ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/634

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੩੪

ਪੀਰਾਂ ੨੭

ਸੂਰਤ ਹਦੀਦ ੫੭

ਅਰਸ਼ ਉਪਰ ਜਾ ਬਿਰਾਜਿਆ ਜੋ ਵਸਤੂ ਪ੍ਰਿਥਵੀ ਵਿਚ ਦਾਖਲ ਹੁੰਦੀ ( ਜੈਸੇ ਪਾਣੀ ਅਰ ਬੀਜ ਅਰ ਮੁਰਦੇ ਆਦਿ) ਅਰ ਜੋ ਵਸਤੂ ਪਰਿਥਵੀ ਤੋਂ ਬਾਹਰ ਆਉਂਦੀ ( ਜੈਸੇ ਛ ਵਗੈਰਾ) ਅਰ ਜੋ ਵਸਤੂ ਅਗਾਸ ਥੀਂ ਉਤਰਦੀ ( ਜੈਸੇ ਵਰਖਾ ਵਗੈਰਾ) ਅਰ ਜੋ ਵਸਤੂਆਂ ਆਗਾਸ ਦੀ ਤਰਫ ਚੜਦੀਆਂ ( ਜੈਸੇ ਬੁਖਾਰਾਤ ਅਰ ਭਲੇ ਕਰਮ ਵਗੈਰਾ) ਉਹ ( ਸਭ ਕੁਛ ਜਾਣਦਾ ਹੈ ਅਰ ਤੁਸੀਂ ਲੋਗ ਕਿਤੇ ਭੀ ਹੋਵੋ ਉਹ ਤੁਹਾਡੇ ਸੰਗੀ (ਸਾਥੀ) ਹੈ ਅਰ ਜੋ ਕੁਛ ਤੁਸੀਂ ਕੀਤਾ ਕਰਦੇ ਹੋ ਅੱਲਾ ਉਸ ਨੂੰ ਦੇਖ ਰਹਿਆ ਹੈ ॥੪॥ ਅਕਾਸ਼ ਅਰ ਪ੍ਰਿਥਵੀ ਦੀ ਸਲਤਨਤ ਓਸੇ ਦੀ ਹੈ ਅਰ ਅੱਲਾ ਹੀ ਉਪਰ ਸਭ ਕੰਮਾਂ ਦਾ ਮੁਦਾਰ ਹੈ॥੫॥ ( ਵਹੀ ਗਰਮੀ ਦੀ ਰੁਤ ਵਿਚ) ਰਾਤੀ ਨੂੰ ( ਸੰਕੋਚ ਕੇ) ਦਿਨ ਵਿਚ ਪਾ ਦੇਂਦਾ। ਅਰ ( ਵਹੀ ਸਰਦੀ ਦੇ ਸਮੇ ਵਿਚ) ਦਿਨ ਨੂੰ ( ਘਟਾ ਕੇ) ਰਾਤ੍ਰ ਵਿਚ ਪਾ ਦੇਂਦਾ ਹੈ ਅਰ ਉਹ ( ਲੋਗਾਂ ਦੇ) ਮਾਨਸਿਕ ਸੰਕਲਪਾਂ ( ਤਕ) ਬੀਂ ਗਿਆਤ ਹੈ॥੬॥