ਪਾਰਾ ੨੩
ਸੂਰਤ ਸਾਫਾਤ ੩੭
੫੧੯
ਨੂੰ ਮੂੰਹ ਦੇ ਭਾਰ ਪਛਾੜਿਆ॥ ੧੦੩॥ ਤੋ (ਸਾਨੂੰ ਓਹਨਾਂ ਦਾ
ਸੇਵਕਪੁਣਾ ਅਤੀ ਪਸੰਦ ਆਇਆ ਅਰ) ਅਸਾਂ ਨੇ ਇਬਰਾਹੀਮ ਨੂੰ ਕੂਕ
ਮਾਰ ਕੇ ਕਹਿਆ॥ ੧੦੪॥ ਕਿ ਇਬਰਾਹੀਮ ਤੂੰ ਨੇ (ਆਪਣੇ) ਸ੍ਵਪਨੇ
ਨੂੰ ਚੰਗਾ ਸਚ ਕਰ ਦਿਖਾਇਆ (ਹੁਣ ਅਸੀਂ ਤੁਸਾਂ ਨੂੰ ਬੜੇ ੨ ਦਰਜੇ ਦੇਵਾਂਗੇ
ਅਰ) ਭਲਿਆਂ ਪੁਰਖਾਂ ਨੂੰ ਅਸੀਂ ਐਸਾ ਹੀ ਬਦਲਾ ਦਿਤਾ ਕਰਦੇ ਹਾਂ
॥੧੦੫॥ ਨਿਰਸੰਦੇਹ ਯਿਹ ਸਫੁਟ ਪ੍ਰੀਖਿਆ ਸੀ॥ ੧੦੬॥ ਅਰ ਅਸਾਂ
ਨੇ ਬੜੀ ਕੁਰਬਾਨੀ ਨੂੰ ਇਸਮਾਈਲ ਦਾ ਸਿਰ ਸਦਕਾ ਕੀਤਾ॥੧੦੭॥
ਅਰ (ਇਬਰਾਹੀਮ ਦੇ ਪਿਛੋਂ) ਆਉਣ ਵਾਲੀਆਂ ਉਮਤਾਂ ਵਿਚ ਓਹਨਾਂ
ਦੀ ਭਲੀ ਖੁਸ਼ਬੋ ਬਾਕੀ ਰਖੀ॥੧੦੮॥ ਕਿ (ਸਾਰੇ ਸੰਸਾਰ ਵਿਚ ਯਹੀ
ਅਵਾਜ਼ ਹੋ ਰਹੀ ਹੈ ਕਿ) ਇਬਰਾਹੀਮ ਨੂੰ ਸਲਾਮ॥ ੧੦੯॥ ਅਸਾਂ
ਭਲਿਆਂ ਪੁਰਖਾਂ ਨੂੰ ਐਸਾ ਹੀ ਬਦਲਾ ਦਿਤਾ ਕਰਦੇ ਹਾਂ॥ ੧੧੦॥ ਏਸ
ਵਿਚ ਭ੍ਰਮ ਨਹੀਂ ਕਿ ਇਬਰਾਹੀਮ (ਭੀ)ਸਾਡਿਆਂ ਈਮਾਨਦਾਰ ਪੁਰਖਾਂ ਵਿਚੋਂ
ਹੈ॥੧੧੧॥ ਅਰ ਅਸਾਂ ਨੇ ਇਬਰਾਹੀਮ ਨੂੰ (ਇਕ ਦੂਸਰੇ ਪੁਤ੍ਰ) ਇਸਹਾਕ
(ਦੇ ਉਤਪਤ ਹੋਣ) ਦੀ (ਭੀ) ਖੁਸ਼ਖਬਰੀ ਦਿਤੀ ਸੀ (ਅਰ ਕਹਿ ਦਿਤਾ
