ਪਾਰਾ ੨੨
ਸੂਰਤ ਫਾਤਰ ੩੫
੫੦੩
ਦੇ ਫਲ ਪੂਰੇ ੨ ਦੇ ਦੇਵੇਗਾ। ਅਰ ਆਪਣੀ ਕ੍ਰਿਪਾ ਨਾਲ ਉਨਹਾਂ ਨੂੰ ਅਧਿਕ ਭੀ ਦੇਵੇਗਾ (ਕਾਹੇ ਤੇ) ਉਹ (ਬੜਾ) ਬਖਸ਼ਨੇ ਵਾਲਾ ਅਰ (ਬੜਾ) ਕਦਰਦਾਨ ਹੈ॥ ੩੦॥ ਅਰ (ਹੇ ਪੈਯੰਬਰ ਯੇਹ) ਪੁਸਤਕ ਜੋ ਅਸਾਂ ਨੇ ਆਕਾਸ਼ ਬਾਣੀ ਦਵਾਰਾ ਤੁਸਾਂ ਉਪਰ ਉਤਾਰੀ ਹੈ ਯਿਹ (ਉੱਕੀ) ਸਚ ਹੈ ਅਰ ਜੋ (ਕਿਤਾਬਾਂ) ਏਸ ਥੀਂ ਭੂਤ ਕਾਲ ਦੀਆਂ ਹਨ (ਯਿਹ) ਉਹਨਾਂ ਨੂੰ ਸਚਿਆਂ (ਭੀ) ਕਰਦੀ ਹੈ ਨਿਰਸੰਦੇਹ ਅੱਲਾ ਆਪਣਿਆਂ ਬੰਦਿਆਂ (ਦੇ ਹਾਲ) ਥੀਂ ਖਬਰਦਾਰ (ਅਰ ਉਨਹਾਂ ਦਿਆਂ ਕਰਮਾਂ ਨੂੰ) ਦੇਖ ਰਿਹਾ ਹੈ ॥੩੧॥ ਫੇਰ ਅਸਾਂ ਨੇ ਆਪਣਿਆਂ ਬੰਦਿਆਂ ਵਿਚੋਂ ਉਹਨਾਂ ਲੋਕਾਂ ਨੂੰ (ਏਸ) ਕਿਤਾਬ ਦਾ ਵਾਰਸ ਨੀਯਤ ਕੀਤਾ ਜਿਨਹਾਂ ਨੂੰ ਅਸਾਂ ਨੇ (ਯੋਗ ਸਮਝ ਕਰਕੇ ਉਸ ਦੀ ਸੇਵਾ ਵਾਸਤੇ) ਚੁਨਿਆਂ ਸੀ (ਅਰਥਾਤ ਮੁਸਲਮਾਨਾਂ ਨੂੰ) ਫੇਰ ਓਹਨਾਂ ਵਿਚੋਂ (ਕਈਕੁ ਤੋ ਏਸ ਉਪਰ ਵਰਤਾਓ ਨਾ ਕਰਕੇ) ਆਤਮ ਹੱਤਯਾ ਕਰ ਰਹੇ ਹਨ ਅਰ (ਕਈਕੁ) ਓਹਨਾਂ ਵਿਚੋਂ ਵਿਚਕਾਰਲੇ ਦਰਜੇ ਦੀ ਚਾਲ ਚਲੇ ਜਾਂਦੇ ਹਨ ਅਰ (ਕਈਕੁ) ਓਹਨਾਂ ਵਿਚੋਂ (ਐਸੇ ਭੀ ਹਨ) ਜੋ ਖੁਦਾ ਦੇ ਹੁਕਮ ਨਾਲ ਨੇਕੀਆਂ ਵਿਚ (ਹੋਰਨਾਂ ਨਾਲੋਂ) ਅੱਗੇ ਵਧੇ ਹੋਏ ਹਨ ਯਹੀ ਤੋ (ਖੁਦਾ ਦਾ) ਬੜਾ ਫਜ਼ਲ ਹੈ ॥੩੨॥ (ਅਰ ਉਸ ਦੀ ਪ੍ਰਤੀਨਿਧੀ ਹੈ) ਸਦੈਵ ਰਹਿਣ ਵਾਸਤੇ (ਸ੍ਵਰਗ ਦੇ) ਬਾਗ ਕਿ ਯਿਹ ਲੋਗ (ਰਹਿਣ ਵਾਸਤੇ) ਓਹਨਾਂ ਵਿਚ ਪ੍ਰਾਪਤ ਹੋਣ ਗੇ (ਅਰ) ਓਥੇ ਉਨਹਾਂ ਨੂੰ ਸ੍ਵਰਣ ਦੇ ਕੰਗਣ ਅਰ ਮੋਤੀ ਪਹਿਰਾਏ ਜਾਣਗੇ ਅਰ ਉਥੇ ਉਨਹਾਂ ਦੇ (ਸਾਧਾਰਣ) ਬਸਤ੍ਰ ਭੀ ਰੇਸ਼ਮੀ ਹੋਣਗੇ ॥੩੩॥ ਅਰ (ਯਿਹ ਲੋਗ ਨਿਆਮਤਾਂ ਪਾ ਕੇ) ਕਹਿਣਗੇ ਕਿ ਭਗ ਵਾਨ ਦਾ ਧੰਨਵਾਦ ਹੈ ਜਿਸ ਨੇ (ਹਰ ਪ੍ਰਕਾਰ ਦਾ ਰੰਜ ਤਥਾ) ਸੋਗ ਸਾਡੇ ਪਾਸੋਂ ਦੂਰ ਕਰ ਦਿਤਾ ਨਿਰਸੰਦੇਹ ਸਾਡਾ ਪਰਵਰਦਿਗਾਰ ਬੜਾ ਬਖਸ਼ਣਹਾਰ (ਅਰ ਐਸਾ) ਬੜਾ ਕਦਰਦਾਨ ਹੈ॥ ੩੪॥ ਕਿ ਉਸ ਨੇ ਸਾਨੂੰ ਆਪਣੇ ਫਜ਼ਲ ਨਾਲ ਠਹਿਰਨ (ਵਾਸਤੇ ਐਸੇ ਉੱਤਮ) ਘਰ ਵਿਚ ਲਿਆ ਉਤਾਰਿਆ ਕਿ ਏਥੇ ਸਾਨੂੰ ਨਾ ਤੋ (ਕਿਸੇ ਪਰਕਾਰ ਦੀ) ਤਕਲੀਫ ਪ੍ਰਾਪਤ ਹੁੰਦੀ ਹੈ ਅਰ ਨਾ ਏਥੇ ਸਾਨੂੰ (ਕਿਸੇ ਪਰਕਾਰ ਦਾ) ਥਕੇਵਾਂ ਪਰਾਪਤ ਹੁੰਦਾ ਹੈ॥ ੩੫॥ ਅਰ ਜੋ ਲੋਗ ਮੁਨਕਰ ਹਨ ਉਨਹਾਂ ਵਾਸਤੇ ਨਰਕਾ ਗਨੀ (ਤਿਆਰ) ਹੈ ਨਾ ਤੇ ਉਨਹਾਂ ਨੂੰ ਮੌਤ ਆਉਂਦੀ ਹੈ ਕਿ ਮਰ ਜਾਣ ਅਰ ਨਾ ਨਰਕਾਂ ਦਾ ਦੁਖ਼ ਹੀ ਉਨਹਾਂ ਉਪਰੋਂ ਹੋਲਾ ਕੀਤਾ ਜਾਂਦਾ ਹੈ। ਅਸੀਂ ਹਰ ਇਕ ਕ੍ਰਿਤਘਨ ਨੂੰ ਇਸੀ ਪ੍ਰਕਾਰ ਸਜ਼ਾ ਦਿਤਾ ਕਰਦੇ ਹਾਂ॥੩੬॥ ਅਰ ਯਿਹ ਲੋਗ ਨਰਕਾਂ ਵਿਚ (ਪਏ) ਚਿਚਲਾਂਦੇ ਹੋਣਗੇ ਕਿ ਹੇ ਸਾਡੇ ਪਰ-