ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੨

ਕੂਕਿਆਂ ਦੀ ਵਿਥਿਆ

ਕੂਕਿਆਂ ਦੇ ਇਸ ਤਰ੍ਹਾਂ ਦੇਸੀ ਰਾਜਿਆਂ ਦੀਆਂ ਪਲਟਣਾਂ ਵਿਚ ਭਰਤੀ ਹੋ ਕੇ ਕਵਾਇਦ ਸਿੱਖਣ ਤੇ ਫੌਜੀ ਡਿਸਿਪਲਨ ਦੇ ਆਦੀ ਹੁੰਦੇ ਜਾਣ ਨੂੰ ਉੱਕਾ ਹੀ ਖਤਰੇ ਤੋਂ ਖਾਲੀ ਨਹੀਂ ਸੀ ਸਮਝਦੀ। ਘੱਟੋ ਘਟ ਇਸ ਤਰਾਂ ਉਨਾਂ ਦੇ ਓਹਲੇ ਹੋ ਜਾਣ ਨਾਲ ਉਨਾਂ ਦੀਆਂ ਕਾਰਵਾਈਆਂ ਨੂੰ ਅੱਖਾਂ ਹੇਠਾਂ ਰਖਣਾ ਔਖਾ ਜ਼ਰੂਰ ਹੋ ਰਿਹਾ ਸੀ।

ਜਿਵੇਂ ਪਿਛੇ ਲਿਖਿਆ ਜਾ ਚੁਕਿਆ ਹੈ ਕਿ ਕੁਝ ਕਾਰਣਾਂ ਕਰਕੇ, ਜਿਨ੍ਹਾਂ ਦਾ ਕੋਈ ਪਤਾ ਨਹੀਂ ਚਲ ਸਕਿਆ, ਨਾ ਤਾਂ ਕੁਕੇ ਹੀ ਜੰਮੂ ਕਸ਼ਮਰਿ ਦੀ ਪਲਟਣ ਵਿਚ ਖੁਸ਼ ਸਨ, ਅਤੇ ਨਾ ਹੀ ਮਹਾਰਾਜਾ ਇਨ ਨਾਲ ਕੋਈ ਬਹੁਤਾ ਸੰਨ ਸੀ। ਮਾਲੂਮ ਹੁੰਦਾ ਹੈ ਕਿ ਅੰਮ੍ਰਿਤਸਰ, ਰਾਇਕੋਟ ਆਦਿ ਵਿਚ ਕੂਕਿਆਂ ਦੀਆਂ ਕਾਰਵਾਈਆਂ ਨੇ ਮਹਾਰਾਜੇ ਨੂੰ ਕੁਝ ਡਰ ਪਾ ਦਿੱਤਾ ਸੀ ਅਤੇ ਚੁੱਕ ਸਰਕਾਰ ਦੀਆਂ ਨਜ਼ਰਾਂ ਵਿਚ ਭੀ ਕੂਕੇ ਸ਼ੱਕੀ ਹੋ ਰਹੇ ਸਨ, ਅਤੇ ਹੋ ਸਕਦਾ ਹੈ ਸਰਕਾਰ ਨੇ ਮਹਾਰਾਜੇ ਨੂੰ ਕੁਝ ਲਿਖਿਆ ਭੀ ਹੋਵੇ, ਇਸ ਲਈ ੧੮੭੧ ਵਿਚ ਕੁਕਿਆਂ ਦੀ ਪਲਟਣ ਤੋੜ ਦਿੱਤੀ ਗਈ ਤੇ ਇਹ ਘਰੋ ਘਰੀ ਚਲੇ ਗਏ।

ਇਸ ਪਲਟਣ ਦਾ ਕਮਾਨ ਅਫਸਰ ਸਰਦਾਰ ਹੀਰਾ ਸਿੰਘ ਸਢੋਰੀਆ ੧੪-੧੫ ਜਨਵਰੀ ਸੰਨ ੧੮੭੨ ਨੂੰ ਕੂਕਿਆਂ ਦੇ ਮਲੌਦ ਅਤੇ ਮਾਲੇਰ ਕੋਟਲੇ ਉਤੇ ਧਾਵਿਆਂ ਦਾ ਮੋਹਰੀ ਸੀ ਅਤੇ ੧੭ ਜਨਵਰੀ ਨੂੰ ਮਲੇਰ ਕੋਟਲੇ ਤੋਪ ਨਾਲ ਉਡਾਇਆ ਗਿਆ ਸੀ।*


  • ਜੇ. ਡਬਲਯੂ. ਮੈਨੇਬ, ਇਵਜ਼ੀ ਕਮਿਸ਼ਨਰ ਅੰਬਾਲਾ ਦੀ ਯਾਦਦਾਸ਼ਤ, ੪ ਨਵੰਬਰ ੧੮੭੧; ਮਲੌਦ ਅਤੇ ਮਾਲੇਰ ਕੋਟਲੇ ਉਤੇ ਹੱਲੇ ਸੰਬੰਧੀ ਰੀਪੋਰਟਾਂ ਤੇ ਅਦਾਲਤੀ ਗਵਾਹੀਆਂ।