ਸੀ ਕਿ ਯਿਹ ਭੀ ਪੈਯੰਬਰ (ਅਰ ਸਾਡੇ) ਭਲਿਆਂ ਪੁਰਖਾਂ ਵਿਚੋਂ (ਹੋਵੇਗਾ)
॥੧੧੨॥ ਅਰ ਅਸਾਂ ਨੇ ਇਬਰਾਹੀਮ ਉਪਰ ਅਰ (ਹੋਰ) ਇਸਹਾਕ
ਉਪਰ (ਆਪਣੀਆਂ) ਬਰਕਤਾਂ ਉਤਾਰੀਆਂ ਅਰ ਏਹਨਾਂ ਦੋਨਾਂ
ਦੀ ਬੰਸ ਵਿਚ (ਕਈਕੁ) ਧਾਰਮਿਕ ਪੁਰਖ ਹਨ ਅਰ (ਕਈਕੁ ਨਾ
ਫਰਮਾਨੀਆਂ ਕਰਕੇ) ਆਪਣੇ ਆਤਮਾ ਉਪਰ ਪ੍ਰਤਛ ਜ਼ੁਲਮ ਕਰ ਰਹੇ
ਹਨ॥ ੧੧੩॥ ਰੁਕੂਹ ੩॥
ਅਰ ਅਸਾਂ ਨੇ ਮੂਸਾ ਅਰ ਹਾਰੂਨ ਪਰ (ਭੀ ਬਹੁਤ ਸਾਰੇ)
ਉਪਕਾਰ ਕੀਤੇ॥੧੧੪॥ ਅਰ (ਆਖਰਕਾਰ) ਦੋਹਾਂ (ਭਰਾਵਾਂ) ਨੂੰ
ਅਰ ਓਸ ਦੀ ਬੰਸ ਨੂੰ ਬੜੀ ਬਿਪਤੀ (ਅਰਥਾਤ ਫਰਾਊਨ ਦੇ ਅਤਿਆ
ਚਾਰਾਂ) ਸੇ ਮੁਕਤ ਦਿਤੀ॥੧੧੫॥ ਅਰ (ਫਰਾਊਨ ਦੇ ਮੁਕਾਬਲੇ ਵਿਚ)
ਓਹਨਾਂ ਦੀ ਸਹਾਇਤਾ ਕੀਤੀ ਤੇ (ਆਖਰਕਾਰ) ਯਹੀ ਲੋਗ ਸ਼ਕਤਸ਼ਾਲੀ
ਰਹੇ॥੧੧੬॥ ਅਰ ਦੋਨਾਂ (ਭਰਾਵਾਂ) ਨੂੰ (ਤੌਰਾਤ ਨਾਮੀ) ਪੁਸਤਕ
ਦਿਤੀ ਜਿਸ ਵਿਚ ਸਰਬ ਪ੍ਰਕਾਰ ਦੇ ਹੁਕਮ ਸਾਫ (ਲਿਖੇ ਹੋਏ ਹਨ)
॥ ੧੧੭॥ ਅਰ ਦੋਹਾਂ ਨੂੰ (ਦੀਨ ਦਾ) ਸਰਲ ਮਾਰਗ ਦਿਖਾਇਆ
॥੧੧੮॥ ਅਰ (ਓਹਨਾਂ ਥੀਂ ਪਸਚਾਤ) ਆਉਣ ਵਾਲੀਆਂ ਉਮਤਾਂ
ਵਿਚ ਓਹਨਾਂ ਦੀ ਭਲੀ ਖੁਸ਼ਬੋ ਬਾਕੀ ਰਖੀ॥੧੧੯॥ ਕਿ (ਸਾਰੇ ਸੰਸਾਰ
ਵਿਚੋਂ ਯਹੀ ਅਵਾਜ਼ ਆ ਰਹੀ ਹੈ) ਕਿ ਮੂਸਾ ਅਰ ਹਾਰੂਨ ਨੂੰ ਸਲਾਮ