ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/529

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੩

ਸੂਰਤ ਸਾ ੩੮

੫੨੯


(ਥਲਾ) ਸਾਡੇ ਅੱਗੇ ਲੈ ਆਇਆ ਓਸ ਨੂੰ (ਸਾਡੇ ਨਾਲੋਂ) ਵਧ ਕੇ ਨਰਕ ਵਿਚ ਦੋ ਗੁਨਾ ਸਜਾ ਦੇ॥੬੧॥ ਅਰ (ਨਾਰਕੀ ਆਪਸ ਵਿਚ ਯਿਹ ਭੀ) ਕਹਿਣਗੇ ਕਿ ਜਿਨਹਾਂ ਲੋਗਾਂ ਨੂੰ ਅਸੀਂ ਮੰਦ ਪੁਰਖਾਂ ਵਿਚ ਗਿਣਿਆਂ ਕਰਦੇ ਸੀ ਕੀ ਬਾਤ ਹੈ ਕਿ ਅਸੀਂ ਓਹਨਾਂ ਨੂੰ (ਏਥੇ ਨਰਕਾਂ ਵਿਚ) ਨਹੀਂ ਦੇਖਦੇ॥ ੬੨॥ ਕੀ ਅਸਾਂ ਨੇ ਓਹਨਾਂ ਨੂੰ (ਅਯੋਗ) ਹਾਸਾ ਮਖੌਲ ਕੀਤਾ (ਅਰ ਓਹ ਏਸ ਲਾਇਕ ਨਹੀਂ ਸੇ ਅਤਇਵ ਨਰਕ ਵਿਚ ਕਿਤੇ ਦਿਖਾਈ ਨਹੀਂ ਦੇਂਦੇ) ਕਿੰਬਾ (ਨਰਕਾਂ ਵਿਚ ਹਨ ਪਰੰਤੂ ਸਾਡੀਆਂ) ਅੱਖਾਂ ਓਹਨਾਂ ਨੂੰ ਤਾੜਦੀਆਂ ਨਹੀਂ॥੬੩॥ ਨਾਰਕੀਆਂ ਦਾ ਆਪਸ ਵਿਚ ਝਗੜਨਾ ਯਿਹ (ਇਕ) ਸਚੀ (ਬਾਰਤਾ) ਹੈ (ਅਰ ਹੋਕੇ ਹੀ ਹਟੇਗੀ)॥੬੪॥ ਰੁਕੂਹ ੪॥
(ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਮੈਂ (ਤਾਂ) ਕੇਵਲ (ਤੁਸਾਂ ਨੂੰ ਖੁਦਾ ਦੇ ਭੈ ਥੀਂ) ਸਭੈ ਕਰਨੇ ਵਾਲਾ ਹਾਂ (ਹੋਰ ਬਸ) ਅਰ ਇਕ ਖੁਦਾ ਥੀਂ ਸਿਵਾ (ਜੋ ਸੰਪੂਰਨਾਂ ਉਪਰ) ਸ਼ਕਤੀਮਾਨ ਹੈ॥੬੫॥ (ਔਰ) ਕੋਈ ਮਾਬੂਦ ਨਹੀਂ (ਉਹੀ) ਆਕਾਸ਼ ਪ੍ਰਿਥਵੀ ਅਰ ਓਹਨਾਂ ਵਸਤੂਆਂ ਦਾ ਅਧਪਤਿ (ਹੈ) ਜੋ ਪ੍ਰਿਥਵੀ ਆਕਾਸ਼ ਦੇ ਮੱਧ੍ਯ ਮੇਂ ਹਨ (ਉਹ) ਸ਼ਕਤਸ਼ਾਲੀ (ਅਰ) ਬੜਾ ਬਖਸ਼ਣੇ ਵਾਲਾ ਹੈ॥੬੬॥(ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ (ਸੰਸਾਰ ਦੇ ਪਰਸੰਗਾਂ ਵਿਚੋਂ) ਕੁਰਾਨ (ਦਾ ਉਤਰਨਾ ਭੀ ਇਕ ਬਹੁਤ) ਬੜਾ ਸਮਾਚਾਰ ਹੈ॥ ੬੭॥ (ਪਰੰਤੂ) ਤੁਸੀਂ ਲੋਗ ਏਸ ਦੀ (ਕੋਈ) ਪਰਵਾਹ ਨਹੀਂ ਕਰਦੇਂ॥੬੮॥ ਅੰਤਰਿਖ (ਪ੍ਰਲੋਕ) ਦੇ ਰਹਿਣ ਵਾਲੇ (ਅਰਥਾਤ ਫਰਿਸ਼ਤੇ) ਜਦੋਂ ਆਪਸ ਵਿਚ ਲਗੇ ਚਰਚਾ ਕਰਨੇ ਤੇ ਮੈਨੂੰ ਓਹਨਾ ਦੀ (ਚਰਚਾ ਦੀ) ਕੋਈ ਭੀ ਤਾਂ ਖਬਰ ਨਹੀਂ ਸੀ॥੬੯॥(ਅਰ ਯਿਹ ਬਾਤਾਂ ਮੈਨੂੰ ਆਕਾਸ਼ ਬਾਣੀ ਦੇ ਵਸੀਲੇ ਨਾਲ ਪ੍ਰਾਪਤ ਹੋਈਆਂ ਅਰ) ਆਕਾਸ਼ ਬਾਣੀ (ਜੋ) ਮੇਰੇ ਪਾਸ ਆਉਂਦੀ ਹੈ (ਤੋ) ਕੇਵਲ ਏਸ ਆਸ਼ੇ ਉਤੇ (ਆਉਂਦੀ ਹੈ) ਕਿ ਮੈਂ (ਤਸਾਂ ਨੂੰ) ਸਰਲ ਰੀਤੀ ਨਾਲ ਭੈ ਸੁਣਾ ਦੇਵਾਂ ॥ ੭੦॥ (ਹੇ ਪੈਯੰਬਰ ਫਰਿਸ਼ਤਿਆਂ ਦੀ ਆਪੋ ਵਿਚ ਇਹ ਚਰਚਾ ਸੀ) ਕਿ ਤੇਰੇ ਪਰਵਰਦਿਗਾਰ ਨੇ ਫਰਿਸ਼ਤਿਆਂ ਨੂੰ ਫਰਮਾਇਆ ਕਿ ਮੈਂ ਮਿੱਟੀ ਵਿਚੋਂ ਇਕ ਆਦਮੀ ਬਣਾਉਣ ਲਗਾ ਹਾਂ॥੭੧॥ ਤਾਂ ਜਦੋਂ ਮੈਂ ਏਸ ਨੂੰ ਸੰਪੂਰਨ ਕਰ ਚੁਕਾਂ ਅਰ ਆਪਣੀ ਰੂਹ ਓਸ ਵਿਚ ਫੂਕ ਦੇਵਾਂ (ਅਰਥਾਤ ਪਰਾਪਤ ਕਰ ਦੇਵਾਂ) ਤੋ ਤੁਸਾਂ ਉਸ ਦੇ ਅਗੇ ਮੱਥਾ ਟੇਕਣ ਵਾਸਤੇ ਢਹਿ ਪੈਣਾ॥ ੭੨॥ ਅਤਇਵ ਸਾਰਿਆਂ ਹੀ ਫਰਿਸ਼ਤਿਆਂ ਨੇ ਮੱਥਾ ਟੋਕਿਆ ॥੭੩॥ ਪਰੰਤੂ (ਇਕ) ਇਬਲੀਸ ਕਿ ਅਹੰਕਾਰ ਵਿਚ ਆਗਿਆ ਅਰ