( ਲੋਗੋ) ਅੱਲਾ ਅਰ ਉਸ ਦੇ ਰਸੂਲ ਉਪਰ ਈਮਾਨ ਧਾਰੋ ਅਰ ਉਸ ( ਮਾਲ) ਵਿਚੋਂ ਜਿਸਦਾ ਤੁਹਾਨੂੰ ( ਅਗਲਿਆਂ) ਦਾ ਜਾ ਨਸ਼ੀਨ ( ਬਨਾ ਕੇ) ਮਾਲਕ ਕਰ ਦਿਤਾ ਹੈ ( ਖੁਦਾ ਦੇ ਰਸਤੇ ਵਿਚ ਭੀ) ਖਰਚ ਕਰੋ ਤਾਂ ਜੋ ਲੋਗ ਤੁਸੀਂ ਵਿਚੋਂ ਈਮਾਨ ਧਾਰ ਬੈਠੇ ਅਰ ਉਨ੍ਹਾਂ ਨੇ ( ਖੁਦਾ ਦੇ ਰਸਤੇ) ਖਰਚ ( ਭੀ) ਕੀਤਾ ਉਨ੍ਹਾਂ ਨੂੰ ਆਖਰਤ ਵਿਚ ਬੜਾ ਬਦਲਾ ਮਿਲੇਗਾ॥੭॥ ਅਰ ਤੁਹਾਨੂੰ ਕੀ ਹੋ ਗਇਆ ਹੈ ਕਿ ਖੁਦਾ ਉਪਰ ਈਮਾਨ ਨਹੀਂ ਧਾਰਦੇ ਹਾਲਾਂ ਕਿ ਰਸੂਲ ਤੁਹਾਨੂੰ ਤੁਹਾਡੇ ਹੀ ਪਰਵਰਦਿਗਾਰ ਉਪਰ ਈਮਾਨ ਧਾਰਨ ਵਾਸਤੇ ਬੁਲਾ ਰਹੇ ਹਨ ਅਰ ਯਦੀ ਤੁਹਾਨੂੰ ਯਕੀਨ ਆਵੇ ਤਾਂ ਪ੍ਰਮਾਤਮਾਂ(ਆਪ) ਤੁਹਾਡੇ ਪਾਸੋਂ ( ਈਮਾਨ ਦੀ) ਪਰਤਿਯਾ ਲੈ ਚੁਕਾ ਹੈ॥੮॥ ਵਹੀ ( ਖੁਦਾ ਮੇਹਰਬਾਨ ਤਾਂ) ਹੈ ਜੋ ਆਪਣੇ ਬੰਦੇ ( ਮੁਹੰਮਦ) ਉਪਰ ( ਕੁਰਾਨ ਦੀਆਂ)ਖਲਮਖੁਲੀਆਂ ਆਇਤਾਂ ਉਤਾਰਦਾ ਹੈ ਤਾਂ ਕਿ ਤੁਹਾਨੂੰ ( ਕਵਰ ਦੇ) ਅੰਧੇਰੇ ਵਿਚੋਂ ਨਿਕਾਲ ਕੇ ( ਈਮਾਨ ਦੇ ਪਰਕਾਸ਼ ਵਿਚ ਲੈ ਆਵੇ ਨਿਰਸੰਦੇਹ ਅੱਲਾ ਤੁਸਾਂ ( ਲੋਗਾਂ ਦੇ ਹਾਲ) ਉਪਰ ਬੜੀ ਦਿਆਲਤਾ ਰਖਦਾ ( ਅਰ) ਕਿਰਪਾਲੂ ਹੈ॥੯॥ ਅਰ ਤੁਹਾਨੂੰ ਕੀ ਹੋ ਗਇਆ ਹੈ ਕਿ ( ਆਪਣਾ ਮਾਲ) ਖ਼ੁਦਾ ਦੇ ਰਸਤੇ ਖਰਚ ਨਹੀਂ ਕਰਦੇ ਹਾਲਾਂ ਕਿ ਪ੍ਰਿਥਵੀ ਅਕਾਸ ( ਸਭ) ਦਾ ਮਾਲਕ ਖ਼ੁਦਾ ਹੀ ਹੈ ਤੁਸੀਂ ( ਮੁਸਲਮਾਨਾਂ) ਵਿਚੋਂ ਜਿਨ੍ਹਾਂ ਲੋਕਾਂ ਨੇ ਫੜੇ ( ਮੌਕੇ) ਥਾਂ ਪਹਿਲੇ ( ਖ਼ੁਦਾ ਦੇ ਰਾਹ ਵਿਚ ਮਾਲ) ਖਰਚ ਕੀਤੇ ਅਰ ( ਵੈਰੀਆਂ ਦੇ ਨਾਲ) ਲੜੇ ( ਭਿੜੇ) ਓਹ ( ਦੂਸਰਿਆਂ ਮੁਸਲਮਾਨਾਂ ਦੇ) ਬਰਾਬਰ ਨਹੀਂ ਹੋ ਸਕਦੇ ਇਹ ਲੋਗ