ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/551

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੪

ਸੂਰਤ ਮੋਮਨ ੪੦

੫੫੧


ਕੁ) ਐਸੇ ਹਨ ਕਿ ਜਿਨਹਾਂ ਦੇ ਬਿਰਤਾਂਤ ਅਸਾਂ ਨੇ ਤੁਹਾਨੂੰ ਸਨਾਇ ਅਰ ਉਹਨਾਂ ਵਿਚੋਂ (ਕਈਕ)ਐਸੇ ਹਨ ਜਿਨਹਾਂ ਦੇ ਬ੍ਰਿਤਾਂਤ ਅਸਾਂ ਨੇ ਤੁਹਾਨੂੰ ਨਹੀਂ ਸੁਣਾਏ ਅਰ ਕਿਸੇ ਰਸੂਲ ਦੀ ਮਜਾਲ ਨਹੀਂ ਸੀ ਕਿ ਖੁਦਾ ਦੀ ਆਗਿਆ ਦੇ ਬਿਨਾ ਕੋਈ ਚਮਤਕਾਰ ਲਿਆ ਦਿਖਲਾਵੇ ਫੇਰ ਜਦੋਂ ਖੁਦਾ ਦਾ ਹੁਕਮ (ਅਰਥਾਤ ਕਸ਼ਟ) ਆ ਪਰਾਪਤ ਹੋਇਆ ਤੋ ਇਨਸਾਫ ਦੇ ਨਾਲ (ਉਮਤਾਂ ਅਰ ਪੈਯੰਬਰਾਂ ਵਿਚ) ਫੈਸਲਾ ਕਰ ਦਿਤਾ ਗਇਆ ਅਰ ਜੋ ਲੋਗ ਗਲਤੀਤੇ ਸਨ ਉਸ ਵੇਲੇ (ਵਹੀ) ਘਾਟੇ ਵਿਚ ਰਹੇ॥੭੮॥ਰਕੂਹ ੮॥

