ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/699

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩੦

ਸੂਰਤ ਤਕਵੀਰ ੮੧

੬੯੯

ਦਿਨ ਉੱਜਲ ਹੋਣਗੇ॥੩੮॥ ਹਸੂੰ ਹਸੂੰ ਕਰਦੇ ਹੋਣਗੇ)॥੩੯॥ ਅਰ ਕਿਤਨਿਆਂ (ਲੋਗਾਂ ਦੇ) ਮੁਖੜੇ ਓਸ ਦਿਨ (ਐਸੇ) ਹੋਣਗੇ ਕਿ ਓਹਨਾਂ ਉਪਰ ਧੂੜ ਪਈ ਹੋਵੇਗੀ॥੪੦॥ (ਅਰ ਧੂੜ ਥੀਂ ਸਿਵਾ) ਓਹਨਾਂ ਉਪਰ ਕਲਿਖਣ (ਭੀ) ਛਾ ਗਈ ਹੋਵੇਗੀ॥੪੧॥ ਏਹਾ ਓਹ ਲੋਗ ਹਨ ਜੋ (ਦੁਨੀਆਂ ਵਿਚ) ਕਾਫਰ (ਅਰ) ਬਦਕਾਰ (ਸਨ) ॥੪੨॥ ਰਕੂਹ ੧॥

ਸੂਰਤ ਤਕਵੀਰ ਮੱਕੇ ਵਿਚ ਉਤਰੀ ਅਰ ਇਸ
ਦੀਆਂ ਉਨੱਤੀ ਆਇਤਾਂ ਅਰ ਇਕ ਰੁਕੂਹ ਹੈ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ)। ਜਿਸ ਸਮੇਂ ਸੂਰਜ (ਦੇ ਤੇਜ ਦੀ ਚਾਦਰ ਨੂੰ) ਲਪੇਟੀ ਲੀਤਾ ਜਾਵੇ॥੧॥ ਅਰ ਜਿਸ ਵੇਲੇ ਨਛਤ੍ਰ (ਗਣ) ਝੜ ਪੈਣ॥੨॥ ਅਰ ਜਿਸ ਸਮੇਂ ਪਰਬਤ (ਆਪਣੀ ਜਗਾ ਥੀਂ) ਅਚਲ ਵਿਚਲ ਕੀਤੇ ਜਾਣ॥੩॥ ਅਰ ਜਿਸ ਸਮੇਂ ਦਸ ਮਹੀਨਿਆਂ ਦੀਆਂ ਸਗਰਭਤਾ ਉਠਣੀਆਂ ਬੇਕਾਰ ਛੁਟੀਆਂ ੨ ਫਿਰਨ (ਅਰ ਕੋਈ ਓਹਨਾਂ ਦਾ ਰੋਕਣ ਥਮਨ ਵਾਲਾ ਨਾ ਹੋਵੇ)॥੪॥ ਅਰ ਜਿਸ ਵਕਤ ਜੰਗਲੀ ਜਾਨਵਰ (ਡਰਦੇ ਮਾਰੇ ਨਗਰੀਆਂ ਵਿਚ) ਆ ਭਰਨ (ਇਕਤ੍ਰ ਹੋਵਣ)॥੫॥ ਅਰ ਜਿਸ ਵੇਲੇ ਦਰੀਯਾ ਪਾੜ ਦਿਤੇ ਜਾਣ॥੬॥ ਅਰ ਜਿਸ ਵੇਲੇ ਰੂਹਾਂ ਨੂੰ (ਉਹਨਾਂ ਦਿਆਂ ਸਰੀਰਾਂ ਨਾਲ) ਮਿਲਾਇਆ ਜਾਵੇ॥੭॥ ਅਰ ਜਿਸ ਵਕਤ ਲੜਕੀ ਪਾਸੋਂ ਜੋ ਜੀਉਂਦੇ ਜੀ ਕਬਰ ਵਿਚ ਦੱਬੀ ਗਈ ਸੀ ਪੁਛਿਆ ਜਾਵੇ ॥੮॥ ਕਿ ਕਿਸ ਕਸੂਰ ਦੇ ਬਦਲੇ ਵਿਚ ਮਾਰੀ ਗਈ॥੯॥ ਅਰ ਜਿਸ ਵੇਲੇ (ਲੋਕਾਂ ਦੇ) ਕਰਮ ਪੱਤਰ ਖੋਲ੍ਹੇ ਜਾਣ॥੧੦॥ ਅਰ ਜਿਸ ਵੇਲੇ ਆਗਾਸ ਦੀ ਚਮੜੀ ਉਤਾਰੀ ਜਾਏ॥੧੧॥ ਅਰ ਜਿਸ ਵੇਲੇ ਦੋਜ਼ਖ ਧਕਾਈ ਜਾਵੇ॥੧੨॥ ਅਰ ਜਿਸ ਵੇਲੇ ਸਵਰਗ ਸਮੀਪ ਲੈ ਆਂਦੀ ਜਾਵੇ॥੧੩॥ (ਓਸ ਵੇਲੇ) ਹਰ ਪੁਰਖ ਜਾਣ ਲਵੇਗਾ ਕਿ ਓਹ ਕੀ (ਜੀਓਕਾ) ਸਨਮੁਖ ਲੈ ਆਇਆ ਹੈ॥੧੪॥ ਤਾਂ ਸਾਨੂੰ ਓਹਨਾਂ (ਸਤਾਰਿਆਂ) ਦੀ ਸੌਗੰਧ ਹੈ ਜੋ (ਇਕ ਪਾਸੇ ਨੂੰ) ਚਲਦੇ ੨ ਉਲਟੋ ਪਿਛੇ ਨੂੰ ਹਟਣ ਲਗਦੇ॥੧੫॥ (ਅਰ ਦਿਖਾਈ ਦੇਂਦੇ ੨) ਅਸਤ ਹੋ ਜਾਂਦੇ ਹਨ। ੧੬॥ ਅਰ (ਸਾਨੂੰ) ਰਾਤਰੀ ਦੀ (ਸੌਗੰਧ) ਜਿਸ ਸਮੇਂ (ਓਸ ਦੀ ਸ੍ਯਾਹੀ) ਚੜਦੀ ਚਲੀ ਆਉਂਦੀ ਹੈ॥੧੭॥ ਅਰ (ਸਾਨੂੰ) ਪ੍ਰਾਤਾਕਲ ਦੀ (ਕਸਮ) ਜਿਸ ਵੇਲੇ ਓਸ ਦੀ ਪਹੁ ਫੁਟਦੀ ਹੈ॥੧੮॥