ਪੰਨਾ:ਕੇਸਰ ਕਿਆਰੀ.pdf/220

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੪. ਦੋਹੜਾ.

ਜੋ ਆਇਆ,
ਏਥੇ ਹੀ ਆਇਆ,
ਏਥੋਂ ਈ ਡਿੱਠਾ, ਜਾਂਦਾ,

ਏਸੇ ਖੇਤ,
ਰਿਹਾ ਹਰ ਕੋਈ,
ਬੀਜ ਬੀਜ, ਫਲ ਖਾਂਦਾ,

ਦੂਰ ਦੁਰਾਡੀ
ਗੱਲ
ਜਿ ਤੈਨੂੰ
ਚੇਤੇ ਹੈ, ਤਾਂ ਦਸ ਦੇ,

ਮੈਂ ਤੇ,
ਨਾ ਡਿੱਠਾ,
ਨਾ ਸੁਣਿਆ,
ਗਿਆ ਪਰਤ ਕੇ ਆਂਦਾ ।

-੧੮੯-