(ਲੋਗੋ!) ਅੱਲਾ ਐਸਾ (ਸਰਵ ਸ਼ਕਤੀਵਾਨ) ਹੈ ਜਿਸਨੇ ਤੁਸਾਂ ਵਾਸਤੇ ਚਤੁਸ਼ਪਾਦੀ ਬਨਾਏ ਹਨ ਤਾਂ ਕਿ ਉਨਹਾਂ ਵਿਚੋਂ ਕਈਆਂ) ਪਾਸੋਂ ਅਸਵਾਰੀ ਲਓ ਅਰ (ਕਈਕ) ਉਨਹਾਂ (ਵਿਚੋਂ ਐਸੇ ਹਨ ਕਿ ਤੁਸੀਂ ਓਹਨਾਂ ਦਾ ਮਾਸ) ਖਾਂਦੇ ਹੋ॥੭੯॥ ਅਰ ਤੁਸਾਂ ਵਾਸਤੇ ਚਤੁਸ਼ਪਾਦੀਆਂ ਵਿਚੋਂ (ਹੋਰ ਭੀ ਕਈਕ) ਗੁਣ ਹਨ ਅਰ (ਚਤੁਸ਼ਪਾਦੀਆਂ ਦੇ ਉਤਪਤ ਕਰਨ ਦੀ ਇਕ) ਇਹ (ਭੀ) ਲੋੜ (ਹੈ) ਕਿ ਤੁਸੀਂ ਉਨਹਾਂ ਉਪਰ (ਅਰੂੜ) ਹੋ ਕੇ ਆਪਣੇ ਮਨੋਕਾਮਨਾਂ ਨੂੰ ਪੂਰਾ ਕਰੋ ਅਰ ਚਤੁਸ਼ਪਾਦੀਆਂ ਉਪਰ ਅਰ (ਹੋਰ) ਬੇੜੀਆਂ ਉਪਰ ਤੁਸੀਂ (ਲੋਗ ਲਦੀ) ਲਦੀ ਫਿਰਦੇ ਹੋ॥੮੦॥ ਅਰ (ਖ਼ੁਦਾ) ਤੁਸਾਂ ਨੂੰ ਆਪਣੀ (ਕੁਦਰਤ ਦੀਆਂ ਅਨੰਤ) ਨਿਸ਼ਾਨੀਆਂ ਦਿਖਾਉਂਦਾ ਹੈ ਤੋਂ ਖ਼ੁਦਾ ਦੀ (ਕੁਦਰਤ ਦੀਆਂ) ਕੇਹੜੀਆਂ ੨ ਨਿਸ਼ਾਨੀਆਂ ਥੀਂ ਇਨਕਾਰ ਕਰੋਗੇ॥੮੧॥ ਕੀ ਇਹ ਲੋਗ ਦੇਸ਼ ਵਿਚ ਨਹੀਂ ਚਲੇ ਫਿਰੇ ਅਰ (ਏਹਨਾਂ ਨੇ ਏਸ ਬਾਰਤਾ ਉਪਰ) ਦਰਿਸ਼ਟੀ ਨਹੀਂ ਦਿਤੀ ਕਿ ਜੋ ਲੋਗ ਏਹਨਾਂ ਨਾਲੋਂ ਪਹਿਲੋਂ ਹੋ ਚੁਕੇ ਹਨ ਉਨ੍ਹਾਂ ਦਾ ਕੈਸਾ ਹਾਲ ਹੋਯਾ (ਹ ਏਨ੍ਹਾਂ ਨਾਲੋਂ (ਗਣਨਾਂ ਵਿਚ) ਕਈ ਗੁਣਾਂ ਅਧਿਕ ਸੇ ਅਰ (ਕੀ) ਬਲਬੁਤ ਦੀ ਅਪੇਖਯਾ ਨਾਲ (ਕੀ ਓਹਨਾਂ) ਚਿੰਨ੍ਹਾਂ ਦੀ ਅਪੇਖਯਾ ਨਾਲ ਜੋ (ਉਹ ਲੋਗ) ਪ੍ਰਿਥਵੀ (ਮਾਤਰ) ਉਪਰ (ਛਡ ਗਏ) ਹਨ (ਏਹਨਾਂ ਨਾਲੋਂ) ਕਈ ਗੁਣਾਂ ਪਰਤਾਪ ਸ਼ਾਲੀ ਸਨ ਤੇ ਉਨ੍ਹਾਂ ਦੀ (ਦੁਨੀਆਂ ਦੀ) ਕਮਾਈ ਉਨਹਾਂ ਦੇ ਕਿਸੇ ਭੀ ਕੰਮ ਨ ਆਈ॥੮੨॥ ਅਰ ਜਦੋਂ ਉਨ੍ਹਾਂ ਦੇ ਰਸੂਲ ਉਨ੍ਹਾਂ ਪਾਸ ਸਫੁਟ ਯੁਕਤੀਆਂ ਲੈ ਕੇ ਆਏ ਤ ਇਹ ਲੋਗ ਆਪਣੀਆਂ ਵਿਦ੍ਯਾ ਦੇ ਬਲ ਤੇ ਬੜੇ ਆਕੜੇ ਅਰ ਜਿਸ (ਕਸ਼ਟ) ਨੂੰ ਮਖੌਲ ਕੀਤਾ ਕਰਦੇ ਸਨ ਉਹ ਏਹਨਾਂ ਉਪਰ ਹੀ ਉਲਟ ਪਇਆ॥੮੩॥ ਫੇਰ ਜਦੋਂ ਉਨਹਾਂ ਨੇ ਸਾਡਾ ਕਸ਼ਟ (ਆਉਂਦਿਆਂ) ਦੇਖਿਆ ਤੋਂ ਲਗੇ ਕਹਿਣ ਕਿ ਹੁਣ ਅਸੀਂ ਇਕ ਖੁਦਾ ਉਪਰ ਈਮਾਨ ਧਾਰ ਬੈਠੇ ਅਰ ਜਿਨਹਾਂ ਵਸਤੂਆਂ ਨੂੰ ਅਸੀਂ (ਖੁਦਾ ਦੇ) ਸ਼ਰੀਕ ਸਥਾਪਿਤ ਕਰਦੇ ਸੀ (ਹੁਣ) ਅਸੀਂ ਉਨਹਾਂ ਨੂੰ ਨਹੀਂ ਮੰਨਦੇ॥੮੪॥ ਪਰੰਤੂ ਜਦੋਂ ਉਨ੍ਹਾਂ