ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/607

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

40. ਅਸੀ ੩॥ - ਕਰ ਹੋਈ 11811 ਦਿਆਂ ਦਿਤਾ ਨਹੀਂ ਦਰਿ- ਅਰ ਕਰ ਸਤ ਗੋਲਾਂ ਕਬਰਾਂ ਲਿਆਂ ਪਾਰ, ੨੬ ਸੂਰਤ ਕੀ ਪ ੬੦੭ ॥੧੪॥ ਕੀ ਅਸੀਂ ਅਵਲ ( ਬਾਰ ) ਪੈਦਾ ਕਰਨ ਵਿਚ ਥਕ ਗਏ ( ਕਿ ਪਰਲੈ ਵਿਚ ਦੂਜੀ ਵਾਰੀ ਪੈਦਾ ਨਹੀਂ ਕਰ ਸਕਾਂਗੇ ? ਨਹੀਂ) ਪ੍ਰਤਯਤ ( ਅਸਲ ਬਾਰਤ ਏਹ ਹੈ ਕਿ ) ਏਹ ਲੋਗ ( ਖਿਲਾਫ ਆਦਤ ) ਮੁਢ ਥੀਂ ਪੈਦਾ ਕਰਨ ਦੀ ਤਰਫੋਂ ਭਰਮ ਵਿਚ ( ਪੜੇ ) ਹੋਏ ਹਨ ॥੧੫॥ ਰੁਕੂਹ ॥੧॥ ਲੋਕਾਂ ਅਰ ਨਿਰਸੰਦੇਹ ਅਸਾਂ ਨੇ ਹੀ ਇਨਸਾਨ ਨੂੰ ਉਤਪਤ ਕੀਤਾ ਅਰ ਅਸੀਂ ਓਸ ਦੀਆਂ ਚਿਤ ਬ੍ਰਿਤੀਆਂ ਨੂੰ ਭੀ ਜਾਣਦੇ ਹਾਂ ਅਰ ਅਸੀਂ ( ਉਸ ਦੀ ) ਸਵਾਸ ਵਾਹਿਕ ਨਸ ਥੀਂ ਭੀ ਅਧਿਕ ਉਸ ਦੇ ਸਮੀਪ ਹਾਂ ( ਪਰੰਤੂ ਓਸ ਦੀਆਂ ਅਖੀਆਂ ਉਪਰ ਗਫਲਤ ਦਾ ਪਟਲ ਛਾ ਗਇਆ ਹੈ)॥੧੬॥ ਕਿ ਦੋ ਜ਼ਬਤ ਕਰਨੇ ਵਾਲੇ ( ਅਰਥਾਤ ਚਿਤ੍ ਗੁਪਤ ਫਰਿਸ਼ਤੇ ਓਸ ਦੀਆਂ ਬਾਤਾਂ ) ਜ਼ਬਤ ( ਅਰਥਾਤ ਕਲਮ ਬੰਦ ) ਕਰਦੇ ਜਾਂਦੇ ਹਨ ( ਇਕ ) ਸਜੇ ਪਾਸੇ ਬੈਠਾ ਹੈ ਇਕ ਖਬੇ ਪਾਸੇ ॥੧੭॥ ਕੋਈ ਬਾਰਤਾ ਮੂੰਹੋਂ ਨਹੀਂ ਨਿਕਲਨੀ ਪਉਂਦੀ ਪਰੰਤੂ ਇਕ ਚੌਂਕੀਦਾਰ ਉਸ ਦੇ ਪਾਸ ( ਲਿਖਣ ) ਵਾਸਤੇ ਤਿਆਰ ( ਰਹਿੰਦਾ ) ਹੈ ॥ ੧੮॥ ਅਰ ਮੌਤ ਦੀ ਮੂਰਛਾ ਤਾਂ ਜਰੂਰ ਹੀ ਆ ਕੇ ਰਹੇਗੀ ( ਅਰ ਅਸੀਂ ਓਸ ਵੇਲੇ ਆਦਮੀ ਨੂੰ ਜਿਤਾ ਦੇਵਾਂਗੇ ਕਿ ) ਯਹੀ ਤਾਂ ਵੁਹ ( ਦਿਸ਼ਾ ) ਹੈ ਜਿਸ ਪਾਸੋਂ ਤੂੰ ਨਠਦਾ ਭਜਦਾ ਮੈਂ ॥੧੯॥ ਅਰ ( ਪਲੈ ਦੇ ਦਿਨ ) ਨਰਸਿੰਘਾ ਬਜਾਇਆ ਜਾਵੇਗਾ ਈਹਾ ਓਹ ਦਿਨ ਹੋਵੇਗਾ ( ਜਿਸ ਥੀਂ ਨੂੰ ) ਡਰਾਇਆ ਜਾਂਦਾ ਹੈ ॥ ੨੦ ॥ ਅਰ ਸਰਬ ਪੁਰਖ ( ਕਰਮਾਂ ਦੇ ਜਵਾਬ ਦੇਣ ਵਾਸਤੇ ) ਹਾਜਰ ਹੋਵੇਗਾ ਦੇ ( ਇਕ ਫਰਿਸ਼ਤਾ ਤਾਂ ) ਉਸ ਦੇ ਨਾਲ, ਧਕੇਲਣੇ ਵਾਲਾ ਹੋਵੇਗਾ ਅਰ ( ਇਕ ਫਰਿਸ਼ਤਾ ਉਸ ਦਾ ਕਰਮ ਪੱਤਰ ਲੀਤਾ ਹੋਇਆ ਉਸ ਦੇ ਕਰਮਾਂ ਦਾ ) ਗਵਾਹ ॥੨੧॥( ਅਰ ਅਸੀਂ ਉਸ ਨੂੰ ਜਿਤਾ ਦੇਵਾਂਗੇ ) ਕਿ ਏਸ ( ਦਿਨ ) ਥੀਂ ਅਚਣਚੇਤ ਰਹਿਆ ਤਾਂ (ਜੋ ਪਟਲ ਤੇਰੀਆਂ ਅੱਖੀਆਂ ਉਪਰ ਪੜਿਆ ਸੀ ਹੁਣ ) ਅਸਾਂ ਨੇ ਤੇਰੇ ( ਓਸ ) ਪਰਦੇ ਨੂੰ ਤੇਰੇ ਉਪਰੋਂ ਹਟਾ ਦਿਤਾ ਤਾਂ ਅਜ ਤੇਰੀ ਦ੍ਰਿਟੀ ਬੜੀ ਤੀ ( ਪਰਤੀਤ ਹੁੰਦੀ ) ਹੈ ॥੨੨॥ ਅਰ ਉਸਦਾ ਸਾਥੀ (ਜੋ ਗਵਾਹੀ ਦੇਣ ਆਇਆ ਹੈ ) ਬੇਨਤੀ ਕਰੇਗਾ ਕਿ ( ਏਸ ਦਾ ਅਮਾਲ ਨਾਮਾ ) ਜੋ ਮੇਰੇ ਪਾਸ ( ਲਿਖਿਆ ਹੋਯਾ ) ਹੈ ਓਹ ਤਾਂ ਏਹ ( ਵਿਦਮਾਨ ) ਹੈ ॥ ੨੩ ॥ ( ਏਸ ਗਲੋਂ ਅਸੀਂ ਆਪਣਿਆਂ ਦੇ ਚੋਬਦਾਰਾਂ ਅਰਥਾਤ ਫਰਿਸ਼ਤਿਆਂ ਨੂੰ ਹੁਕਮ ਦੇਵਾਂਗੇ ਕਿ ) ਜਿਤਨੇ ਕਾਫਰ ਮਨਮੁਖ ॥੨੪॥ ਨੇਕੀ ਥੀਂ ਰੋਕਣੇ ਵਾਲੇ ( ਹਦ ) ਥੀਂ ਧੇ ਹੋਏ ( ਦੀਨ ਵਿਚ ) ਸੰਕ੍ਰਮ ਉਤਪਤ ਕਰਨੇ ਵਾਲੇ ਹਨ ॥ ੨੫॥ਜੋ B Digitized by Panjab Digital Library | www.panjabdigilib.org