤੀ ਤੋਂ ਅਸਾਂ ਨੇ (ਭੀ ਬੰਨ ਤੋੜ ਕੇ) ਉਨਹਾਂ ਉਪਰ ਬੜੇ ਜ਼ੋਰ ਈ ਸਿਲਾਬ ਭੇਜ ਦਿਤੀ (ਅਰ ਉਸ ਨੇ ਸੰਪੂਰਨ ਦੇਸ ਦਾ ਨਾਸ ਮਾਰ ਦਿਤਾ) ਅਰ (ਸਿਲਾਬ ਦੇ ਆਇਆਂ ਪਿਛੋਂ) ਅਸਾਂ ਨੇ ਓਹਨਾਂ ਦੇ ਦੋ ਬਾਗਾਂ ਦੇ ਬਦਲੇ ਵਿਚ ਦੋ ਬਾਗ (ਤੋ) ਦਿਤੇ (ਪਰੰਤੂ) ਐਸੇ ਕਿ ਉਨਹਾਂ ਦੇ ਫਲ ਬੇਸਵਾਦ ਸਨ ਅਰ ਓਹਨਾਂ ਵਿਚ ( ਕੁਝਕੁ) ਝਾਊਸੀ ਅਰ ਥੋਹੜੀ ਜੇਹੀ ਬੇਰੀ॥੧੬॥ ਯਿਹ ਅਸਾਂ ਨੇ ਉਨਹਾਂ ਨੂੰ ਉਨਹਾਂ ਦੀ ਕ੍ਰਿਤਘਨਤਾ ਦਾ ਬਦਲਾ ਦਿਤਾ ਅਰ ਅਸੀਂ ਕ੍ਰਿਤਘਨਾਂ ਨੂੰ (ਐਸੇ) ਬਦਲੇ ਦਿਤਾ ਕਰਦੇ ਹਾਂ॥੧੭॥ ਅਰ ਅਸਾਂ ਨੇ ਸਬਾ ਦਿਆਂ ਰਹਿਣ ਵਾਲਿਆਂ ਦੀਆਂ (ਬਸਤੀਆਂ) ਅਰ (ਸ਼ਾਮ ਦੇਸ ਦੇ) ਉਨਹਾਂ ਪਿੰਡਾਂ ਦੇ ਮਧ੍ਯ ਵਿਚ ਜਿਨਹਾਂ (ਦੀ ਪੈਦਾਵਾਰ) ਵਿਚ ਅਸਾਂ ਨੇ ਬਰਕਤ ਦੇ ਰਖੀ ਸੀ (ਅਰ ਬਹੁਤ ਸਾਰੇ) ਪਿੰਡ (ਅਬਾਦ) ਕਰ ਰਖੇ ਸਨ ਜੋ (ਸਮੀਪ ਸਮੀਪ)