ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ

੧੮੩

ਇਸ ਦੇ ਝੱਟ ਪਿੱਛੋਂ ਮਿਸਟਰ ਫ਼ੋਰਸਾਈਥ ਨੇ ਹੇਠ ਲਖੀ ਚਿੱਠੀ ਕਾਵਨ ਨੂੰ ਲਿਖੀ ਸੀ। ਹੋ ਸਕਦਾ ਹੈ ਇਹ ਹੀ ਕਾਵਨ ਨੂੰ ਕੂਕਿਆਂ ਦੇ ਅਖੀਰੇ ਦਸਤੇ ਨੂੰ ਤੋਪਾਂ ਨਾਲ ਜੁੜਨ ਵੇਲੇ ਮਿਲੀ ਹੋਵੇ:-

‘ਮੇਰੇ ਪਿਆਰੇ ਕਾਵਨ,

ਤੂੰ ਬਹੁਤ ਚੰਗਾ ਕੀਤਾ ਹੈ, ਪਰ ਰੱਬ ਦੇ ਵਾਸਤੇ ਕਿਸੀ ਉਤਾਵਲੀ ਕਾਰਵਾਈ ਨਾਲ ਸਾਰੀ ਗੱਲ ਦੀ ਪੂਰੀ ਸਫ਼ਲਤਾ ਵਿਚ ਕੋਈ ਘਾਟਾ ਨਾ ਪਾ ਲਵੀਂ। ਜੇਹੜੇ ਆਦਮੀ ਕੋਟਲੇ ਦੇ ਇਲਾਕੇ ਵਿਚ ਦੋਸ਼ੀਆਂ ਵਾਂਙੂ ਫੜੇ ਗਏ ਹਨ, ਉਨ੍ਹਾਂ ਨਾਲ ਨਿਪਟਣ ਲਈ ਇਹੋ ਜਿਹੇ ਸਾਰੇ ਹਾਲਾਤ ਵਿਚ ਮੇਰੇ ਪਾਸ ਕਾਰਵਾਈ ਭੇਜ ਕੇ ਨਿਯਮ ਪੂਰਾ ਕਰ ਕੇ, ਚੀਫ ਕੋਰਟ ਪਾਸ ਮਕੱਦਮਾ ਭੇਜਣ ਦੀ ਦੇਰ ਤੋਂ ਬਿਨਾ ਹੀ, ਉਨ੍ਹਾਂ ਨੂੰ ਫਾਹੇ ਲਾਇਆ ਜਾ ਸਕਦਾ ਹੈ। ਅਤੇ ਵਕਤ ਤੇ ਤਕਲੀਫ਼ ਬਚਾਉਣ ਲਈ ਰਾਮ ਸਿੰਘ ਦਾ ਫ਼ੈਸਲਾ ਕਰ ਕੇ ਮੈਂ ਕੋਟਲੇ ਜਾ ਰਿਹਾ ਹਾਂ। ਪਰ ਜੇ ਤੂੰ ਮਲੌਦੇ ਫੜੇ ਹੋਏ ਆਦਮੀ ਆਪਣੇ ਆਪ ਫਾਹੇ ਲਾ ਦਿੱਤੇ ਤਾਂ ਪੂਰੀ ਕਾਮਯਾਬੀ ਵਿਚ ਘਾਟਾ ਪਾ ਲਵੇਂਗਾ। ਬਾਰਾਂ ਘੰਟਿਆਂ ਦੀ ਦੇਰ ਨਾਲ ਕੋਈ ਨੁਕਸਾਨ ਨਹੀਂ ਹੋ


(ਸਫ਼ਾ ੧੮੨ ਦੀ ਬਾਕੀ)

4. I request that you will prepare atonce the case against such as appear to ycu to be deserving of capital punishment, and I shall then give immediatè orders. But with reference to your expressed desire for promptitude, the case in not sufficiently urgent to justify the abandon: ment of the very simple form of procedure we have at hand. I propose proceeding to Maler Kotla very shortly. [From 1'. D. Forsyth, Commissioner Ambala, to the Deputy Commissioner, Ludhiana, Janaary 17, 1872.]

Digitized by Panjab Digital Library/ www.panjabdigilib.org