ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੩੩ )
ਸੀ ਕਿ ਪਾਤਸ਼ਾਹ ! ਆਪ ਨੇ ਜੋ ਹੋਰ ਵਿਆਹ ਕੀਤਾ, ਮੇਰੇ ਵਿੱਚ ਕੋਈ ਔਗਣ ਸੀ ਪਰ ਮੈਨੂੰ ਉਸ ਔਗਣ ਦੀ ਸਾਰ ਨਹੀਂ ਸੀ, ਇਸ ਕਰਕੇ ਮੇਰਾ ਉਹ ਔਗਣ ਮਾਫ ਕਰ ਦਿਓ, ਜੋ ਮੈਂ ਹਲਕੇ ਚਿਤ ਸੰਸਾਰ ਤੋਂ ਮਰਾਂ, ਬੱਸ ਇਸ ਖਿਮਾਂ ਲਈ ਤਰਲੇ ਲੈਂਦੀ ਰਹੀ
ਰਾਜਾ-(ਹੋਰ ਨਰਮ ਹੋਕੇ ਪੁੱਛਣ ਲੱਗਾ) ਕੀ ਸੌਂਕਣ ਨੇ ਮੇਹਰ ਕਰਕੇ ਮੈਨੂੰ ਤੇਰੇ ਘਰ ਘੱਲਿਆ ਹੈ ।
ਰਾਣ-ਜੀ ਹਾਂ
ਰਾਜਾ-ਤੈਥੋਂ ਕੋਈ ਸੇਵਾ ਨਹੀਂ ਲਈ ? ਕੋਈ ਵੱਡੀ ਨਹੀਂ ਮੰਗੀ ?
ਰਾਣੀ-ਕੀਹ ਸੇਵਾ ਲੈਣੀ ਸੀ ?
ਰਾਜਾ-ਤੂੰ ਅੱਜ ਤੱਕ ਉਸ ਨੂੰ ਕੋਈ ਥਾਂ, ਮਕਾਨ, | ਮਾਲ, ਪਦਾਰਥ ਨਹੀਂ ਦਿੱਤਾ ?
ਰਾਣੀ--ਇਨਾਂ ਨਿਕਾਰੀਆਂ ਗੱਲਾਂ ਦਾ ਕੀ ਖਯਾਲ ਹੋਇਆ, ਮੈਂ ਗਬ ਦੀ ਕੀ ਪਾਯਾਂ ? . |
ਰਾਜਾ-ਨਹੀਂ ਮੈਨੂੰ ਠੀਕ ਦੱਸ ਦਿਓ ?
ਰਾਣੀ-ਜੇ ਕੋਈ ਅਜੇ ਹੀ ਵੱਡੀ ਗੱਲ ਹੋਵੇ ਤਾਂ ਦੱਸਾਂ, ਤੁਛ ਗੱਲ ਦਾ ਕੀ ਦੱਸਾਂ ?
ਰਾਜਾ-ਤੁਛ ਬੀ ਦੱਸ ਦੇਹ, ਮੇਰੀ ਖੁਸ਼ੀ ਤੇ ਹੁਕਮ ।
ਰਾਣੀ-ਓਹ ਜੋ ਨੌਲੱਖਾ ਹਾਰ ਨਿਕਾਰਪੇਕਓ ਦਾਜ ਵਿੱਚ ਪਿਆ ਸੀ ਉਹ ਸੌਂਕਣ ਨੇ ਮੰਗਿਆ ਸੀ ਕਿ ਜੇ ਏਹ