ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੦ )
ਕਵਿਤਾ
“ਹਰਦਮ ਖਿੜੇ ਮਲੋ ਹੋ ਮਤੋ!
ਤੁਸਾਂ ਮੱਥੇ ਵੱਟ ਨ ਪਾਏ। ਸੀਨੇ ਸਾਫ ਕੀਨਿਓ ਤੁਹਾਡੇ,
| ਤੁਸਾਂ ਵੈਰ ਨ ਕਦੇ ਕਮਾਏ।
ਡਿੱਠਿਆਂ ਖਿੜੇ ਕਾਲਜਾ ਸਾਡਾ, ਅਸਾਂ ਦੇਖ ਦੇਖ ਸੁਖ ਪਾਏ। ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ।ਈਸਾ ਪਾਣੀ ਭਰਨ ਵਾਲੀਆਂ ਪੈਲਿਸਟੀਨ ਦੀਆਂ ਜਵਾਨ ਕੁੜੀਆਂ ਨੂੰ ਕਹਿੰਦਾ ਹੈ:-“ਬੀਬੀਓ! ਮੇਰੇ ਕੋਲ ਉਹ ਪਾਣੀ ਹੈ, ਜੋ ਸਦਾ ਦੀ ਪਿਆਸ ਬੁਝਾਂਦਾ ਹੈ ਤੇ ਜਦ ਹਵਾਰੀ ਪੁੱਛਦੇ ਹਨ, ਅਸੀ ਜੀਵਨ ਦਾ ਨਿਰਬਾਹ ਕਿਸ ਤਰਾਂ ਕਰਾਂਗੇ, ਤਦ ਉਹ ਕਹਿੰਦਾ ਹੈ “ਵੇਖੋ! ਖੇਤਾਂ ਵਿੱਚ ਲਿਲੀਆਂ ਕਿਸ ਤਰਾਂ ਖਿੜ ਰਹੀਆਂ ਹਨ, ਇਹ ਕਿਥੋਂ ਖਾਂਦੀਆਂ ਹਨ। ਨਾ ਹਲ ਵਾਂਹਦੀਆਂ ਹਨ ਨਾ ਕੱਪੜਾ ਬੂੰਦੀਆਂ ਹਨ ਪਰ ਸੁਲੇਮਾਨ ਆਪਣੇ ਐਸ਼ਵਰਜ ਸਮੇਤ ਇਨ੍ਹਾਂ ਥੀਂ ਵਧ ਫਬਨ ਤਾਂ ਨਹੀਂ ਸੀ ਬਣਾ ਸੱਕਦਾ ਫਿਰ “ਸੱਚਾ ਜੀਵਨ ਤਾਂ ਉਨਾਂ ਨੂੰ ਪ੍ਰਾਪਤ ਹੈ ਜਿਹੜੇ ਜੀਵਨ ਨੂੰ ਗਵਾ ਬੈਠੇ ਹਨ”, ਪੂਰਬ ਦੇ ਦੇਸ਼ਾਂ ਵਿੱਚ ਸਾਧਬਚਨਾਂ