੬੯੨
ਪਾਰਾ ੨੯
ਸੂਰਤ ਮੁਰਸਲਾਤ ੭੭
ਰਾਇਆ ਤਾਂ (ਅਸੀਂ ਕੈਸੇ) ਚੰਗੇ ਅੰਦਾਜ਼ੇ ਠਹਿਰਾਉਣ ਵਾਲੇ ਹਾਂ॥੨੩॥ (ਤਾਂ) ਪ੍ਰਲੈ ਦੇ ਦਿਨ ਝੁਠਿਆਰਨ ਵਾਲਿਆਂ ਦੀ ਵੈਰਾਨੀ ਹੈ॥੨੪॥ ਕੀ ਅਸਾਂ ਨੇ ਧਰਤੀ ਨੂੰ ਜਿਉਂਦਿਆਂ ਅਰ ਮੁਰਦਿਆਂ ਦੇ ਸਮੇਟਣ ਵਾਲੀ ਨਹੀਂ ਬਣਾਇਆ?॥੨੫॥੨੬॥ ਅਰ (ਏਸ ਥੀਂ ਭਿੰਨ) ਉਸ ਵਿਚ ਉੱਚੇ ਉੱਚੇ ਅਟੱਲ ਪਰਬਤ ਰਖ ਦਿਤੇ ਹਨ ਅਰ ਤੁਸਾਂ ਲੋਗਾਂ ਨੂੰ ਮਿਠਾ ਪਾਣੀ ਪਿਲਾਇਆ॥੨੭॥ (ਸੋ) ਕਿਆਮਤ ਦੇ ਦਿਨ ਝੁਠਿਆਰਨ ਵਾਲਿਆਂ ਦੀ ਤਬਾਹੀ ਹੈ॥੨੮॥ (ਮੁਨਕਰਾਂ ਨੂੰ ਉਸ ਦਿਨ ਹੁਕਮ ਦਿਤਾ ਜਾਵੇਗਾ ਕਿ) ਜਿਸ (ਦੋਜ਼ਖ) ਨੂੰ ਤੁਸੀਂ ਝੁਠਿਆਰਿਆ ਕਰਦੇ ਸੀ (ਹੁਣ) ਉਸ ਦੇ ਪਾਸੇ ਚਲੋ॥੨੯॥ (ਅਰਥਾਤ ਧੂੰਏਂ ਦੇ) ਸਾਇਬਾਨ ਦੀ ਤਰਫ ਚਲੋ ਜਿਸ ਦੇ ਤਿੰਨ ਵਿਭਾਗ ਹਨ॥੩੦॥ (ਪਰੰਤੂ) ਉਸ (ਦੀ ਸਾਇਆ) ਹੇਠ ਠੰਢ ਨਹੀਂ ਅਰ ਨਾਂ ਉਥੇ (ਅਗਨਿ ਦੀ) ਗਰਮੀ ਪਾਸੋਂ ਬਚਾਓ ਹੈ ॥੩੧॥ ਉਸ ਸਾਇਬਾਨ ਵਿਚੋਂ ਅੰਗਾਰੇ ਪਏ ਬਰਸ ਰਹੇ ਹੋਣਗੇ ਐਸੇ ਬੜੇ ਜੈਸੇ ਮਹੱਲ॥੩੨॥ ਉਹ (ਅੰਗਾਰੇ ਦੂਰੋਂ ਐਸੇ ਦਿਖਾਈ ਦੇਣਗੇ) ਜੈਸੇ ਜ਼ਰਦ ਰੰਗ ਦੇ ਊਠ॥੩੩॥ (ਭਾਵ) ਪ੍ਰਲੈ ਦਾ ਦਿਨ ਝੁਠਿਆਰਨ ਵਾਲਿਆਂ ਦੀ ਵਰਾਨੀ ਹੈ॥੩੪॥ ਏਹਾ ਉਹ ਦਿਨ ਹੋਵੇਗਾ ਕਿ (ਅਵਗੁਨ ਹਾਰੇ ਮਾਰੇ ਭੈ ਦੇ) ਗੱਲ ਨਾ ਕਰ ਸੱਕਣਗੇ॥੩੫॥ ਅਰ ਨਾ ਉਨਹਾਂ ਨੂੰ ਆਗਿਆ ਦਿਤੀ ਜਾਵੇਗੀ ਕੇ (ਕਿਸੇ ਪ੍ਰਕਾਰ ਦਾ) ਉਜਰ (ਪੇਸ਼) ਕਰਨ ॥੩੬॥ (ਭਾਵ) ਲੈ ਦੇ ਦਿਨ ਝੁਠਿਆਰਨ ਵਾਲਿਆਂ ਦੀ ਵੈਰਾਨੀ ਹੈ॥੩੭॥ (ਉਸ ਦਿਨ ਅਸੀਂ ਉਨਹਾਂ ਨੂੰ ਕਹਾਂਗੇ ਕਿ) ਏਹ ਫੈਸਲੇ ਦਾ ਦਿਨ ਹੈ (ਕਿ) ਅਸਾਂ ਨੇ ਤੁਹਾਨੂੰ ਅਰ ਅਗਲਿਆਂ ਲੋਗਾਂ ਨੂੰ (ਕਰਮਾਂ ਦੇ ਹਿਸਾਬ ਵਾਸਤੇ) ਇਕੱਤ੍ਰ ਕੀਤਾ ਹੈ॥੩੮॥ ਤਾਂ ਯਦੀ ਤੁਹਾਨੂੰ ਕੋਈ ਦਾਓ ਆਉਂਦਾ ਹੋਵੇ ਤਾਂ ਸਾਡੇ ਉਪਰ (ਆਪਣਾ) ਦਾਓ ਕਰ ਲਓ॥੩੯॥ (ਅਤਏਵ) ਪ੍ਰਲੈ ਦੇ ਦਿਨ ਝੁਠਿਆਰਨ ਵਾਲਿਆਂ ਦੀ ਵਰਾਨੀ ਹੈ ॥੪੦॥ ਰੁਕੂਹ ੧॥
ਨਿਰਸੰਦੇਹ ਸੰਜਮੀ ਪੁਰਖ (ਸਵਰਗ ਦਿਆਂ ਬਾਗਾਂ ਦੀ) ਛਾਵਾਂ ਅਰ ਚਸ਼ਮਿਆਂ (ਉਪਰ)॥੪੧॥ ਅਰ ਮੇਵਿਆਂ ਵਿਚੋਂ ਜੋ ਉਨਹਾਂ ਨੂੰ ਚੰਗੇ ਲਗਦੇ ਹੋਣ (ਅਨੰਦ ਕਰਦੇ) ਹੋਣਗੇ॥੪੨॥ (ਅਰ ਅਸੀਂ ਉਨਹਾਂ ਨੂੰ ਆਗਿਆ ਦੇਵਾਂਗੇ) ਕਿ (ਸੰਸਾਰ ਵਿਚ) ਤੁਸੀਂ ਜੈਸੇ ੨ (ਭਲੇ) ਕਰਮ ਕਰਦੇ ਰਹੇ ਹੋ ਉਹਨਾਂ ਦੇ ਬਦਲੇ ਵਿਚ (ਹੁਣ) ਖਾਓ ਪੀਓ (ਅਰ) ਤੁਹਾਡੇ ਅੰਗ ਲਗੇ॥੪੩॥ ਨਿਰਸੰਦੇਹ ਭਲਿਆਂ ਪੁਰਖਾਂ ਨੂੰ ਅਸੀਂ ਐਸਾ ਹੀ ਬਦਲਾ ਦਿਤਾ ਕਰਦੇ ਹਾਂ॥੪੪॥ (ਪਰੰਤੂ) ਉਸ ਦਿਨ ਝੁਠਿਆਰਨ ਵਾਲਿ-