ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/622

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੨੨

ਪਾਰਾ ੨੭

ਸੂਰਤ ਕਮਰ ੫੪

ਤਾਂ ਹੁਣ ਤੂੰ ਹੀ (ਇਨਹਾਂ ਪਾਸੋਂ ਮੇਰਾ) ਬਦਲਾ ਲੈ॥੧੦॥ ਤਾਂ ਅਸਾਂ ਨੇ ਮੂਸਲਾ ਧਾਰ ਪਾਣੀ ਨਾਲ ਅਸਮਾਨ ਦੇ ਪਾੜ ਖੋਹਲ ਦਿਤੇ॥੧੧॥ ਅਰ ਧਰਤੀ ਦੀਆਂ ਸੋਤਾਂ ਬਹਾ ਦਿਤੀਆਂ ਤਾਂ ਮੁਕਰਰ ਅੰਦਾਜੇ ਉਪਰ (ਧਰਤੀ ਅਰ ਅਕਾਸ਼ ਦਾ) ਪਾਣੀ ਮਿਲ ਜੁਲ (ਕੇ ਇਕ ਹੋ) ਗਇਆ ॥੧੨॥ ਅਰ ਨੂਹ ਨੂੰ ਅਸਾਂ ਨੇ (ਕਾਠ ਦੇ) ਤਖਤਿਆਂ ਅਰ ਕਿੱਲਾਂ ਨਾਲ ਬਨਾਈ ਹੋਈ (ਬੇੜੀ) ਉਪਰ ਸਵਾਰ ਕਰ ਲੀਤਾ॥੧੩॥ (ਅਰ ਓਹ) ਸਾਡੀ ਨਿਗਰਾਨੀ ਵਿਚ ਪਈ ਤਰਦੀ ਫਿਰਿਆ ਕਰੇ (ਏਹ) ਉਸ ਪੁਰਖ (ਅਰਥਾਤ ਨੂਹ) ਦਾ ਬਦਲਾ (ਸੀ) ਜਿਸ ਦੀ ਕਦਰ ਨਹੀਂ ਕੀਤੀ ਗਈ ਸੀ॥੧੪॥ ਅਰ ਅਸਾਂ ਨੇ ਏਸ (ਪਰਸੰਗ) ਨੂੰ (ਸਿਖਿਯਾ) ਦਾ ਨਮੂਨਾ ਬਨਾ ਛਡਿਆ ਤਾਂ ਕੋਈ ਹੈ ਕਿ (ਏਸ ਥੀਂ) ਨਸੀਹਤ ਪਾਵੇ॥੧੫॥ ਬਸ ਸਾਡਾ ਕਸ਼ਟ ਅਰ ਸਾਡਾ ਡਰਾਉਣਾ (ਦੇਖਿਆ ਉਸ ਦਾ) ਕੈਸਾ (ਫਲ) ਹੋਇਆ॥੧੬॥ ਅਰ ਨਿਰਸੰਦੇਹ ਅਸਾਂ ਨੇ ਕੁਰਾਨ ਨੂੰ (ਲੋਗਾਂ ਦੀ) ਸਿਖ ਮੱਤ ਵਾਸਤੇ ਸੁਖੈਨ ਕਰ ਦਿਤਾ ਹੈ ਤਾਂ ਕੋਈ ਹੈ ਕਿ ਸਿਖ ਮਤ ਲਵੇ॥੧੭॥ ਆਦ ਦੀ (ਜਾਤੀ) ਨੇ (ਭੀ ਪੈਯੰਬਰਾਂ ਨੂੰ) ਝੁਠਿਆਰਿਆ ਤਾਂ ਸਾਡਾ ਕਸ਼ਟ ਅਰ ਸਾਡਾ ਡਰਾਉਣਾ (ਦੇਖਿਆ ਉਸ ਦਾ ਫਲ) ਕੈਸਾ ਹੋਇਆ॥੧੮॥ ਕਿ ਅਸਾਂ ਨੇ ਇਕ ਮਨਹੂਸ ਦਿਨ ਵਿਚ ਜਿਸ ਦੀ ਨਹੂਸਤ (ਕਿਸ ਪਰਕਾਰ ਟਾਲਿਆਂ) ਨਹੀਂ ਟਲਦੀ ਸੀ ਉਨਹਾਂ ਉਪਰ ਇਕ ਸਨਾਟੇ ਦੀ ਅੰਧੇਰੀ ਚਲਾਈ॥੧੯॥ (ਅਰ) ਉਹ ਲੋਗਾਂ ਨੂੰ (ਅਸਥਾਨੋ) ਪੁਟ ਕੇ (ਐਸਾ) ਸਿਟਦੀ ਸੀ ਕਿ ਮਾਨੋ ਓਹ ਖਜੂਰਾਂ ਦੇ ਉਖੜੇ ਹੋਏ ਮੁੱਢ (ਤਨੇ) ਹਨ॥੨੦॥ ਤਾਂ ਸਾਡਾ ਕਸ਼ਟ ਅਰ ਸਾਡਾ ਡਰਾਉਣਾ (ਦੇਖਿਆ ਉਸ ਦਾ) ਕੈਸਾ(ਫਲ)ਹੋਇਆ॥੨੧॥ ਅਰ ਨਿਰਸੰਦੇਹ ਅਸਾਂ ਨੇ ਕੁਰਾਨ ਨੂੰ (ਲੋਗਾਂ ਦੇ) ਸਿਖ ਮਤ ਲੈਣ ਵਾਸਤੇ ਸੁਖੈਨ ਕਰ ਦਿਤਾ ਹੈ ਤਾਂ ਕੋਈ ਹੈ ਕਿ ਸਿਖ ਮਤ ਲਵੇ॥੨੨॥ ਰੁਕੂਹ ੧॥

