ਮੁਤਫਰਕ ਕਵਿਤਾ॥
(੧) ਐਪਿਕ (Epic) ਬੀਰ ਰਸ ਦੀ ਕਵਿਤਾ ਤੇ ਸਭ ਥਾਂ ਪ੍ਰਧਾਨ ਹੋਈ, ਹਿੰਦੁਸਤਾਨ ਦੀਆਂ ਪੁਰਾਤਨ ਕਤਾਬਾਂ ਰਾਮਾਇਨ ਤੇ ਮਹਾਭਾਰਤ ਬੀਰ ਰਸ ਦੀਆਂ ਪੁੰਜ ਹਨ। ਪੰਜਾਬੀ ਵਿਚ ਬੀਰ ਰਸ ਕੇਵਲ ਵਾਰਾਂ ਵਿਚ ਹੈ।
(੨) (Drama) ਡਰਾਮਾ-ਨਾਟਕ। ਏਹ ਕਵਿਤਾ ਦੀ ਸਭ ਤੋਂ ਉੱਚੀ ਕਿਸਮ ਲਿਖੀ ਹੈ। ਇਸ ਵਿਚ ਕਵੀ ਅਪਨੇ ਦਮਾਗੋਂ ਜੀਉਂਦੀਆਂ ਜਾਗਦੀਆਂ ਤਸਵੀਰਾਂ ਬਨਾਕੇ ਦਿਖਾਂਦਾ ਹੈ ਉਹਨਾਂ ਦੇ ਕਰਤਬਾਂ; ਉਹਨਾਂ ਦੀ ਬੋਲੀ ਨੂੰ ਇਕ ਅਜੇਹੀ ਹਾਰਮਨੀ ਵਿਚ ਤਰਤੀਬ ਦੇਦਾ ਹੈ ਜੋ ਏਹ ਮੂਰਤ ਇਕ ਅਨੋਖੀ ਮੂਰਤ ਹੋ ਜਾਂਦੀ ਹੈ। ਮਾਨੋ ਇਕ ਕਵਿਤਾ ਦੇ ਖਿਆਲ ਦੀ ਜੀਉਂਦੀ ਤਸਵੀਰ ਜਿੰਨੇ ਉੱਚੇ ਖਿਆਲ ਨੂੰ ਕਵੀ ਬੜੀ ਕਾਰੀਗਰੀ ਅਰ ਇਕ ਰਸਤਾ ਨਾਲ ਇਕ ਨਟ ਵਿਚ ਬੰਨ੍ਹਕੇ ਵਖਾਏ, ਉੱਨਾਂ ਈ ਡਰਾਮਾ ਚੰਗਾ। ਡਰਾਮਾ ਜ਼ਰੂਰੀ ਨਹੀਂ ਕੇ ਛੰਦਾ ਬੰਦੀ ਵਿਚ ਹੋਵੇ। ਵਲੈਤ ਵਿਚ ਹੁਣ ਚੰਗੇ ਡਰਾਮੇ (ਨਾਟਕ) ਕੇਵਲ ਸਰਲ ਬੋਲੀ ਵਿਚ ਹੁੰਦੇ ਹਨ। ਖਿਆਲ ਉੱਚੇ ਲੋੜੀਏ॥
(੩) (Lyric) ਲਿਰਕ ਕਵਿਤਾ-ਇਸ ਵਿਚ ਉੱਪਰਲੀਆਂ ਦੋ ਕਿਸਮਾਂ ਛੱਡ ਕੇ ਸਭ ਕਿਸਮ ਦੀ ਕਵਿਤਾ ਸ਼ਾਮਲ ਹੈ। ਏਸੇ ਵਿੱਚ-ਗੀਤ, ਕਿਸੇ; ਕਹਾਨੀਆਂ, ਕਸੀਦੇ, ਮਰਸੀਏ ਆਦਿ ਸ਼ਾਮਲ ਹਨ। ਇਸ ਦੀਆਂ ਅਗੇ ਕੋਈ ਕਿਸਮਾਂ ਹਨ, ਜੀਕਨ (ੳ) Narrativ-ਪ੍ਰਸੰਗ ਜਾਂ ਵਾਰਤਕ (ਅ) Descriptive-ਕਿਸੇ ਕੁਦਰਤੀ ਨਜ਼ਾਰੇ ਦਾ ਨਰੂਪਨ ਕਰਨਾ ਜਾਂ ਕੋਈ ਪ੍ਰਸੰਗ ਸੁਨਾਨਾ। (ੲ) Sounet; ballad, ਆਦਿ-
-੪੫-