ਪਾਰਾ ੨੪ ਸੂਰਤ ਹਮਸੰਜਦਾ ੪੧ ਪ੫੩ ਜੋ ਲੋਗ ਈਮਾਨ ਧਾਰ ਬੈਠੇ ਅਰ ਉਹਨਾਂ ਨੇ ਭਲੇ ਕਰਮ ( ਭੀ ) ਕੀਤੇ ਓਹਨਾਂ ਵਾਸਤੇ ( ਆਖਰਤ ਵਿਚ ) ਬੜਾ ਫਲ ਹੈ ਜੋ ( ਕਦੇ ਭੀ ) ਹਟਨ ਵਾਲਾ ਨਹੀਂ ॥੮॥ ਰੁਕੂਹ ੧॥ ( ਹੇ ਪੈ ੰਬਰ ਤੁਸੀਂ ਏਹਨਾਂ ਲੋਗਾਂ ਨੂੰ) ਕਹੋ ਕੀ ਤੁਸੀਂ ( ਉਸ ਵਸ਼ਕਤੀਵਾਨ ਦੀ ਖ਼ੁਦਾਈ ) ਥੀਂ ਇਨਕਾਰ ਕਰਦੇ ਹੋ ਜਿਸ ਨੇ ਦੋ ਦਿਨਾਂ ਵਿਚ ਪ੍ਰਿਥਵੀ ਨੂੰ ਉਤਪਤ ਕੀਤਾ ਅਰ ਤੁਸੀਂ ( ਦੂਸਰਿਆਂ ਨੂੰ ) ਉਸ ਦੇ ਸਦਰਸ ਬਨਾਉਂਦੇ ਹੋ ਯਹੀ ( ਖ਼ੁਦਾ ਤੋ ) ਸਾਰੇ ਸੰਸਾਰ ਦਾ ਪਾਲਨ- ਹਾਰ ਹੈ ॥੯॥ ਅਰ ਉਸੇ ਨੇ ਪ੍ਰਿਥਵੀ ਵਿਚ ਉਸੇ ਦੇ ਉਪਰੋਂ ( ਭਾਰੇ ਬੋਝ ਵਾਲੇ ) ਪਹਾੜ ਗਡ ਦਿਤੇ ਹਨ ਅਰ ਓਸ ਵਿਚ ( ਸਰਬ ਰੀਤੀ ਦੀ ) ਬਰਕਤ ਦਿਤੀ ਅਰ ਓਸੇ ਵਿਚ ਉਸ ਦੀ ਪੈਦਾਵਾਰ ਦਾ ਅੰਦਾਜਾ ਭੀ ਠਹਿਰਾ ਦਿਤਾ ( ਅਰ ਯਿਹ ਸਭ ਕੁਛ ) ਚਾਰ ਦਿਨਾਂ ਵਿਚ ( ਸਾਰਿਆਂ ) ਮੰਗਨ ਵਾਲਿਆਂ ਵਾਸਤੇ ਸਮਾਨ ॥ ੧੦॥ ਫੇਰ ਅਕਾਸ਼ ਵਲ ਧਿਆਨ ਕੀਤਾ ਅਰ ਵੁਹ ( ਓਸ ਸਮੇਂ ਤਕ ) ਧੁੰਧ ( ਦੀ ਤਰਾਂ ਦਾ ) ਸੀ ਤੋ ਓਸ ( ਧੁੰਧ ) ਨੂੰ ਅਰ ਪ੍ਰਿਥਵੀ ਨੂੰ ਆਯਾ ਦਿਤੀ ਕਿ ਤੁਸੀਂ ਦੋਨੋਂ ਆਓ। ਪ੍ਰਸੰਨਤਾ ਨਾਲ ਆਓ ਤੋ ਅਰ ਜਬਰਦਸਤੀ ਆਓਂ ਤੋ ( ਅਰ ਜੋ ਹੁਕਮ ਅਸੀਂ ਦੇਂਦੇ ਹਾਂ ਓਸ ਉਪਰ ਕਾਰਬੰਦ ਰਹੋ ) । ਦੋਨਾਂ ਨੇ ਬੇਨਤੀ ਕੀਤੀ ਕਿ ਅਸੀਂ ਖੁਸ਼ੀ ਨਾਲ ( ਆਯਾ ਮੰਨਣ ਵਾਸਤੇ ) ਹਾਜਰ ਹਾਂ॥