ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/531

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

m ਪਾਰਾ ੨੩ ਸੂਰਤ ਜ਼ਮਰ ੩੯ ५३१ ਹੁੰਦੀ ਹੈ ਜੋ ਜ਼ਬਰਦਸਤ ( ਸ਼ਕਤਸ਼ਾਲੀ ਅਰ) ਹਿਕਮਤ ਵਾਲਾ (ਯੁਕਤੀਮਾਨ) ਹੈ॥ ੧ ॥ ( ਹੇ ਪੈ ੰਬਰ ) ਯਿਹ ਕਿਤਾਬ ਹਕੀਕਤ ਵਿਚ ਅਸਾਂ ਨੇ ਹੀ ਤੁਸੀਂ ਉਪਰ ਉਤਾਰੀ ਹੈ ਕੇਵਲ ਖੁਦਾ ਦੀ ਫਰਮਾ ਬਰਦਾਰੀ ਦ੍ਰਿਟੀ ਗੋਚਰ ਰਖ ਕੇ ਓਸੇ ਦੀ ਪੂਜਾ ਕਰੀ ਜਾਓ ॥ ੨ ॥ ਸੁਣੋ ਜੀ | ਖਾਲਸ ਫਰਮਾ ਬਰਦਾਰੀ ਖੁਦਾ ਦੇ ਵਾਸਤੇ ਹੀ ਹੈ ਅਰ ਜਿਨਹਾਂ ਲੋਗਾਂ ਨੇ ਖੁਦਾ ਥੀਂ ਸਿਵਾ ( ਹੋਰ ਹੋਰ ) ਸਹਾ ਇਕ ਬਨਾ ਰਖੇ ਹਨ ( ਅਰ ਕਹਿੰਦੇ ਹਨ ਕਿ ) ਅਸੀਂ ਤਾਂ ਏਹਨਾਂ ਦੀ ਪੂਜਾ ਕੇਵਲ ਏਸ ਵਾਸਤੇ ਕਰਦੇ ਹਾਂ ਕਿ ਸਾਨੂੰ ਖੁਦਾ ਦੇ ਸਮੀਪ ਕਰ ਦੇਣ ਜਿਨ੍ਹਾਂ ਜਿਨ੍ਹਾਂ ਬਾਤਾਂ ਵਿਚ ਯਿਹ ਲੋਗ ਵਿਭੇਦ ਕਰ ਰਹੇ ਹਨ ਖਦਾ ( ਲੈ ਦੇ ਦਿਨ ) ਓਹਨਾਂ ਵਿਚ ਏਸ ( ਵਿਭੇਦ ) ਦਾ ਫੈਸਲਾ ਕਰ ਦੇਵੇਗਾ ਨਿਰਸੰਦੇਹ ਜੋ ਪੁਰਖ ਮਿਯਾ ਵਾਦੀ ( ਅਰ ) ਕ੍ਰਿਤਘਨ ਹੋਵੇ ਖੁਦਾ ਉਸ ਨੂੰ ( ਭਲੀ ) ਸਿਖਯਾ ਨਹੀਂ ਦਿਤਾ ਕਰਦਾ ॥੩॥ ਯਦੀ ਖੁਦਾ ਕਿਸੇ ਨੂੰ ਆਪਣਾ ਪਤ੍ਰ ਬਨਾਉਣ ਦੀ ਇਛਾ ਕਰਦਾ ਤੋ ਆਪਣੀ ਸ੍ਰਿਸ਼ਟੀ ਵਿਚੋਂ ਜਿਸ ਨੂੰ ਚਾਹੰਦਾ ਪਸੰਦ ਕਰ ਲੈਂਦਾ ( ਪਰੰਤੂ ) ਉਸ ਦਾ ਸਰੂਪ ( ਇਸਤ੍ਰੀ ਪੁਤਰ ਦੇ ਬੜਿਆਂ ਥੀਂ ) ਪਵਿੱਤਰ ਹੈ, ਉਹ ਖੁਦਾ ਅਕੇਲਾ ਹੈ ਬੜਾ ਸ਼ਕਤੀ- ਮਾਨ ॥ ੪ ॥ ਉਸ ਨੇ (ਕਿਸੇ) ਭਲਾਈ ਨਾਲ ਪ੍ਰਿਥਵੀ ਆਕਾਸ਼ ਨੂੰ ਉਤਪਤ ਕੀਤਾ ( ਵਹੀ ) ਰਾੜ੍ਹੀ ਨੂੰ ਦਿਵਸ ਉਪਰ ਲਪੇਟਦਾ ਹੈ ਅਰ ( ਵਹੀ ) ਦਿ- ਵਸ ਨੂੰ ਰਾ ਉਪਰ ਲਪੇਟਦਾ ਹੈ ਅਰ ਓਸੇ ਨੇ ਸੂਰਜ ਅਰ ਚੰਦ ਨੂੰ ਸਵਾ- ਧੀਨ ਕਰ ਰਖਿਆ ਹੈ ਕਿ (ਯਿਹ) ਸਭ ( ਇਕ ) ਨਿਯਤ ਸਮੇਂ ਤਕ ( ਇਸੀ ਪਰਕਾਰ ) ਚਲੇ ਜਾਣਗੇ। ਸੁਣ ਜੀ ! ਵਹੀ ( ਖੁਦਾ ) ਸ਼ਕਤੀਮਾਨ ( ਅਰ ) ਬੜਾ ਬਖਸ਼ਣੇ ਵਾਲਾ ਹੈ ॥੫॥ ਓਸੇ ਨੇ ਤੁਸੀਂ ਲੋਕਾਂ ਨੂੰ ( ਆਦਮ ਦੇ ) ਹੈ ਨੇ ਇਕ ਸਰੀਰ ਥੀਂ ਉਤਪਤ ਕੀਤਾ ਫੇਰ ਓਸੇ ਨੇ ਉਸ ਦਾ ਜੋੜਾ ਬਨਾਇਆ ਅਰ ਤੁਸਾਂ ਵਾਸਤੇ ਅਠ ਪਰਕਾਰ ਦੇ ਚਤੁਸ਼ਪਾਦੀ ( ਆਪਣੀ ਕੁਦਰਤ ਨਾਲ ) ਉਤਾਰੇ ਵਹੀ ਤੁਸਾਂ ਨੂੰ ਤੁਸਾਂ ਦੀ ਮਾਤਾ ਦੇ ਉਦਰ ਵਿਚ ( ਸਨੇ ਸਨੇ ) ਇਕ ਅਵਸਥਾ ਦੇ ਪਿਛੋਂ ਦੂਸਰੀ ਅਵਸਥਾ ਤਿੰਨ ਅੰਧੇਰਿਆਂ ਵਿਚ ਬਨਾਉਂਦਾ ਹੈ ਯਹੀ ਅੱਲਾ ਤੇ ਤੁਸਾਂ ਦਾ ਪਰਵਰਦਿਗਾਰ ਹੈ ਓਸੇ ਦਾ ਹੀ ਰਾਜ ਹੈ ਓਸੇ ਦੇ ਸਿਵਾ ਕੋਈ ਪੂਜਯ ਨਹੀਂ ਫੇਰ ( ਅਜੇ ਭੀ ਤੁਸੀਂ ਲੋਗ ) ਕਿਧਰ ਨੂੰ ਫਿਰੇ ਚਲੇ ਜਾਂਦੇ ਹੋ॥ ੬ ॥ ਯਦੀ ਤੁਸੀਂ ( ਖੁਦਾ ਦੀ ) ਨਾਸ਼ੁਕਰੀ ਕਰੋ ਤੋ ਅੱਲਾ ਤੁਸਾਂ ਨਾਲ ( ਉਕਾ ) ਬੇ ਪਰਵਾਹ ਹੈ ਅਰ ਆ ।ਪਣਿਆਂ ਬੰਦਿਆਂ ਵਾਸਤੇ ਨਾਸ਼ਕਰੀ ਨੂੰ ਪਸੰਦ ਨਹੀਂ ਕਰਦਾ ਅਰ ਯਦੀ ਤੁਸੀਂ ( ਉਸ ਦਾ ) ਧਨਵਾਦ ਕਰੋ ਤੋ ਵੁਹ ਤੁਸਾਂ ਦੀ ਏਸ ਗਲ ( ਅਦਾ ) ਨੂੰ ਪਸੰਦ ਕਰਦਾ ਹੈ ਅਰ (ਲੈ ਦੇ ਦਿਨ) ਕੋਈ ( ਕਿਸੇ ਦੇ ਪਾਪਾਂ) ਦਾ ਭਾਰ ( ਆਪਣੇ Digitized by Panjab Digital Library | www.panjabdigilib.org