ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/726

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ੁਸ਼ ਖ਼ਬਰੀ

ਅਰਥਾਤ ਕੁਰਾਨ ਮਜੀਦ ਦਾ ਹਿੰਦੀ ਅਨੁਵਾਦ
ਤੁਸੀਂ ਇਹ ਖ਼ਬਰ ਖੁਸ਼ੀ ਨਾਲ ਸੁਣੋਗੇ
ਪ੍ਰਮਾਤਮਾਂ ਦੀ ਕਿਰਪਾ ਨਾਲ ਕੁਰਾਨ ਮਜੀਦ
ਦਾ ਹਿੰਦੀ ਅਨੁਵਾਦ ਵੀ ਸੰਪੂਰਣ ਹੋ ਚੁਕਾ ਹੈ ਆਸ਼ਾ
ਹੈ ਕਿ ਇਹ ਭੀ ਸ਼ੀਘ੍ਰ ਹੀ ਛਪਨ ਵਾਸਤੇ ਛਾਪੇਖਾਨੇ
ਵਿਚ ਭੇਜ ਦਿਤਾ ਜਾਵੇਗਾ।ਕੁਰਾਨ ਮਜੀਦ ਦੇ ਇਸ
ਗੁਰਮੁਖੀ ਅਰ ਹਿੰਦੀ ਅਨੁਵਾਦ ਥੀਂ ਕੇਵਲ ਇਹ
ਪ੍ਰਯੋਜਨ ਹੇ ਕਿ ਮੇਰੇ ਸਿਖ ਅਰ ਹਿੰਦੂ ਭਰਾ ਇਸ
ਪਵਿਤ੍ਰ ਪੁਸਤਕ ਦੇ ਗਿਆਨ ਨੂੰ ਭਲੀ ਭਾਂਤ ਜਾਨ
ਲੈਣ।
ਅਰ ਹਿੰਦੂ ਮੁਸਲਮਾਨਾਂ ਵਿਚ ਜੋ ਕੇਵਲ
ਅਗਿਆਨਤਾ ਦੇ ਕਾਰਨ ਨਿੱਤ ਨਵੇਂ ਸੂਰਜ ਲੜਾਈ
ਝਗੜੇ ਹੁੰਦੇ ਰਹਿੰਦੇ ਹਨ ਰੁਕ ਜਾਨ ਅਰ ਅਸੀਂ
ਆਪਸ ਵਿਚ ਮੁਹੱਬਤ ਪਿਆਰ ਨਾਲ ਵਸੀਏ ਰੱਸੀਏ
ਪ੍ਰਮਾਤਮਾਂ ਹੀ ਮੇਰੀ ਇਸ ਆਸ਼ਾ ਨੂੰ ਪੂਰਿਆਂ ਕਰਨੇ
ਵਾਲਾ ਹੈ।

ਆਪਦਾ ਸ਼ੁਭਚਿੰਤਕ

ਦਾਸ-ਮੁਹੰਮਦ ਯੂਸਫ਼ ਐਡੀਟਰ ‘ਨੂਰ
ਕਾਦੀਆਂ ਜ਼ਿਲਾ ਗੁਰਦਾਸਪੁਰ