੧੧॥ ਏਸ ਦੇ ਪਿਛੋਂ ਦੋ ਦਿਨ ਵਿਚੋਂ ਓਸ ( ਕੁਹਰ ਦੇ ਖੰਡਾਂ ) ਦੇ ਸਤ ਅਕਾਸ਼ ਬਨਾ ਦਿਤੇ ਅਰ ਹਰ ਇਕ ਅਕਾਸ਼ ਵਿਚ ( ਜੋ ਪ੍ਰਬੰਧ ਕਰਨਾਂ ਖੁਦਾ ਨੂੰ ਅਭੀਸ਼ਟ ਸੀ ਵਹ ) ਪ੍ਰਬੰਧ ( ਕਾਰਬਾਰੀ ਕਥਾ ਤੰਬਾ ਕਦਰ ਨੂੰ ) ਦਸ ਦਿਤਾ ਅਰ ਉਰਲੇ ਅਸਮਾਨ ਨੂੰ ਅਸਾਂ ਨੇ ( ਨਛਤ੍ ਗਣਾਂ ) ਦੀਆਂ ਫਨੂਸਾਂ ਨਾਲ ਸੁਸਜਿਤ ਕੀਤਾ ਅਰ ( ਸੁਸਜਿਤ ਕਰਨ ਥੀਂ ਇਲਾਵਾ ) ਰਖਸ਼ਾ ਵਾਸਤੇ ਭੀ ਯਿਹ (ਅੰਦਾਜ਼ੇ) ਓਸ (ਖੁਦਾ) ਦੇ ਬੰਧੇ ਹੋਏ ਹਨ ਜੋ ਜ਼ਬਰ- ਦਸਤ ਅਰ ਬੁਧੀਮਾਨ ਹੈ ॥੧੨॥ ਬਸ ਯਦੀ ( ਏਤਨੇ ਸਮਝਾਉਣ ਨਾਲ ਭੀ ਮੱਕੇ ਦੇ ਕਾਫਰ ) ਬੇਮੁਖਤਾਈ 'ਕਰਨ ਤੇ ( ਹੋ ਪੈਯੰਬਰ ਤੁਸੀਂ ਏਹਨਾਂ ਨੂੰ ) ਕਹਿ ਦਿਓ ਕਿ ਜੈਸੀ ਕੜਕ ਆਦ ਅਰ ਸਮੂਦ ਉਪਰ ਹੋਈ ਸੀ ਉਸ ਕਾਰ ਦੀ ਕੜਕ ਨਾਲ ਮੈਂ ਤੁਸਾਂ ਨੂੰ ਭੀ ਸਭੈ ਕਰਦਾ ਹਾਂ॥੧੩॥ ਕਿ ਉਹਨਾਂ ਦੇ ਪਾਸ ( ਭੀ ) ਓਹਨਾਂ ਦੇ ਅਗੋਂ ਅਰ ਓਹਨਾਂ ਦੇ ਪਿਛੋਂ (ਅਰ- ਥਾਤ ਬਹੁਲਤਾ ਕਰਕੇ ) ਯੰਬਰ ਆਏ ( ਅਰ ਪੈਯੰਬਰਾਂ ਨੇ ਓਹਨਾਂ ਨੂੰ ਸਮਝਾਇਆ ) ਕਿ ਖੁਦਾ ਦੇ ਸਿਵਾ ਕਿਸੇ ਦੀ ਬੰਦਗੀ ਨਾ ਕਰੋ ਵੁਹ ਲਗੇ ਕਹਿਣ ਯਦੀ ਸਾਡੇ ਪਰਵਰਦਿਗਾਰ ਨੂੰ ( ਪੈ ੰਬਰਾਂ ਦਾ ਭੇਜਣਾ ) ਅਭੀਸ਼ਟ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/553
ਦਿੱਖ