ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/521

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੨੩ ਸੂਰਤ ਸਾਫਾਤ ੩੭ ਦਾ ੫੨੧ ॥ ੧੪੦॥ ਅਰ ( ਓਥੇ ਕਿਸ਼ਤੀ ਦੇ ਮਾਲਕਾਂ ਨਾਲ ) ਕੁਰਾਹ ਸਿਟਿਆ ( ਕਾਹੇ ਤੇ ਕਰੇ ਵਿਚ ਓਹਨਾਂ ਦਾ ਨਾਮ ਨਿਕਲਿਆ ) ਏਸ ਵਾਸਤੇ (ਦਰੀਯਾ ਵਿਚ ) ਸਿਟ ਦਿਤੇ ਗਏ॥ ੧੪੧ ॥ ਫੇਰ ( ਦਰੀਯਾ ਵਿਚ ਡਿਗਿਆਂ ਪਿਛੋਂ ) ਓਹਨਾਂ ਨੂੰ ਮਛਲੀ ਨੇ ਨਿਗਲ ਲੀਤਾ ਅਰ ਉਹ ( ਓਸ ) ਵੇਲੇ ਆਪਣੇ ਆਪ ਦਾ ਬਹੁਤ ਹੀ ) ਧਿਕਾਰ ਕਰਦੇ ਸਨ ॥੧੪੨ ॥ ਤੋ ਯਦੀ ਯੂਨਸ ( ਓਸ ਵੇਲੇ ਖੁਦਾ ਦੀ ) ਉਸਤੁਤੀ ਤਥਾ ( ਮਹਿਮਾਂ ) ਕਰਨ ਵਾਲਿਆਂ ਵਿਚੋਂ ਨਾ ਹੁੰਦੇ ॥੧੪੩ ॥ ਤੋ ਓਸ ਦਿਨ ਤਕ ਜਦੋਂਕਿ ਲੋਗ ਉਠਾ ਕੇ ਖੜੇ ਕੀਤੇ ਜਾਣਗੇ ( ਅਰਥਾਤ ਪ੍ਰê ਤਕ ) ਮਛਲੀ ਦੇ ਹੀ ਪੇਟ ਵਿਚ ਰਹਿੰਦੇ ( ਪਰੰਤੂ ਓਹਨਾਂ ਨੇ ਉਸਤੁਤੀ ਤਥਾ ਮਹਿਮਾਂ ਕੀਤੀ ॥੧੪੪ ॥ ਤੋ ਅਸਾਂ ਨੇ ਓਹਨਾਂ ਨੂੰ ( ਮਛਲੀ ਦੇ ਪੇਟ ਵਿਚੋਂ ਨਿਕਾਲ ਕੇ ) ਖੁਲੇ ਮੈਦਾਨ ਵਿਚ ਸਿਟ ਦਿਤਾ ਅਰ ਵੁਹ ( ਜੂਨ ਕਾਲ ਹੀ ਮਛਲੀ ਦੇ ਪੇਟ ਵਿਚ ਰਹਿਣ ਕਰਕੇ ਬਹੁਤ ਹੀ) ਨਿਢਾਲ (ਹੋ ਗਏ ) ਸਨ ॥ ੧੪੫ ॥ ਅਰ ( ਫੇਰ ) ਅਸਾਂ ਨੇ ਓਹਨਾਂ ਉਪਰ ( ਕੱਦੂ ਦੀ ) ਇਕ ਵੇਲ ਰੂਪ ਬ੍ਰਿਛ ਭੀ ਉਗਾ ਦਿਤਾ ॥ ੧੪੬ ॥