ਸਮੂਦ ਦੀ (ਜਾਤੀ) ਨੇ (ਭੀ) ਡਰ ਸੁਣਾਉਣ ਵਾਲਿਆਂ (ਅਰਥਾਤ ਪੈਯੰਬਰਾਂ) ਨੂੰ ਝੁਠਿਆਰਿਆ (ਅਤਏਵ ਆਪਣੇ ਪੈਯੰਬਰ ਸਾਲ੍ਯਾ ਨੂੰ ਭੀ)॥੨੩॥ ਅਰ (ਓਹਨਾਂ ਦੀ ਨਿਸਬਤ) ਕਹਿਆ ਕਿ ਕੀ ਅਸੀਂ ਐਸੇ ਪੁਰਖ ਦੇ ਪਿਛੇ ਚਲੀਏ ਕਿ ਓਹ ਭੀ ਸਾਡੇ ਹੀ ਵਿਚੋਂ ਦਾ ਇਕ ਮਨੁਖ ਹੈ ਐਸੇ ਕਰੀਏ ਤਾਂ ਅਸੀਂ ਗੁਮਰਾਹੀ (ਵਿਚ ਪਈਏ) ਅਰ ਨਰਕ ਵਿਚ(ਜਾਈਏ॥੨੪॥ਕੀ ਸਾਡੇ ਵਿਚੋਂ ਏਸੇ ਉਪਰ ਵਹੀ (ਆਕਾਸ਼ ਬਾਣੀ) ਉਤਰੀ ਹੈ? ਹੋਵੇ ਨਾ ਹੋਵੇ ਏਹ (ਆਦਮੀ) ਝੂਠਾ ਲਫਾਟੀਆ (ਅਰ) ਗਪੀ ਹੈ॥੨੫॥ (ਤਾਂ ਅਸਾਂ ਸਾਲਿਹਾ ਨੂੰ ਕਹਿਆ ਕਿ) ਸਮੀਪ ਹੀ