ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/497

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੨

ਸੂਰਤ ਸਬਾ ੩੪

੪੯੭


ਝੂਠ (ਅਰ ਏਸ ਦਾ ਆਪਣਾ) ਰਚਿਆ ਹੋਇਆ ਹੈ ਅਰ ਜੋ ਲੋਗ ਮੁਨਕਰ ਹਨ ਜਦੋਂ ਓਹਨਾਂ ਦੇ ਪਾਸ ਸਚੀ ਬਾਰਤਾ ਆਈ ਤੋ ਉਹ ਉਸ ਦੀ ਨਿਸਬਤ ਕਹਿਣ ਲਗੇ ਕਿ ਯਿਹ ਤਾਂ ਬਸ ਪਰਤੱਖ ਤੰਤਰ ਹੈ॥ ੪੩॥ ਅਰ (ਹੇ ਪੋਯੰਬਰ) ਅਸਾਂ ਨੇ ਏਹਨਾਂ ਨੂੰ (ਆਸਮਾਨੀ) ਕਿਤਾਬਾਂ ਨਹੀਂ ਦਿਤੀਆਂ ਕਿ ਓਹਨਾਂ ਨੂੰ ਪੜਦੇ (ਪੜਾਉਂਦੇ) ਹੋਣ ਅਰ ਨਾ ਤੁਸਾਂ ਨਾਲੋਂ ਪਹਿਲਾਂ ਏਹਨਾ ਦੇ ਪਾਸ ਕੋਈ ਡਰਾਉਣ ਵਾਲਾ ਭੇਜਿਆ (ਅਜੇ ਭੀ ਏਹਨਾਂ ਨੇ ਕੁਰਾਨ ਅਰ ਪੈਯੰਬਰ ਦੀ ਕਦਰ ਨਾ ਕੀਤੀ)॥ ੪੪॥ ਅਰ ਏਹਨਾਂ ਨਾਲੋਂ ਅਗਲਿਆਂ ਲੋਗਾਂ ਨੇ (ਭੀ ਪੈਯੰਬਰਾਂ ਨੂੰ) ਝੁਠਿਆਰਿਆ ਸੀ ਅਰ ਜੋ ਕੁਛ ਅਸਾਂ ਨੇ ਲੋਗਾਂ ਨੂੰ ਦੇ ਰਖਿਆ ਸੀ ਯਿਹ ਲੋਗ ਤੋਂ (ਅਜੇ) ਓਸ ਦੇ ਦਸਵੇਂ ਬਿਸਵੇ ਨੂੰ ਭੀ ਨਹੀਂ ਪਹੁੰਚੇ ਭਾਵ ਅਗਲਿਆਂ ਲੋਗਾਂ ਨੇ ਸਾਡਿਆਂ ਪੈਯੰਬਰਾਂ ਨੂੰ ਝੁਠਿਆਰਿਆ (ਅਰ ਪੈਯੰਬਰਾਂ ਦਾ ਝੁਠਿਆਰਨਾ ਸਾਨੂੰ ਅਯੋਗ ਪਰਤੀਤ ਹੋਇਆ) ਤਾਂ (ਤੁਸਾਂ ਨੇ ਵੇਖ ਲਿਆ ਹੋਵੇਗਾ ਕਿ) ਸਾਡੀ ਅਪਰਸਿੰਨਤਾ (ਓਹਨਾਂ ਦੇ ਹਕ ਵਿਚ) ਕੇਹੋ ਜੇਹੀ (ਭੈੜੀ) ਹੋਈ ॥ ੪੫॥ ਰਕੂਹ ੫॥
(ਹੇ ਪੈਯੰਬਰ ਤੁਸੀਂ ਏਹਨਾਂ ਲੋਗਾਂ ਨੂੰ) ਕਹੋ ਕਿ ਮੈਂ ਸਿਖਿਆ ਦੀ ਰੀਤੀ ਪੂਰਬਕ ਤੁਹਾਨੂੰ ਕੇਵਲ ਇਕ ਬਾਰਤਾ ਕਹਿੰਦਾ ਹਾਂ ਕਿ ਖੁਦਾ ਦੇ ਵਾਸਤੇ ਦੋ ਦੋ (ਮਿਲ ਕੇ) ਅਰ ਅਕੱਲੇ ੨ ਖੜੇ ਹੋ ਜਾਓ ਫੇਰ ਬਿਚਾਰੋ (ਤੋ ਤੁਸਾਂ ਨੂੰ ਪ੍ਰਤੀਤ ਹੋ ਜਾਏਗਾ) ਕਿ ਤੁਸਾਂ ਦੇ ਮਿੱਤਰ (ਅਰਥਾਤ ਮੇਰੇ) ਤਾਂਈ ਕਿਸੇ ਪ੍ਰਕਾਰ ਦਾ (ਭੀ) ਉਨਮਾਦ ਨਹੀਂ ਹੈ ਪ੍ਰਤਯੁਤ (ਤਸਾਂ ਉਪਰ ਇਕ) ਭਿਆਨਕ ਕਸ਼ਟ (ਉਤਰਨ ਵਾਲਾ ਹੈ ਅਰ ਓਸ) ਦੇ ਅਗੇ ੨ ਯਿਹ ਤੁਸਾਂ ਨੂੰ ਸਭੈ ਕਰਦਾ ਹੈ ਅਰ ਬਸ॥ ੪੬॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਮੈਨੇ ਤੁਸਾਂ ਪਾਸੋਂ ਕੋਈ ਮਜ਼ਦੂਰੀ ਮੰਗੀ ਹੋਵੇ ਤੇ ਉਹ ਤਸਾਂ ਨੂੰ ਹੀ (ਸੁਹਾਉਣੀ ਹੋਵੇ) ਮੇਰੀ ਮਜਦੂਰੀ ਤਾਂ ਬਸ ਅੱਲਾ ਪਾਸ ਹੀ ਹੈ ਅਰ ਵੁਹ ਸਰਬ ਵਸਤੂਆਂ ਦੇ (ਬ੍ਰਿਤਾਂਤ) ਥੀਂ ਗਿਆਤ ਹੈ॥੪੭॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਮੇਰਾ ਪਰਵਰਦਿਗਾਰ (ਝੂਠੀ ਬਾਰਤਾ ਦੇ ਮਿਟਾ ਦੇਣ ਨੂੰ) ਸਚ (ਦੇ ਹਥਿਆਰ) ਚਲਾ ਰਹਿਆ ਹੈ (ਅਰ ਉਹ) ਗੈਬ ਦੀਆਂ ਬਾਤਾਂ ਨੂੰ ਖੂਬ ਜਾਣਦਾ ਹੈ॥੪੮॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਸਚਾ (ਦੀਨ) ਆ ਪਹੁੰਚਿਆ ਅਰ ਝੂਠੇ (ਦੀਨ) ਪਾਸੋਂ ਨਾ ਅਜੇ ਕੁਛ (ਲਾਭ) ਹੋਂਦਾ ਹੈ ਅਰ ਨਾ ਅਗੇ ਹੋਵੇਰਾ॥੪੯॥(ਹੇ ਪੈਯੰਬਰ ਇਹਨਾਂ ਲੋਗਾਂ ਨੂੰ ਕਹੋ) ਕਿ ਯਦੀ ਮੈਂ ਭੁਲ ਉਪਰ ਹਾਂ ਤੇ