ਪੰਨਾ:ਖੁਲ੍ਹੇ ਲੇਖ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

(14)


ਜੱਫਾ ਮਾਰ ਆਖਣਾ ਮੇਰੀ ਹੈ ਤੇ ਆਪਣੀ ਬਨਾਣ ਵਿੱਚ ਹੀ – ਸਭ ਵੈਰ ਵਿਰੋਧਾਂ ਦਾ ਮੂਲ ਹੈ । ਜਿਹਨੂੰ ਅਸੀ ਹੱਥਾਂ ਨਾਲ ਫੜ ਸੱਕਦੇ ਹਾਂ, ਉਹ ਤਾਂ ਸੁਹਣਪ ਹੋ ਹੀ ਨਹੀਂ ਸਕਦੀ । ਸੁਹਣਪ ਸਦਾ ਰੂਹ ਵਿੱਚ ਵਸਦੀ ਹੈ, ਉਹਨੂੰ ਹੱਥ ਫੜ ਹੀ ਨਹੀਂ ਸੱਕਦੇ, ਜਿਹੜੀ ਅਸਾਂ ਫੜੀ ਹੈ ਉਹ ਕੁਛ ਹੋਰ ਹੈ । ਜੱਫੀ ਜਿਸਮਾਨ ਜਿਹਨੂੰ ਅਸੀ ਮਾਰ ਕੇ ਕਹਿੰਦੇ ਹਾਂ, ਕਹੀ ਠੰਢ ਪਈ ਹੈ, ਇਹ ਠੰਢ ਤਾਂ ਇਕ ਅਕਹ ਜਿਹੀ ਰੂਹ ਦੇ ਦੇਸ | ਦੀ ਆਈ ਮਧਮ ਵੇਗ ਦੀ ਕੋਈ ਸਮੀਰ ਹੈ। ਜਿਸਮ ਤਾਂ ਪੰਜ ਤਤ ਦੇ ਮਾਸਾਂ ਦੇ ਅਕਾਰ ਹਨ, ਉਨਾਂ ਵਿੱਚ ਇਹੋ ਜਿਹੀ *ਅਪਕ੍ਰਿਤਕ ਚੀਜ਼ ਰੂਹ ਨੂੰ ਠੰਢ ਪਾਣ ਵਾਲੀ ਬਰਕਤ ਕਿੱਥੇ ? ਤੇ ਜੇ ਹੈ ਤਾਂ ਕਈ ਪਏ ਜੱਫੀਆਂ ਮਾਰਦੇ ਹਨ। ਇਕ ਭੁੱਸ ਜਿਹਾ ਹੀ ਹੁੰਦਾ ਹੈ, ਉਹ ਅਕਥਨੀਯ ਜਿਹੀ ਆਵੇਸ਼ਕ ਠੰਢਕ ਸਦਾ ਕਿਉਂ ਨਹੀਂ ਆਉਂਦੀ? ਸਾਰੀ ਉਮਰ ਜੱਫੀਆਂ ਮਾਰ ਮਾਰ ਆਖਰ ਕਾਲਖ ਨਾਲ ਹਬ ਭਰੇ ਦਿਸਦੇ ਹਨ॥

ਪਿਆਰ ਇਸ ਅੰਸ਼ ਵਿੱਚ ਇਕ ਸਦਾ ਵੈਰਾਗਵਾਨ ਕੋਮਲਤਾ ਹੈ, ਜਿਸ ਵਿੱਚ ਹਰ ਘੜੀ ਅਖੰਡ ਤੇ ਸੀਮਾ ਰਹਿਤ - ਤਿਆਗ ਹੈ। ਜਿਸ ਤਿਆਗ ਵਿੱਚ ਰੂਹ ਦੇ ਸੂਖਮ ਤਰਲ ' ਰੂਪਾਂ ਦਾ ਤਾਂ ਪੱਕਾ ਹਿਣ ਹੈ ਤੇ ਮਾਯਕ ਠੋਸ-ਕੜਾਂ ।

  • ਜੋ ਪ੍ਰਕ੍ਰਿਤੀ ਅਰਥਾਤ ਮਾਦੇ ਦੀ ਨਾ ਹੋਵੇ ।