ਅਰ ਓਹਨਾਂ ਨੂੰ ( ਰਾਜੀ ਬਾਜੀ ਕਰਕੇ ) ਲਖ ਆਦਮੀ ਦੇ ਪਾਸੇ ( ਪੈ ੰਬਰ ਬਨਾ ਕੇ ) ਭੇਜਿਆ ਪ੍ਰਯੋਤ ( ਉਹ ਇਕ ਰੀਤੀ ਨਾਲ ਲਖ ਥੀਂ ਭੀ ) ਅਧਿਕ ਸਨ ॥ ੧੪੭ ॥ ਤੋਂ ਉਹ ਲੋਗ ( ਓਹਨਾਂ ਉਪਰ ) ਈਮਾਨ ਧਾਰ ਬੈਠੇ ਤੋ ਅਸਾਂ ਨੇ ਓਹਨਾਂ ਨੂੰ ਇਕ ( ਖਾਸ ) ਸਮੇਂ ਤਕ ( ਸੰਸਾਰ ਵਿਚ ਅਨੰਦ ਮੰਗਲ ਨਾਲ) ਵਸਨ ਦਿਤਾ॥ ੧੪੮ ॥ਤੋ ( ਹੇ ਪੈਯੰਬਰ ) ਏਹਨਾਂ ( ਮੱਕੇ ਦਿਆਂ ਕਾਫਰਾਂ ) ਨੂੰ ਪੁਛੋ ਕਿ ਕੀ ਖੁਦਾ ਵਾਸਤੇ ਬੇਟੀਆਂ ਅਰ ਏਹਨਾਂ ਵਾਸਤੋ ਬੇਟੇ ॥ ੧੪੯ ॥ ਕਿੰਬਾ ਅਸਾਂ ਨੇ ( ਸਚ ਮੁਚ ) ਫਰਿਸ਼- ਤਿਆਂ ਨੂੰ ਇਸਤ੍ਰੀ ਰੂਪ ਬਨਾਇਆ ਅਰ ਯਿਹ ਦੇਖ ਰਹੇ ਸਨ ॥੧੫੦॥ ਸੁਨੋ ਜੀ । ਯਿਹ ਤੋਂ ਆਪਣੇ ਦਿਲੋਂ ਹੀ ਗੰਢਨ ਗੰਢ ੨ ਕੇ ਕਹਿੰਦੇ ਹਨ ॥੧੫੧ ॥ ਕਿ ਖਦਾ ਅੰਸ ਵਾਲਾ ਹੈ ਅਰ ਕੋਈ ਭ੍ਰਮ ਨਹੀਂ ਕਿ ਯਿਹ ਲੋਗ ਨੇ ਜਰੂਰ ਝੂਠੇ ਹਨ ॥੧੫੨ ॥ ਕੀ ( ਖੁਦਾ ਨੇ ) ਬੇਟਿਆਂ ਉਪਰ ( ਬੇਟੀਆਂ ਨੂੰ ਭਲਾਈ ਦੇਕੇ ) ਬੌਟੀਆਂ ( ਆਪਣੇ ਵਾਸਤੇ ) ਪਸੰਦ ਕੀਤੀ- ਆਂ॥ ੧੫੩ ॥ ਤੁਸਾਂ ( ਲੋਗਾਂ ) ਨੂੰ ਕੀ ( ਹੋ ਗਿਆ ) ਹੈ ਕੈਸੇ ( ਅਯੋਗ ) ਹੁਕਮ ਕਰਦੇ ਹੋ॥ ੧੫੪ ॥ ਕੀ ਤੁਸੀਂ ਵਿਚਾਰ ਪਾਸੋਂ ਕੰਮ ਨਹੀਂ ਲੈਂਦੇ ॥੧੫੫॥ ਕਿੰਬਾ ਤੁਸਾਂ ਪਾਸ ਕੋਈ ਸਫੁਟ (ਪੁਸਤਕੀ ) ਪਰਮਾਣ ਹੈ ॥ ੧੫੬ ॥ ਸਚੇ ਹੋ ਤੋ ਆਪਣੀ ਪੁਸਤਕ ਲਿਆ ਪੇਸ਼ ਕਰੋ॥ ੧੫੭॥ ਅਰ ਏਹਨਾਂ ਲੋਗਾਂ ਨੇ ਖੁਦਾ ਵਿਚ ਅਰ ਜਿਨ੍ਹਾਂ ਵਿਚ ਸਾਕ ਸੰਬੰਧ ਠਹਿਰਾਯਾ 1 ) Digitized by Panjab Digital Library | www.panjabdigilib.org