પદર ਪਾਰਾ ੨੫ ਸੂਰਤ ਸੂਰਾ ੪੨ ਨਸਾਰਾ ) ਦੇ ਸੰਕਲਪਾਂ ਵਿਕਲਪਾਂ ਉਪਰ ਨਾ ਚਲੋ ਅਰ ( ਏਹਨਾਂ ਨੂੰ ਸਾਫ ) ਕਹਿ ਦਿਓ ਕਿ ਕਿਤਾਬ ( ਦੀ ਕਿਸਮ ਵਿਚੋਂ ) ਜੋ ਕੁਛ ਖੁਦਾ ਨੇ ਉਤਾਰਿਆ ਹੈ ਮੇਰਾ ਤਾਂ ਸਾਰਿਆਂ ਉਪਰ ਨਿਸਚਾ ਹੈ ਅਰ ਮੈਨੂੰ ( ਖੁਦਾ ਦੇ ਪਾਸੋਂ ) ਹੁਕਮ ਮਿਲਿਆ ਹੈ ਕਿ ਤੁਸਾਂ ਦੇ ਦਰਮਿਆਨ (ਤੁਸਾਂ ਦੇ ਇਖਤਲਾਫਾਤ ਦਾ ਫੈਸਲਾ) ਇਨਸਾਫ ( ਦੇ ਨਾਲ ) ਕਰਾਂ ( ਵਹੀ ) ਅੱਲਾ ( ਤਾਂ ) ਸਾਡਾ ਪਰਵਰਦਿਗਾਰ ( ਹੈ ) ਅਰ ( ਓਹੀ ) ਤੁਸਾਂ ਦਾ ਪਰਵਰਦਿਗਾਰ ( ਹੈ ) ਸਾਡਾ ਕੀਤਾ ਸਾਡੇ ਅੱਗੇ ਅਰ ਤੁਸਾਂ ਦਾ ਕੀਤਾ ਤੁਸਾਂ ਦੇ ਅਸਾਡੇ ਅਰ ਤੁਹਾਡੇ ਵਿਚ ਕੋਈ ਝਗੜਾ ਨਹੀਂ ਅੱਲਾ ਹੀ ( ਲੈ ਦੇ ਦਿਨ ) ਸਾਨੂੰ ( ਅਰ ਤੁਸਾਂ ਨੂੰ ਇਕ ਜਗਾ ) ਇਕਤ੍ਰ ਕਰੇਗਾ ਅਰ ਓਸੇ ਦੇ ਪਾਸੇ ( ਸਾਰਿਆਂ ) ਲੌਟ ਕੇ ਜਾਣਾ ਹੈ ॥ ੧੫ ॥ ਅਰ ਜਦੋਂ ( ਬਹੁਤ ਸਾਰੇ ਲੋਗ ਇਸਲਾਮ ਧਾਰਨ ਕਰਕੇ ) ਖੁਦਾ ਨੂੰ ਮੰਨ ਬੈਠੇ ਤੇ ਜੋ ਲੋਗ ਇਸ ਥੀਂ ਪਿਛੋਂ ਅੱਲਾ ਦੇ ਬਾਰੇ ਵਿਚ ਘਤਘਲਾਂ ਕਢ ਬੈਠਣ ਤੇ ਓਹਨਾਂ ਦੇ ਪਰਵਰਦਿਗਾਰ ਦੇ ਸਨਮੁਖ ਓਹਨਾਂ ਦੀ ਹੁਜਤ ਵਿਅਰਥ ਅਰ ਓਹਨਾਂ ਉਪਰ ( ਖੁਦਾ ਦਾ ) ਕਸ਼ਟ ਹੈ ਅਰ ਓਹਨਾਂ ਨੂੰ ਸਖਤ ਕਸ਼ਟ ਹੋਣਾ ਹੈ॥ ੧੬॥ ਅੱਲਾ ਹੀ ਤਾਂ ਹੈ ਜਿਸ ਨੇ ( ਪੈਯੰਬਰਾਂ ਦੇ ਦਵਾਰਾ ) ਪੁਸਤਕਾਂ ਉਤਾਰੀਆਂ ( ਅਰ ਉਹ ਸਾਰੀਆਂ) ਸਚੀਆਂ ( ਹਨ ) ਅਰ ( ਉਹ ਆਪਣੇ ਅਸਥਾਨ ) ਤਰਾਜੂ ( ਤਕੜੀ ਹਨ ਜਿਨਾਂ ਨਾਲ ਭਾਰ ਹੌਲਾ ਅਰਥਾਤ ਸਚ ਝੂਠ ਤੋਲਿਆ ਜਾਂਦਾ ਹੈ ) ਅਰ ( ਹੇ ਪੈ ੰਬਰ ) ਤੁਸੀਂ ਕੀ ਜਾਣ ਸਕਦੇ ਹੋ ਨਾ ਜਾਣੀਏ ਕਿਆਮਤ ਨੇੜੇ ( ਹੀ ਆ ਗਈ ) ਹੋਵੇ ॥ ੧੭ ॥ ਜਿਨਹਾਂ ਨੂੰ ਕਿਆਮਤ ਦਾ ਨਿਸਚਾ ਨਹੀਂ ਉਹ ਤਾਂ ਉਸ ਵਾਸਤੇ ਉਤਾਵਲ ਕਰ ਰਹੇ ਹਨ ਅਰ ਜੋ ਈਮਾਨ ਵਾਲੇ ਹਨ ਉਹ ਓਸ ਪਾਸੋਂ ਡਰ ਰਹੇ ਹਨ ਅਰ ਜਾਣਦੇ ਹਨ ਕਿ ਪ੍ਰਲੈ ( ਦਾ ਆਉਣਾ ) ਸਚ ਹੈ । ਸੁਣੋ ਜੀ ! ਜੋ ਲੋਗ ਕਿਆਮਤ ( ਦੇ ਬਾਰੇ ਵਿਚ ) ਝਗੜਦੇ ਹਨ ਨਿਰਸੰਦੇਹ ਉਹ ਪਰਲੇ ਦਰਜੇ ਦੀ ਕੁਮਾਰਗਤਾਈ ਵਿਚ ਹਨ ॥੧੮॥ ਅੱਲਾ ਆਪਣਿਆਂ ਬੰਦਿਆਂ ਦੇ ਜ਼ਰਾ ਜ਼ਰਾ ਹਾਲ ਥੀਂ ਗਿਆਤ ਹੈ ਜਿਸ ਨੂੰ ( ਜਿਤਨੀ ਰੋਜ਼ੀ ) ਚਾਹੁੰਦਾ ਹੈ ਦੇਂਦਾ ਹੈ ਅਰ ਉਹ ਬੜਾ ਜ਼ੋਰਾਵਰ ( ਅਰ ) ਬਲਵਾਨ ਹੈ।। ੧੯॥ ਰਕੂਹ ੨ ॥ ਜੋ ਕੋਈ ਆਖਰਤ ਦੀ ਖੇਤੀ ਦਾ ਅਭਿਲਾਖੀ ਹੋਵੇ ਅਸੀਂ ਓਸ ਦੀ ਖੇਤੀ ਵਿਚ ਓਸ ਦੇ ਵਾਸਤੇ ਬਰਕਤ ਦੇਵਾਂਗੇ ਅਰ ਜੋ ਸੰਸਾਰਿਕ ਖੇਤੀ ਦਾ ਅਭਿਲਾਖੀ ਹੋਵੇ ਤਾਂ ਅਸੀਂ ਵਿਤ ਅਨੁਸਾਰ ਓਸ ਨੂੰ ਦੁਨੀਆਂ ਦੇਵਾਂਗੇ ( ਪਰੰਤੂ ) ਫੇਰ ਅੰਤ ਵਿਚ ਓਸ ਦਾ ਕੋਈ ਹਿਸਾ ਨਹੀਂ ॥ ੨੦ ॥ ਕੀ ਏਹਨਾਂ ਲੋਗਾਂ ( ਨੇ ਖੁਦਾ ) ਦੇ ਸ਼ਰੀਕ ( ਬਨਾ ਰਖੇ ) ਹਨ ਅਰ ਓਹਨਾਂ ਨੇ ਏਹਨਾਂ ਵਾਸਤੇ ਦੀਨ ਦਾ ਰਸਤਾ ਠਹਿਰਾ ਦਿਤਾ ਹੈ ਜਿਸਦਾ ਖੁਦਾ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/562
ਦਿੱਖ